ਹੋਂਦ ਚਿੱਲੜ 'ਚ 35 ਸਾਲ ਬਾਅਦ ਕਤਲੇਆਮ ਵਾਲੀ ਥਾਂ 'ਤੇ ਝੁਲਾਇਆ ਨਿਸ਼ਾਨ ਸਾਹਿਬ
Published : Nov 18, 2019, 2:46 pm IST
Updated : Nov 18, 2019, 2:46 pm IST
SHARE ARTICLE
In November 1984, 32 Sikhs were burned to death
In November 1984, 32 Sikhs were burned to death

ਨਵੰਬਰ 1984 'ਚ 32 ਸਿੱਖਾਂ ਨੂੰ ਸਾੜ ਕੇ ਕੀਤਾ ਸੀ ਸ਼ਹੀਦ

ਹਰਿਆਣਾ: ਨਵੰਬਰ 1984 ਦੌਰਾਨ ਹਰਿਆਣਾ ਦੇ ਪਿੰਡ ਰਿਵਾੜੀ ਨਜ਼ਦੀਕ ਪਿੰਡ ਹੋਂਦ ਚਿੱਲੜ, ਜਿੱਥੇ 32 ਸਿੱਖਾਂ ਨੂੰ ਜ਼ਿੰਦਾ ਸਾੜ ਕੇ ਸ਼ਹੀਦ ਕਰ ਦਿੱਤਾ ਗਿਆ ਸੀ, ਵਿਖੇ ਹੋਂਦ ਚਿੱਲੜ ਸਿੱਖ ਇਨਸਾਫ਼ ਕਮੇਟੀ ਨੇ ਖਾਲਸਾਈ ਜਾਹੋ ਜਲਾਲ ਦੇ ਪ੍ਰਤੀਕ ਕੇਸਰੀ ਨਿਸ਼ਾਨ ਸਾਹਿਬ 35 ਸਾਲਾ ਬਾਅਦ ਦੁਬਾਰਾ ਝੁਲਿਆ।

PhotoBhai Darshan Singh Gholia
ਸਿੱਖ ਇਨਸਾਫ਼ ਕਮੇਟੀ ਨੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਜਥੇਦਾਰ ਕਰਨੈਲ ਸਿੰਘ ਪੀਰ ਮੁਹੰਮਦ, ਜਥੇਦਾਰ ਸੰਤੋਖ ਸਿੰਘ ਸਾਹਨੀ, ਦੇ ਸਹਿਯੋਗ ਨਾਲ ਭਾਈ ਦਰਸ਼ਨ ਸਿੰਘ ਘੋਲੀਆ ਦੀ ਅਗਵਾਈ 'ਚ ਕੇਸਰੀ ਨਿਸ਼ਾਨ ਸਾਹਿਬ ਨੂੰ ਦੁਬਾਰਾ ਝੁਲਾਇਆ ਹੈ। ਭਾਈ ਦਰਸ਼ਨ ਸਿੰਘ ਘੋਲੀਆ ਨੇ ਦਸਿਆ ਕਿ ਉਹਨਾਂ ਨੇ ਹਿੰਦੂਸਤਾਨ ਦੇ ਛੋਟੇ ਜਿਹੇ ਪਿੰਡ ਵਿਚ ਨਿਸ਼ਾਨ ਸਾਹਿਬ ਝੁਲਾਇਆ ਹੈ।

PhotoPhotoPhotoਉਹ ਸਮੁੱਚੀਆਂ ਪੰਥਕ ਧਿਰਾਂ ਤੇ ਸ਼੍ਰੋਮਣੀ ਕਮੇਟੀ ਨੂੰ ਅਪੀਲ ਕਰਦੇ ਹਨ ਕਿ ਉਹ ਰਲ ਮਿਲ ਕੇ ਖੰਡਰ ਪਈਆਂ ਹਵੇਲੀਆਂ ਨੂੰ ਹਰਾ-ਭਰਾ ਬਣਾਉਣ। ਇਹਨਾਂ ਥਾਵਾਂ ਨੂੰ ਸ਼ਹੀਦਾਂ ਨੂੰ ਸਮਰਪਿਤ ਕੀਤਾ ਜਾਵੇ। ਉਹਨਾਂ ਦੀ ਯਾਦਗਾਰ ਵਿਚ ਇਹਨਾਂ ਥਾਵਾਂ ਦੀ ਫਿਰ ਤੋਂ ਮੁਰੰਮਤ ਕੀਤੀ ਜਾਵੇ। ਉਹ ਉਹਨਾਂ ਦਾ ਧੰਨਵਾਦ ਕਰਦੇ ਹਨ ਜਿਹਨਾਂ ਨੇ 2012 ਵਿਚ ਇਸ ਜਗ੍ਹਾ ਨੂੰ ਮੁੜ ਤੋਂ ਬਣਾਉਣ ਲਈ ਮਤਾ ਪਾਇਆ ਸੀ।

PhotoPhoto ਉੱਥੇ ਹੀ ਭਾਈ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਖਾਲਸਾ ਪੰਥ ਦੇ ਸੂਰਬੀਰ ਯੋਧੇ ਭਾਈ ਦਰਸ਼ਨ ਸਿੰਘ ਘੋਲੀਆ ਨੇ 7 ਨਵੰਬਰ ਨੂੰ ਸੰਗਤਾਂ ਦੇ ਇਕੱਠ 'ਚ ਅਰਦਾਸ ਕੀਤੀ ਸੀ ਕਿ ਉਨ੍ਹਾਂ ਦੀ ਸੰਸਥਾ ਹੋਂਦ ਚਿੱਲੜ ਸਿੱਖ ਇਨਸਾਫ਼ ਕਮੇਟੀ ਹੋਂਦ ਚਿੱਲੜ ਵਿਖੇ ਦੁਬਾਰਾ ਨਿਸ਼ਾਨ ਸਾਹਿਬ ਸਥਾਪਿਤ ਕਰੇਗੀ। ਆਪਣੇ ਕੀਤੇ ਐਲਾਨ 'ਤੇ ਪਹਿਰਾ ਦਿੰਦਿਆਂ ਸ਼ਹੀਦੀ ਯਾਦਗਾਰ ਬਣਾਉਣ ਦੀ ਸ਼ੁਰੂਆਤ 'ਚ 51 ਫੁੱਟ ਉੱਚਾ ਕੇਸਰੀ ਨਿਸ਼ਾਨ ਸਾਹਿਬ ਚੜ੍ਹਾਇਆ ਗਿਆ।ਇਸ ਮੌਕੇ ਭਾਈ ਘੋਲੀਆ ਸਮੇਤ ਪੰਜ ਸਿੰਘਾਂ ਨੇ ਅਰਦਾਸ ਕਰਕੇ ਇਸ ਕਾਰਜ ਨੂੰ ਸਿਰੇ ਚਾੜ੍ਹਿਆ।

 Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Haryana, Ambala

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement