
ਇਸ ਵਿਚਾਲੇ ਸੂਬੇ 'ਚ ਟਰੰਪ ਦੀ ਪ੍ਰਚਾਰ ਮੁਹਿੰਮ ਦੇ ਮੁਖੀ ਐਡਮ ਲਕਸੌਲਟ ਨੇ ਬਿਡੇਨ ਬਾਰੇ ਕਿਹਾ ਕਿ 2020 'ਚ ਵੋਟਰ ਬਿਡੇਨ ਅਤੇ "ਅਮਰੀਕਾ ਪ੍ਰਤੀ..
ਲਾਸ ਵੇਗਾਸ- ਅਮਰੀਕਾ ਦੇ ਸਾਬਕਾ ਉਪ ਰਾਸ਼ਟਰਪਤੀ ਜੋਅ ਬਿਡੇਨ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ‘ਤੇ ਨਿਸ਼ਾਨਾ ਸਾਧਦਿਆ ਕਿਹਾ ਕਿ ਜਦੋਂ ਤੱਕ ਟਰੰਪ ਅਮਰੀਕਾ ਦੇ ਰਾਸ਼ਟਰਪਤੀ ਹਨ, ਉਦੋਂ ਤੱਕ ਦੇਸ਼ ਦੀ ਸੁਰੱਖਿਆ ਅਤੇ ਭਵਿੱਖ ਖਤਰੇ ਵਿਚ ਹੈ। ਸਾਲ 2020 ਦੀਆਂ ਰਾਸ਼ਟਰਪਤੀ ਚੋਣਾਂ ਵਿਚ ਡੈਮੋਕਰੇਟਿਕ ਪਾਰਟੀ ਦੇ ਉਮੀਦਵਾਰ ਦੇ ਦਾਅਵੇਦਾਰ ਬਿਡੇਨ ਨੇ ਕਿਹਾ, "ਜਿੰਨਾ ਚਿਰ ਟਰੰਪ ਇਥੇ ਹਨ, ਉਦੋਂ ਤਕ ਦੇਸ਼ ਲਈ ਅਸੀਂ ਜਿਸ ਗੱਲ ਅਤੇ ਜਿਨ੍ਹਾਂ ਮਾਮਲਿਆਂ ਬਾਰੇ ਚਿੰਤਾ ਕਰਦੇ ਹਾਂ,
Donald Trump
ਉਨ੍ਹਾਂ ਬਾਰੇ ਸਾਨੂੰ ਕੋਈ ਯਕੀਨ ਨਹੀਂ ਹੈ। ਨੇਵਾਡਾ ਡੈਮੋਕ੍ਰੇਟਿਕ ਪਾਰਟੀ ਕਾੱਕਸ ਲਈ 100 ਦਿਨ ਤੋਂ ਵੀ ਘੱਟ ਸਮਾਂ ਬਚਿਆ ਹੈ। ਬਿਡੇਨ ਰਾਸ਼ਟਰਪਤੀ ਦੇ ਅਹੁਦੇ ਲਈ ਡੈਮੋਕਰੇਟਿਕ ਉਮੀਦਵਾਰ ਬਣਨ ਲਈ ਇਕ ਮਜ਼ਬੂਤ ਦਾਅਵੇਦਾਰ ਹਨ। ਲਾਸ ਵੇਗਾਸ 'ਚ ਕਰਵਾਏ ਇੱਕ ਪ੍ਰਚਾਰ ਮੁਹਿੰਮ 'ਚ ਬਿਡੇਨ ਨੇ ਗਰੀਬੀ ਨਾਲ ਜੁੜੇ ਇੱਕ ਸਵਾਲ ਦੇ ਜਵਾਬ 'ਚ ਕਿਹਾ ਕਿ ਘੱਟੋ ਘੱਟ ਤਨਖ਼ਾਹ 15 ਡਾਲਰ ਪ੍ਰਤੀ ਘੰਟਾ ਹੋਣੀ ਚਾਹੀਦੀ ਹੈ।
ਇਸ ਵਿਚਾਲੇ ਸੂਬੇ 'ਚ ਟਰੰਪ ਦੀ ਪ੍ਰਚਾਰ ਮੁਹਿੰਮ ਦੇ ਮੁਖੀ ਐਡਮ ਲਕਸੌਲਟ ਨੇ ਬਿਡੇਨ ਬਾਰੇ ਕਿਹਾ ਕਿ 2020 'ਚ ਵੋਟਰ ਬਿਡੇਨ ਅਤੇ "ਅਮਰੀਕਾ ਪ੍ਰਤੀ ਡੈਮੋਕਰੇਟਿਕ ਅਤਿਵਾਦੀ-ਉਦਾਰਵਾਦੀ ਰਵੱਈਏ ਨੂੰ ਰੱਦ ਕਰਨਗੇ ਤੇ ਇਸ ਦੀ ਬਜਾਏ" ਆਜ਼ਾਦੀ ਅਤੇ ਆਰਥਿਕ ਵਿਕਾਸ ਦੀ ਚੋਣ ਕਰਨਗੇ।