
ਕੇਰਲ ਦੇ ਪਥਨਾਮਥਿਟਾ ਵਿਚ ਸਬਰੀਮਾਲਾ ਸ਼੍ਰੀ ਅਯੱਪਾ ਮੰਦਰ ਬਾਰੇ ਕਿਹਾ ਜਾਂਦਾ ਹੈ ਕਿ ਦੇਵਤਾ ਅਯੱਪਾ ਬ੍ਰਹਮਚਾਰੀ ਹੈ।
ਨਵੀਂ ਦਿੱਲੀ: ਹਿੰਦੂ ਧਰਮ ਦੇ ਬਹੁਤ ਸਾਰੇ ਅਜਿਹੇ ਮੰਦਰ ਹਨ ਜਿੱਥੇ ਔਰਤਾਂ ਨੂੰ ਭਗਵਾਨ ਦੇ ਘਰ ਮੰਦਰਾਂ ਵਿਚ ਪੂਜਾ ਕਰਨ ਦਾ ਵੀ ਅਧਿਕਾਰੀ ਨਹੀਂ ਹੈ। ਸਿਰਫ ਸਬਰੀਮਾਲਾ ਮੰਦਿਰ ਹੀ ਨਹੀਂ ਦੇਸ਼ ਦੇ ਅਜਿਹੇ 10 ਮੰਦਰ ਹਨ ਜਿੱਥੇ ਔਰਤਾਂ ਦੀ ਐਂਟਰੀ ਤੇ ਪਾਬੰਦੀ ਲਗਾਈ ਗਈ ਹੈ। ਅਹਿਮਦਗੜ੍ਹ ਦੇ ਸ਼ਨੀ ਸ਼ਿੰਗਣਾਪੁਰ ਮੰਦਰ ਵਿਚ ਗਰਭਵਤੀ ਔਰਤਾਂ ਦੀ ਮਨਾਹੀ ਹ। ਕਿਹਾ ਜਾਂਦਾ ਹੈ ਕਿ ਔਰਤਾਂ ਦੇ ਨੇੜੇ ਜਾਣ ਨਾਲ ਸ਼ਨੀਦੇਵ ਖਤਰਨਾਕ ਤਰੰਗ ਛੱਡਣ ਲੱਗਦੇ ਹਨ।
Mandirਇਸ ਮੰਦਰ ਵਿਚ ਕਰੀਬ 500 ਸਾਲਾਂ ਤੋਂ ਔਰਤਾਂ ਦੇ ਦਾਖਲ ਹੋਣ ਦੀ ਮਨਾਹੀ ਹੈ। ਹਰਿਆਣੇ ਦੇ ਪਿਹੋਵਾ ਵਿਚ ਕਾਰਤਿਕੇਅ ਮੰਦਰ ਭਗਵਾਨ ਕਾਰਤਿਕੇਅ ਬ੍ਰਹਮਚਾਰੀ ਹੈ। ਇੱਥੇ ਔਰਤਾਂ ਦਾ ਦਾਖਲ ਹੋਣਾ ਸਖ਼ਤ ਮਨ੍ਹਾ ਹੈ। ਮਹਾਰਾਸ਼ਟਰ ਦੇ ਸਤਾਰਾ ਵਿਚ ਘਟਈ ਦੇਵੀ ਮੰਦਰ ਵਿਚ ਵੀ ਔਰਤਾਂ ਦਾ ਆਉਣਾ ਬੈਨ ਹੈ। ਹਾਲਾਂਕਿ ਇਸ ਤੇ ਲੱਗੇ ਔਰਤਾਂ ਦੇ ਦਾਖਲੇ ਵਾਲਾ ਬੋਰਡ ਹਟਾ ਦਿੱਤਾ ਗਿਆ ਹੈ ਪਰ ਔਰਤਾਂ ਨੂੰ ਮੰਦਰ ਵਿਚ ਜਾਣ ਤੋਂ ਰੋਕਿਆ ਜਾਂਦਾ ਹੈ।
Mandirਅਸਮ ਦੇ ਬਰਪੇਟਾ ਵਿਚ ਸਥਿਤ ਇਸ ਮੰਦਰ ਵਿਚ ਔਰਤਾਂ ਨੂੰ ਨਹੀਂ ਆਉਣ ਦਿੱਤਾ ਜਾਂਦਾ। ਕਿਹਾ ਜਾਂਦਾ ਹੈ ਕਿ ਇਹ ਇਕ ਵੈਸ਼ਵ ਮਠ ਹੈ। ਇਸ ਮੰਦਰ ਵਿਚ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਵੀ ਦਾਖਲ ਹੋਣ ਦੀ ਆਗਿਆ ਨਹੀਂ ਮਿਲੀ ਸੀ। ਝਾਰਖੰਡ ਦੇ ਬੋਕਾਰੋ ਵਿਚ ਮੰਗਲ ਚਾਂਡੀ ਮੰਦਰ ਵਿਚ ਗਰਭਵਤੀ ਔਰਤਾਂ 100 ਫੁੱਟ ਦੂਰ ਤੋਂ ਹੀ ਦਾਖਲ ਹੋ ਸਕਦੀਆਂ ਹਨ। ਇਸ 100 ਫੁੱਟ ਦੇ ਘੇਰੇ ਦੇ ਅੰਦਰ ਦਾਖਲਾ ਹੁੰਦੀਆਂ ਹਨ ਤਾਂ ਉਹਨਾਂ ਨੂੰ ਆਫਤ ਆਉਣ ਦੀ ਚੇਤਾਵਨੀ ਦਿੱਤੀ ਜਾਂਦੀ ਹੈ।
Mandir ਛਤੀਸਗੜ ਦੇ ਧਮਤਰੀ ਵਿਚ ਮਾਵਲੀ ਮਾਤਾ ਮੰਦਰ ਬਾਰੇ ਕਿਹਾ ਜਾਂਦਾ ਹੈ ਕਿ ਇਕ ਰਾਤ ਪੁਜਾਰੀ ਨੂੰ ਸੁਪਨਾ ਆਇਆ ਸੀ ਕਿ ਦੇਵਤਾ ਨੂੰ ਔਰਤਾਂ ਪਸੰਦ ਨਹੀਂ ਹਨ। ਇਸ ਲਈ ਇਸ ਤੋਂ ਬਾਅਦ ਤੋਂ ਮੰਦਰ ਵਿਚ ਔਰਤਾਂ ਦੇ ਦਾਖਲ ਹੋਣ ਤੇ ਪਾਬੰਦੀ ਲਗਾ ਦਿੱਤੀ ਗਈ। ਓਡੀਸ਼ਾ ਦੇ ਪੁਰੀ ਵਿਚ ਬਿਮਲਾ ਮਾਤਾ ਮੰਦਰ ਬਾਰੇ ਕਿਹਾ ਜਾਂਦਾ ਹੈ ਕਿ ਔਰਤਾਂ ਮਾਂ ਕਾਲੀ ਦੀ ਅਵਤਾਰ ਹੈ। ਇਸ ਲਈ ਪੁਰੀ ਦੇ ਜਗਨਨਾਥ ਮੰਦਰ ਪਰਿਸਰ ਵਿਚ ਸਥਿਤ ਬਿਮਲਾ ਮਾਤਾ ਮੰਦਰ ਵਿਚ ਦੁਰਗਾ ਪੂਜਾ ਦੌਰਾਨ 16 ਦਿਨਾਂ ਤਕ ਔਰਤਾਂ ਦਾ ਦਾਖਲ ਹੋਣਾ ਮਨ੍ਹਾਂ ਹੁੰਦਾ ਹੈ।
Mandir ਅਸਮ ਦੇ ਕਾਮਖਿਆ ਵਿਚ ਕਾਮਖਿਆ ਦੇਵੀ ਮੰਦਰ ਬਾਰੇ ਲੋਕਾਂ ਦਾ ਕਹਿਣਾ ਹੈ ਕਿ ਪੀਰੀਅਡਸ ਦੌਰਾਨ ਔਰਤਾਂ ਨੂੰ ਇਸ ਮੰਦਰ ਵਿਚ ਦਾਖਲ ਨਹੀਂ ਹੋਣ ਦਿੱਤਾ ਜਾਂਦਾ। ਹਾਲਾਂਕਿ ਇਹ ਦੇਵੀ ਖੁਦ ਰਜਸਵਲਾ ਹੈ ਪਰ ਰਜਸਵਲਾ ਔਰਤਾਂ ਦੀ ਐਂਟਰੀ ਤੇ ਮੰਦਰ ਵਿਚ ਪਾਬੰਦੀ ਹੈ। ਕੇਰਲ ਦੇ ਕੋਵਲਮ ਵਿਚ ਅਵਧੂਤ ਦੇਵੀ ਮੰਦਰ ਦੇ ਬਾਹਰ ਨੀਲੇ ਰੰਗ ਦੇ ਬੋਰਡ ਤੇ ਮੋਟੇ-ਮੋਟੇ ਸਫ਼ੇਦ ਅੱਖ਼ਰਾਂ ਵਿਚ ਲਿਖਿਆ ਹੈ ਕਿ ਮਾਸਕ ਧਰਮ ਦੇ ਸਮੇਂ ਮੰਦਰ ਵਿਚ ਦਾਖਲ ਹੋਣਾ ਸਭਿਆਚਾਰ ਦੇ ਖਿਲਾਫ ਹੈ।
ਕੇਰਲ ਦੇ ਪਥਨਾਮਥਿਟਾ ਵਿਚ ਸਬਰੀਮਾਲਾ ਸ਼੍ਰੀ ਅਯੱਪਾ ਮੰਦਰ ਬਾਰੇ ਕਿਹਾ ਜਾਂਦਾ ਹੈ ਕਿ ਦੇਵਤਾ ਅਯੱਪਾ ਬ੍ਰਹਮਚਾਰੀ ਹੈ। ਇਸ ਲਈ 10 ਤੋਂ 50 ਸਾਲ ਦੀ ਉਮਰ ਦੀਆਂ ਔਰਤਾਂ ਦਾ ਦਾਖਲ ਹੋਣਾ ਬੈਨ ਹੈ। ਸੁਪਰੀਮ ਕੋਰਟ ਦੇ ਆਦੇਸ਼ ਦੇ ਬਾਵਜੂਦ ਔਰਤਾਂ ਦੀ ਇਸ ਮੰਦਰ ਵਿਚ ਐਂਟਰੀ ਨਹੀਂ ਹੋਣ ਦਿੱਤੀ ਜਾਂਦੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।