
ਸਤਲੋਕ ਆਸ਼ਰਮ ਦੇ ਸੰਚਾਲਕ ਰਾਮਪਾਲ ਨੂੰ ਚਾਰ ਔਰਤਾਂ ਅਤੇ ਇਕ ਬੱਚੇ ਦੀ ਹੱਤਿਆ ਦੇ ਮਾਮਲੇ 'ਚ ਕੋਰਟ ਨੇ ਉਮਰਕੈਦ ਦੀ ਸਜ਼ਾ ਸੁਣਾਈ ਹੈ। ਕੇਸ ਨੰਬਰ 429 (ਚਾਰ ਔ...
ਹਿਸਾਰ : (ਭਾਸ਼ਾ) ਸਤਲੋਕ ਆਸ਼ਰਮ ਦੇ ਸੰਚਾਲਕ ਰਾਮਪਾਲ ਨੂੰ ਚਾਰ ਔਰਤਾਂ ਅਤੇ ਇਕ ਬੱਚੇ ਦੀ ਹੱਤਿਆ ਦੇ ਮਾਮਲੇ 'ਚ ਕੋਰਟ ਨੇ ਉਮਰਕੈਦ ਦੀ ਸਜ਼ਾ ਸੁਣਾਈ ਹੈ। ਕੇਸ ਨੰਬਰ 429 (ਚਾਰ ਔਰਤਾਂ ਅਤੇ ਇਕ ਬੱਚੇ ਦੀ ਹੱਤਿਆ) ਵਿਚ ਰਾਮਪਾਲ ਨੂੰ ਇਹ ਸਜ਼ਾ ਸੁਣਾਈ ਗਈ ਹੈ। ਇਸ ਦੇ ਨਾਲ ਹੀ ਕੋਰਟ ਨੇ ਰਾਮਪਾਲ ਤੇ ਇਕ ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਇਸ ਮਾਮਲੇ ਦੇ ਹੋਰ 14 ਆਰੋਪੀਆਂ ਨੂੰ ਵੀ ਉਮਰਕੈਦ ਦੀ ਸਜ਼ਾ ਸੁਣਾਈ ਗਈ ਹੈ। ਦੱਸ ਦਈਏ ਕਿ ਨਵੰਬਰ 2014 ਵਿਚ ਸਤਲੋਕ ਆਸ਼ਰਮ ਵਿਚ ਪੁਲਿਸ ਅਤੇ ਰਾਮਪਾਲ ਸਮਰਥਕਾਂ ਦੇ ਵਿਚ ਟਕਰਾਅ ਹੋਇਆ ਸੀ।
Rampal
ਇਸ ਦੌਰਾਨ 5 ਔਰਤਾਂ ਅਤੇ ਇਕ ਬੱਚੇ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਆਸ਼ਰਮ ਸੰਚਾਲਕ ਰਾਮਪਾਲ 'ਤੇ ਹੱਤਿਆ ਦੇ ਦੋ ਮਾਮਲੇ ਦਰਜ ਕੀਤੇ ਗਏ ਸਨ। ਕੇਸ ਨੰਬਰ - 429 (4 ਔਰਤਾਂ ਅਤੇ ਇਕ ਬੱਚੇ ਦੀ ਮੌਤ) ਵਿਚ ਰਾਮਪਾਲ ਸਮੇਤ ਕੁਲ 15 ਆਰੋਪੀ ਸਨ। ਹੱਤਿਆ ਦੇ ਦੂਜੇ ਮਾਮਲੇ ਯਾਨੀ ਕੇਸ ਨੰਬਰ - 430 (ਇਕ ਮਹਿਲਾ ਦੀ ਮੌਤ) ਵਿਚ ਵੀ ਰਾਮਪਾਲ ਨੂੰ ਦੋਸ਼ੀ ਪਾਇਆ ਗਿਆ ਹੈ। ਇਸ ਮਾਮਲੇ ਵਿਚ ਰਾਮਪਾਲ ਸਮੇਤ 13 ਆਰੋਪੀ ਸਨ। ਇਸ ਮਾਮਲੇ ਵਿਚ ਸਜ਼ਾ ਦਾ ਐਲਾਨ ਬੁੱਧਵਾਰ ਨੂੰ ਹੋਵੇਗਾ। ਰਾਮਪਾਲ ਸਮੇਤ ਛੇ ਲੋਕ ਅਜਿਹੇ ਸਨ, ਜਿਨ੍ਹਾਂ ਨੂੰ ਦੋਹੇਂ ਹੀ ਮਾਮਲਿਆਂ ਵਿਚ ਆਰੋਪੀ ਬਣਾਇਆ ਗਿਆ ਸੀ।
Rampal
ਰਾਮਪਾਲ ਦੀ ਸਜ਼ਾ ਦੇ ਐਲਾਨ ਨੂੰ ਲੈ ਕੇ ਪ੍ਰਸ਼ਾਸਨ ਮੁਸਤੈਦ ਹੈ ਅਤੇ ਚੱਪੇ - ਚੱਪੇ 'ਤੇ ਪੁਲਿਸ ਫੋਰਸ ਤੈਨਾਤ ਹੈ। ਸੁਰੱਖਿਆ ਦੇ ਲਿਹਾਜ਼ ਨਾਲ 30 ਡਿਊਟੀ ਮਜਿਸਟ੍ਰੇਟ ਨਿਯੁਕਤ ਕੀਤੇ ਗਏ ਹਨ। ਹਿਸਾਰ ਵਿਚ ਡੀਆਈਜੀ ਅਤੇ ਆਈਜੀ ਸਮੇਤ 6 ਆਈਪੀਐਸ ਅਧਿਕਾਰੀਆਂ ਅਤੇ ਡੀਐਸਪੀ ਦੀ ਅਗੁਵਾਈ ਵਾਲੀ 10 ਟੀਮ ਨੂੰ ਨਿਯੁਕਤ ਕੀਤਾ ਗਿਆ ਹੈ। ਉਥੇ ਹੀ ਦੂਜੇ ਜਿਲ੍ਹਿਆਂ ਤੋਂ ਫੋਰਸ ਮੰਗਾ ਕੇ 1500 ਜਵਾਨਾਂ ਨੂੰ ਵੀ ਤੈਨਾਤ ਕੀਤਾ ਗਿਆ ਹੈ। ਰੇਲਵੇ ਸਟੇਸ਼ਨ ਅਤੇ ਬਸ ਅੱਡੇ 'ਤੇ ਪੁਲਿਸ ਨੇ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਹਨ। ਉਥੇ ਹੀ ਸੁਰੱਖਿਆ ਦੇ ਲਿਹਾਜ਼ ਨਾਲ ਧਾਰਾ 144 ਵੀ ਲਾਗੂ ਰਹੇਗੀ।