ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਭਾਜਪਾ ਆਗੂ ਪ੍ਰੇਮ ਮੋਹਨ ਖਰਵਾਰ ਦਾ ਕੀਤਾ ਕਤਲ

By : GAGANDEEP

Published : Oct 18, 2023, 9:38 am IST
Updated : Oct 18, 2023, 10:26 am IST
SHARE ARTICLE
PHOTO
PHOTO

ਪੁਲਿਸ ਨੇ ਮੁਲਜ਼ਮ ਪਤਨੀ ਤੇ ਉਸ ਦੇ ਪ੍ਰੇਮੀ ਨੂੰ ਕੀਤਾ ਗ੍ਰਿਫ਼ਤਾਰ

 

ਸੋਨਭੱਦਰ: ਉੱਤਰ ਪ੍ਰਦੇਸ਼ ਦੇ ਸੋਨਭੱਦਰ 'ਚ ਬੀਤੀ 8 ਅਕਤੂਬਰ ਨੂੰ ਭਾਜਪਾ ਨੇਤਾ ਪ੍ਰੇਮ ਮੋਹਨ ਖਰਵਾਰ ਦੀ ਹੱਤਿਆ ਦੇ ਮਾਮਲੇ 'ਚ ਸਨਸਨੀਖੇਜ਼ ਖੁਲਾਸਾ ਹੋਇਆ ਹੈ। ਪੁਲਿਸ ਨੇ ਕਤਲ ਦੇ ਦੋਸ਼ 'ਚ ਉਸ ਦੀ ਪਤਨੀ ਅਤੇ ਉਸ ਦੀ ਪਤਨੀ ਦੇ ਪ੍ਰੇਮੀ ਨੂੰ ਗ੍ਰਿਫਤਾਰ ਕਰ ਲਿਆ ਹੈ। ਦੋਸ਼ੀ ਔਰਤ ਨੂੰ ਉਸ ਦੇ ਸਹੁਰੇ ਨੇ ਆਪਣੇ ਪ੍ਰੇਮੀ ਨਾਲ ਇਤਰਾਜ਼ਯੋਗ ਹਾਲਤ 'ਚ ਫੜ ਲਿਆ ਸੀ।

ਇਹ ਵੀ ਪੜ੍ਹੋ : ਮੁਲਾਜ਼ਮ ਨੂੰ ਤਨਖਾਹ ਨਾ ਦੇਣ 'ਤੇ ਚੰਡੀਗੜ੍ਹ ਸਿਟੀ ਮੇਅਰ ਅਨੂਪ ਗੁਪਤਾ ਮੇਅਰ ਦਾ ਪਲਾਟ ਹੋਵੇਗਾ ਜ਼ਬਤ

ਭਾਜਪਾ ਆਗੂ ਪ੍ਰੇਮ ਮੋਹਨ ਖਰਵਾਰ ਦੀ ਲਾਸ਼ 13 ਅਕਤੂਬਰ ਨੂੰ ਜੰਗਲ ਵਿੱਚ ਪਈ ਮਿਲੀ ਸੀ। ਮ੍ਰਿਤਕ ਦੇ ਪਿਤਾ ਨੇ ਪਹਿਲਾਂ ਹੀ ਆਪਣੀ ਨੂੰਹ ਅਤੇ ਉਸ ਦੇ ਪ੍ਰੇਮੀ 'ਤੇ ਕਤਲ ਦੇ ਦੋਸ਼ ਲਗਾਏ ਸਨ। ਦੋਸ਼ੀ ਔਰਤ ਬਿੰਦੂ ਨੇ ਦੱਸਿਆ ਕਿ ਉਸ ਦੇ ਵਿਆਹ ਨੂੰ 10 ਸਾਲ ਹੋ ਗਏ ਸਨ ਪਰ ਕੁਝ ਸਾਲਾਂ ਬਾਅਦ ਹੀ ਉਸ ਦੀ ਆਪਣੇ ਪਤੀ ਤੋਂ ਦੂਰੀ ਵਧਣ ਲੱਗੀ। ਬਿੰਦੂ ਨੂੰ ਆਪਣੇ ਪਤੀ ਦੇ ਤਾਅਨੇ ਸੁਣ ਕੇ ਦਰਦ ਹੋਣ ਲੱਗਾ।

ਇਹ ਵੀ ਪੜ੍ਹੋ : ਚੈੱਕ ਬਾਊਂਸ ਮਾਮਲੇ 'ਚ ਮਹਿਲਾ ਪੁਲਿਸ ਮੁਲਾਜ਼ਮ ਨੂੰ ਤਿੰਨ ਸਾਲ ਦੀ ਕੈਦ, ਬਾਂਡ 'ਤੇ ਮਿਲੀ ਜ਼ਮਾਨਤ 

ਕਰੀਬ ਡੇਢ ਸਾਲ ਪਹਿਲਾਂ ਬਿੰਦੂ ਦੀ ਮੁਲਾਕਾਤ ਸ਼ਮਸ਼ਾਦ ਨਾਲ ਬਾਜ਼ਾਰ 'ਚ ਹੋਈ ਸੀ। ਉਹ ਨੇੜਲੇ ਪਿੰਡ ਦਾ ਰਹਿਣ ਵਾਲਾ ਹੈ। 30 ਸਾਲਾ ਬਿੰਦੂ ਅਤੇ 26 ਸਾਲਾ ਸ਼ਮਸ਼ਾਦ ਵਿਚਕਾਰ ਹੌਲੀ-ਹੌਲੀ ਨਾਜਾਇਜ਼ ਸਬੰਧ ਬਣ ਗਏ। ਇੱਕ ਵਾਰ ਬਿੰਦੂ ਨੂੰ0ਉਸਦੇ ਸਹੁਰੇ ਨੇ ਸ਼ਮਸ਼ਾਦ ਨਾਲ ਦੇਖ ਲਿਆ ਸੀ। ਫਿਰ ਉਹ ਬਹਾਨਾ ਬਣਾ ਕੇ ਫਰਾਰ ਹੋ ਗਈ ਪਰ ਜਦੋਂ ਉਹ ਦੂਜੀ ਵਾਰ ਫੜੀ ਗਈ ਤਾਂ ਉਸ ਦੇ ਪਤੀ ਨੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ।

8 ਅਕਤੂਬਰ ਨੂੰ ਬਿੰਦੂ ਦੇ ਕਹਿਣ 'ਤੇ ਸ਼ਮਸ਼ਾਦ ਨੇ ਪ੍ਰੇਮ ਮੋਹਨ ਦਾ ਕੁਹਾੜੀ ਨਾਲ ਕਤਲ ਕਰ ਦਿਤਾ। ਫਿਰ ਲਾਸ਼ ਨੂੰ ਜੰਗਲ ਵਿਚ ਸੁੱਟ ਦਿੱਤਾ ਗਿਆ। ਮੁਲਜ਼ਮ ਬਿੰਦੂ ਨੇ ਦੱਸਿਆ ਕਿ ਉਹ ਆਪਣੇ ਪ੍ਰੇਮੀ ਨਾਲ ਰਹਿਣਾ ਚਾਹੁੰਦੀ ਸੀ ਪਰ ਉਸ ਦਾ ਪਤੀ ਉਸ ਦੇ ਰਾਹ ਵਿੱਚ ਆ ਰਿਹਾ ਸੀ।

 

Location: India, Uttar Pradesh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਕਾਗ਼ਜ਼ੀ ਮੁੱਖ ਮੰਤਰੀ ਬਣਾਉਣ ਦੀ ਸ਼ੁਰੂਆਤ ਭਾਜਪਾ ਨੇ ਹੀ ਕੀਤੀ ਸੀ'

25 May 2024 2:17 PM

'ਕਾਗ਼ਜ਼ੀ ਮੁੱਖ ਮੰਤਰੀ ਬਣਾਉਣ ਦੀ ਸ਼ੁਰੂਆਤ ਭਾਜਪਾ ਨੇ ਹੀ ਕੀਤੀ ਸੀ'

25 May 2024 2:15 PM

TODAY BARNALA NEWS : ਤਾਪਮਾਨ 45 ਡਿਗਰੀ ਤੋਂ ਪਾਰ ! ਕੋਈ ਪੀ ਰਿਹਾ ਗੰਨੇ ਦਾ ਜੂਸ ਤੇ ਕੋਈ ਪੀ ਰਿਹਾ ਨਿੰਬੂ ਪਾਣੀ

25 May 2024 9:58 AM

Punjab Weather Update : ਲਓ ਜੀ ਆ ਗਿਆ ਤੇਜ਼ ਮੀਂਹ, ਪੰਜਾਬ 'ਚ ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ, ਦੇਖੋ LIVE

25 May 2024 8:57 AM

ਕਾਕਾ ਬਰਾੜ ਨੂੰ ਕਮਜ਼ੋਰ ਦੱਸਣ ਵਾਲਿਆਂ ਨੂੰ Goldy Kamboj ਦਾ ਜਵਾਬ"ਇੱਕ ਆਮ ਇਨਸਾਨ ਇਨ੍ਹਾਂ ਨੂੰ ਸਹਿਣ ਨਹੀਂ ਹੋ ਰਿਹਾ"

24 May 2024 4:29 PM
Advertisement