ਅਯੁਧਿਆ ਦੇ ਰਾਮ ਮੰਦਰ ਨੂੰ ਮੁਗ਼ਲਾਂ ਤੋਂ ਆਜ਼ਾਦ ਕਰਾਉਣ ਦੀਆਂ ਕਹਾਣੀਆਂ ਬੇਬੁਨਿਆਦ : ਜਾਚਕ
Published : Nov 13, 2019, 5:10 am IST
Updated : Nov 13, 2019, 5:10 am IST
SHARE ARTICLE
Ayodhya case
Ayodhya case

ਕਿਹਾ, 'ਰੋਜ਼ਾਨਾ ਸਪੋਕਸਮੈਨ' ਦੇ ਧਨਵਾਦੀ ਹੋਣਾ ਚਾਹੀਦੈ ਸਿੱਖ ਜਗਤ ਨੂੰ

ਕੋਟਕਪੂਰਾ : ਅਤਿ ਧਨਵਾਦੀ ਹਾਂ 'ਰੋਜ਼ਾਨਾ ਸਪੋਕਸਮੈਨ' ਦੇ, ਜਿਸ ਨੇ ਸਿੱਖ ਜਗਤ ਨੂੰ ਸੁਚੇਤ ਕਰਦਿਆਂ ਪ੍ਰਗਟ ਕੀਤਾ ਹੈ ਕਿ ਭਾਰਤੀ ਸੁਪਰੀਮ ਕੋਰਟ ਨੇ 'ਰਾਮ ਜਨਮ ਭੂਮੀ ਤੇ ਬਾਬਰੀ ਮਸਜਿਦ ਕੇਸ' ਬਾਰੇ ਦਿਤੇ ਪੱਖਪਾਤੀ ਫ਼ੈਸਲੇ ਵਿਚ ਸਬੂਤ ਵਜੋਂ ਗੁਰੂ ਨਾਨਕ ਸਾਹਿਬ ਨੂੰ ਅਯੁਧਿਆ ਪਤੀ ਰਾਮ ਚੰਦਰ ਦਾ ਸ਼ਰਧਾਲੂ ਬਿਆਨ ਕੀਤਾ ਹੈ ਕਿਉਂਕਿ ਉਨ੍ਹਾਂ ਨੇ ''ਤੀਰਥ ਉਦਮੁ ਸਤਿਗੁਰੂ ਕੀਆ, ਸਭ ਲੋਕ ਉਧਰਣ ਅਰਥਾ''”ਦੀ ਸੁਧਾਰਕ ਦ੍ਰਿਸ਼ਟੀ ਤੋਂ ਅਯੁਧਿਆ ਦੀ ਯਾਤਰਾ ਕੀਤੀ ਸੀ। ਇਸੇ ਹੀ ਦ੍ਰਿਸ਼ਟੀਕੋਣ ਤੋਂ ਗੁਰੂ ਤੇਗ਼ ਬਹਾਦਰ ਵੀ ਅਯੁਧਿਆ ਪਹੁੰਚੇ ਸਨ ਅਤੇ ਉਨ੍ਹਾਂ ਦੇ ਸਾਹਿਬਜ਼ਾਦੇ ਬਾਲ ਗੋਬਿੰਦ ਰਾਇ ਵੀ ਪਟਨਾ ਸਾਹਿਬ ਤੋਂ ਪੰਜਾਬ ਆਉਂਦਿਆਂ ਇਸ ਨਗਰੀ 'ਚ ਠਹਿਰੇ ਸਨ।

Jagtar Singh JachakJagtar Singh Jachak

ਇਸ ਪੱਖੋਂ ਪੜਚੋਲ ਕਰਦਿਆਂ ਇਹ ਤੱਥ ਵੀ ਸਾਹਮਣੇ ਆਇਆ ਹੈ ਕਿ ਨਿਰਮੋਹੀ ਅਖਾੜੇ ਵਲੋਂ ਅਦਾਲਤ ਨੂੰ ਗੁਮਰਾਹ ਕਰਨ ਲਈ ਅਪਣੀ ਪਟੀਸ਼ਨ 'ਚ ਇਹ ਸਬੂਤ ਵੀ ਪੇਸ਼ ਕੀਤਾ ਹੈ ਕਿ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਅਯੁਧਿਆ ਦੇ ਰਾਮ ਮੰਦਰ ਨੂੰ ਮੁਗ਼ਲਾਂ ਤੋਂ ਅਜ਼ਾਦ ਕਰਾਉਣ ਲਈ ਜੰਗ ਵੀ ਕੀਤੀ ਸੀ। ਅੰਤਰਰਾਸ਼ਟਰੀ ਪ੍ਰਚਾਰਕ ਗਿਆਨੀ ਜਗਤਾਰ ਸਿੰਘ ਜਾਚਕ ਨੇ ਅਪਣੇ ਪ੍ਰੈਸ-ਨੋਟ 'ਚ ਉਪਰੋਕਤ ਵਿਚਾਰ ਪ੍ਰਗਟ ਕਰਦਿਆਂ ਇਹ ਵੀ ਸਪੱਸ਼ਟ ਕੀਤਾ ਹੈ ਕਿ ਨਿਰਮੋਹੀ ਅਖਾੜੇ ਨੇ ਉਪਰੋਕਤ ਕਿਸਮ ਦੇ ਝੂਠੇ ਸਬੂਤਾਂ ਵਜੋਂ ਸੰਨ 1994 ਤੋਂ 2000 ਤਕ ਕੱਟੜ ਹਿੰਦੂ ਜਥੇਬੰਦੀ ਆਰ.ਐਸ.ਐਸ. ਦੇ ਮੁਖੀ ਪ੍ਰਬੰਧਕ ਰਹੇ ਰਾਜਿੰਦਰ ਸਿੰਘ 'ਰਾਜੂ ਭਈਆ' ਦੀ ਪੁਸਤਕ 'ਸਿੱਖ ਇਤਿਹਾਸ ਮੇਂ ਰਾਮ ਜਨਮਭੂਮੀ' ਪੇਸ਼ ਕੀਤੀ ਹੈ, ਜਿਹੜੀ ਪਹਿਲੀ ਵਾਰ 1191 'ਚ ਛਪੀ ਸੀ।

Giani Jagtar Singh JachakJagtar Singh Jachak

ਇਸ 'ਚ ਜਿਥੇ ਭਾਈ ਮਨੀ ਸਿੰਘ ਵਾਲੀ ਜਨਮਸਾਖੀ ਦੇ ਬੇਬੁਨਿਆਦ ਹਵਾਲੇ ਨਾਲ ਗੁਰੂ ਸਾਹਿਬਾਨ ਦੇ ਰਾਮ ਭਗਤ ਹੋਣ ਪ੍ਰਤੀ ਉਪਰੋਕਤ ਕਿਸਮ ਦੀ ਗੁਮਰਾਹਕੁਨ ਬਿਆਨਬਾਜ਼ੀ ਕੀਤੀ ਹੋਈ ਹੈ, ਉਥੇ ਕਿਸੇ 'ਆਲਮਗੀਰ ਨਾਮੇ' ਨੂੰ ਅਧਾਰ ਬਣਾ ਕੇ ਸਰਾਸਰ ਇਹ ਵੱਡਾ ਝੂਠ ਵੀ ਲਿਖਿਆ ਗਿਆ ਹੈ ਕਿ ਸ਼ਿਵਾ ਜੀ ਮਰਹੱਟਾ ਦੇ ਗੁਰੂ ਸਮਰਥ ਰਾਮਦਾਸ ਜੀ ਦੇ ਚੇਲੇ ਵਿਸ਼ਨਵਾਦਾਸ ਨੇ ਪਹਿਲਾਂ ਸੰਨਿਆਸੀਆਂ ਦੀ ਇਕ ਚਿਮਟਾਧਾਰੀ ਫ਼ੌਜ ਤਿਆਰ ਕੀਤੀ ਅਤੇ ਫਿਰ ਉਸ ਨੇ ਅਨੰਦਪੁਰ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਨੂੰ ਸਹਾਇਤਾ ਲਈ ਬੇਨਤੀ ਪੱਤਰ ਭੇਜਿਆ।

Ayodhya CaseAyodhya Case

18 ਸਾਲ ਦੀ ਉਮਰ 'ਚ ਗੁਰੂ ਜੀ ਪ੍ਰਯਾਗ ਦੇ ਰਸਤੇ ਅਯੁਧਿਆ ਪਹੁੰਚੇ ਤੇ ਵਿਸ਼ਨਵਾਦਾਸ ਨਾਲ ਮਿਲ ਕੇ ਰਾਮ ਜਨਮਭੂਮੀ ਮੰਦਰ ਨੂੰ ਮੁਗ਼ਲਾਂ ਤੋਂ ਅਜ਼ਾਦ ਕਰਵਾਇਆ। ਇਸ ਲਈ ਸਪੋਕਸਮੈਨ ਦੀ ਇਹ ਸਲਾਹ ਮੰਨਣਯੋਗ ਹੈ ਕਿ ਸਿੱਖ ਕੌਮ ਨੂੰ ਚਾਹੀਦਾ ਹੈ ਕਿ ਉਹ ਸੁਪਰੀਮ ਕੋਰਟ ਦੇ ਉਪਰੋਕਤ ਫ਼ੈਸਲੇ 'ਚ ਗੁਰੂ ਸਾਹਿਬਾਨ ਪ੍ਰਤੀ ਕੀਤੀਆਂ ਗ਼ਲਤ ਟਿਪਣੀਆਂ ਨੂੰ ਕਟਵਾਏ ਕਿਉਂਕਿ ਉਹ ਗੁਰਇਤਿਹਾਸ ਤੇ ਗੁਰਮਤੀ ਫ਼ਲਸਫ਼ੇ ਦੇ ਉਲਟ ਹਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement