
Kuldeep Singh
ਬਠਿੰਡਾ: ਜ਼ਮੀਨੀ ਝਗੜੇ ਦੇ ਚੱਲਦੇ ਬਠਿੰਡਾ ਦੇ ਪਿੰਡ ਅਬਲੂ ਵਿਚ ਮਾਸੜ ਵੱਲੋਂ ਆਪਣੇ ਭਾਣਜੇ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਜ਼ਮੀਨ ਦੀ ਵੰਡ ਨੂੰ ਲੈ ਕੇ ਪਹਿਲਾਂ ਵੀ ਮਾਸੜ-ਭਾਣਜੇ ਵਿਚ ਬਹਿਸਬਾਜ਼ੀ ਹੋਈ ਸੀ ਅਤੇ ਅੱਜ ਜਦੋਂ ਕੁਲਦੀਪ ਸਿੰਘ ਆਪਣੇ ਖੇਤ ਵਿਚ ਹਰਾ ਚਾਰਾ ਕੱਟਣ ਲਈ ਗਿਆ ਹੋਇਆ ਸੀ।
ਮੋਟਰਸਾਈਕਲ 'ਤੇ ਸਵਾਰ ਹੋ ਕੇ ਆਏ ਮਾਸੜ ਨੇ ਆਪਣੇ ਭਾਣਜੇ 'ਤੇ ਪਿਸਤੌਲ ਨਾਲ ਗੋਲੀਆਂ ਚਲਾ ਦਿੱਤੀਆਂ, ਜਿਸ ਨਾਲ ਕੁਲਦੀਪ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ। ਘਟਨਾ ਤੋਂ ਬਾਅਦ ਮਾਸੜ ਲਖਵੀਰ ਸਿੰਘ ਮੌਕੇ ਤੋਂ ਫਰਾਰ ਹੋ ਗਿਆ ਅਤੇ ਆਸ-ਪਾਸ ਦੇ ਖੇਤਾਂ ਵਿਚ ਕੰਮ ਕਰੇ ਲੋਕਾਂ ਨੇ ਉਕਤ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ।
ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ ਦਾ ਪੋਸਟਮਾਰਟਮ ਲਈ ਬਠਿੰਡਾ ਦੇ ਸਿਵਲ ਹਸਪਤਾਲ ਵਿਚ ਭੇਜੀ। ਐਸ.ਐਸ.ਪੀ. ਨਾਨਕ ਸਿੰਘ ਦਾ ਕਹਿਣਾ ਸੀ ਕਿ ਦੋਸ਼ੀ ਲਖਵੀਰ ਸਿੰਘ ਖਿਲਾਫ ਮਾਮਲਾ ਦਰਜ ਕਰਕੇ ਉਸ ਦੀ ਗ੍ਰਿਫਤਾਰੀ ਲਈ ਭਾਲ ਸ਼ੁਰੂ ਕਰ ਦਿੱਤੀ ਗਈ ਹੈ।