
ਟਰੰਪ ਦੀ ਇਹ ਯਾਤਰਾ ਬ੍ਰਿਟੇਨ ਦੀਆਂ ਆਮ ਚੋਣਾਂ ਲਈ ਵੋਟਿੰਗ ਤੋਂ ਕੁਝ ਦਿਨ ਪਹਿਲਾਂ ਹੋਵੇਗੀ।
ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਗਲੇ ਮਹੀਨੇ ਲੰਡਨ ਵਿਚ ਨਾਟੋ ਦੀ 70 ਵੀਂ ਵਰ੍ਹੇਗੰਢ ਸੰਮੇਲਨ ਵਿਚ ਸ਼ਾਮਲ ਹੋਣ ਲਈ ਬ੍ਰਿਟੇਨ ਜਾਣਗੇ। ਵ੍ਹਾਈਟ ਹਾਉਸ ਨੇ ਸ਼ੁਕਰਵਾਰ ਨੂੰ ਇਹ ਜਾਣਕਾਰੀ ਦਿਤੀ। ਟਰੰਪ ਦੀ ਇਹ ਯਾਤਰਾ ਬ੍ਰਿਟੇਨ ਦੀਆਂ ਆਮ ਚੋਣਾਂ ਲਈ ਵੋਟਿੰਗ ਤੋਂ ਕੁਝ ਦਿਨ ਪਹਿਲਾਂ ਹੋਵੇਗੀ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ 12 ਦਸੰਬਰ ਨੂੰ ਹੋਣ ਵਾਲੀਆਂ ਚੋਣਾਂ ਵਿਚ ਦੁਬਾਰਾ ਸੱਤਾ ਵਿਚ ਆਉਣ ਦੀ ਕੋਸ਼ਿਸ਼ ਕਰ ਰਹੇ ਹਨ।
White House
ਵ੍ਹਾਈਟ ਹਾਉਸ ਨੇ ਅਪਣੇ ਬਿਆਨ ਵਿਚ ਕਿਹਾ ਹੈ ਕਿ ਟਰੰਪ ਅਤੇ ਅਮਰੀਕਾ ਦੀ ਪਹਿਲੀ ਔਰਤ ਮੇਲਾਨੀਆ ਨਾਟੋ ਕਾਨਫਰੰਸ ਅਤੇ ਮਹਾਰਾਣੀ ਐਲਿਜ਼ਾਬੈਥ ਦੂਜੀ ਵਲੋਂ ਦੋ ਤੋਂ ਚਾਰ ਦਸੰਬਰ ਦੇ ਬ੍ਰਿਟੇਨ ਦੌਰੇ ਤੇ ਆਯੋਜਿਤ ਸਮਾਰੋਹ ਵਿਚ ਸ਼ਾਮਲ ਹੋਵੇਗੀ। ਟਰੰਪ ਨੇ ਹਮੇਸ਼ਾ ਨਾਟੋ ਦੀ ਆਲੋਚਨਾ ਕੀਤੀ ਹੈ। ਇਹ ਸਿਖਰ ਸੰਮੇਲਨ ਪੱਛਮੀ ਦੇਸ਼ਾਂ ਵਿਚ ਗੜਬੜ ਦੇ ਸਮੇਂ ਹੀ ਆਯੋਜਤ ਕੀਤਾ ਜਾਂਦਾ ਰਿਹਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।