
ਇਸ ਕੰਪਨੀ ਨੇ ਬਣਾਇਆ ਇਹ ਖ਼ਾਸ ਕੱਪ
ਹੈਦਰਾਬਾਦ: ਵਾਤਾਵਾਰਨ ਨੂੰ ਨੁਕਸਾਨ ਨਾ ਪਹੁੰਚਾਉਣ ਵਾਲੀਆਂ ਵਸਤੂਆਂ ਦੀ ਡਿਮਾਂਡ ਵਧਣ ਕਾਰਨ ਹੈਦਰਾਬਾਦ ਦੀ ਇਕ ਕੰਪਨੀ ਨੇ ਐਡੀਬਲ ਕੱਪ ਲਾਂਚ ਕੀਤਾ ਹੈ। ਇਹ ਐਡੀਬਲ ਕੱਪ ਵਚ ਠੰਡਾ ਜਾਂ ਗਰਮ ਦੋਵੇਂ ਤਰ੍ਹਾਂ ਦੇ ਪਦਾਰਥ ਇਸਤੇਮਾਲ ਕਰ ਸਕਦੇ ਹੋ। ਕੱਪ ਬਣਾਉਣ ਵਾਲੀ ਕੰਪਨੀ ਦਾ ਦਾਅਵਾ ਹੈ ਕਿ ਕੁਦਰਤੀ ਅਨਾਜ ਤੋਂ ਬਣਿਆ ਉਤਪਾਦ ਪੂਰੀ ਤਰ੍ਹਾਂ ਖਾਣ ਯੋਗ ਹੈ ਅਤੇ ਹਰ ਕਿਸਮ ਦੇ ਪੀਣ ਵਾਲੇ ਪਦਾਰਥ ਰੱਖਣ ਦੇ ਸਮਰੱਥ ਹੈ।
Coffee
ਈਟ ਕੱਪ ਦੇ ਰੂਪ ਵਿਚ ਮਸ਼ਹੂਰ ਇਹ ਉਤਪਾਦ ਹੈਦਰਾਬਾਦ ਸਥਿਤ ਨਿਜੀ ਲਿਮਟੇਡ ਕੰਪਨੀ ਦੁਆਰਾ ਪੇਸ਼ ਕੀਤਾ ਗਿਆ ਹੈ। ਕੰਪਨੀ ਦਾ ਕਹਿਣਾ ਹੈ ਕਿ ਇਸ ਦਾ ਉਦੇਸ਼ ਹੋਰ ਡਿਸਪੋਜੇਬਲ ਵਿਕਲਪਾਂ ਦੇ ਉਪਯੋਗ ਨੂੰ ਘਟ ਕਰਦਾ ਹੈ ਜਿਸ ਦੇ ਲਈ ਜਾਂ ਤਾਂ ਦਰੱਖ਼ਤਾਂ ਨੂੰ ਕੱਟਣ ਦੀ ਜ਼ਰੂਰਤ ਪੈਂਦੀ ਹੈ ਜਾਂ ਉਹ ਮਨੁੱਖਾ ਸ਼ਰੀਰ ਲਈ ਹਾਨੀਕਾਰਕ ਹੁੰਦੇ ਹਨ। ਇਹਨਾਂ ਕੱਪਾਂ ਦਾ ਇਸਤੇਮਾਲ ਕਰਨ ਵਾਲੀ ਕੰਪਨੀ ਦੇ ਵਰਕਰ ਨਿਦੇਸ਼ਕ ਅਸ਼ੋਕ ਕੁਮਾਰ ਦਾ ਕਹਿਣਾ ਹੈ ਕਿ ਈਟ ਕੱਪ ਕੁਦਰਤੀ ਅਨਾਜ ਉਤਪਾਦਾਂ ਨਾਲ ਬਣਿਆ ਹੋਇਆ ਹੈ।
Food
ਇਹ ਪਲਾਸਟਿਕ ਅਤੇ ਪੇਪਰ ਕੱਪ ਦੋਵਾਂ ਦੀ ਜਗ੍ਹਾ ਇਕ ਵਿਵਹਾਰਕ ਵਿਕਲਪ ਪ੍ਰਸਤੁਤ ਕਰਦਾ ਹੈ ਅਤੇ ਉਹਨਾਂ ਦੇ ਨਾਕਾਰਤਮਕ ਪ੍ਰਸਿਥੀਤਿਕ ਪ੍ਰਭਾਵ ਅਤੇ ਵੱਡੇ ਪੈਮਾਨੇ ਤੇ ਕਾਰਬਨ ਫੁਟਪ੍ਰਿੰਟ ਨੂੰ ਘਟ ਕਰਨ ਵਿਚ ਇਕ ਕਦਮ ਅੱਗੇ ਵਧਿਆ ਹੈ।
ਕੱਪ ਬਣਾਉਣ ਵਾਲਿਆਂ ਅਨੁਸਾਰ ਈਟ ਕੱਪ ਸਾਰੇ ਪ੍ਰਕਾਰ ਦੇ ਗਰਮ ਅਤੇ ਠੰਡੇ ਪੇਅ, ਸੂਪ, ਮਿਠਾਈ, ਦਹੀਂ ਆਦਿ ਲਈ ਉਪਯੁਕਤ ਹੈ। ਕੰਪਨੀ ਦਾ ਦਾਅਵਾ ਹੈ ਕਿ ਕੱਪ ਲਈ ਕਿਸੇ ਵੀ ਸਿੰਥੈਟਿਕ ਕੋਟਿੰਗ ਦਾ ਉਪਯੋਗ ਨਹੀਂ ਕੀਤਾ ਗਿਆ ਜਿਸ ਨਾਲ ਈਟ ਕੱਪ ਵਿਚ ਸਮੱਗਰੀ ਦੇ ਸਵਾਦ ਨੂੰ ਨਹੀਂ ਬਦਲੇਗਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।