
ਸਰਕਾਰ ਵਲੋਂ ਚੁੱਕਿਆ ਜਾਵੇਗਾ ਵਰਵਰਾ ਰਾਓ ਦੇ ਇਲਾਜ ਦਾ ਖ਼ਰਚਾ
ਮੁੰਬਈ: ਭੀਮਾ ਕੋਰੇਗਾਂਵ ਮਾਮਲੇ ਵਿਚ ਮੁੰਬਈ ਹਾਈ ਕੋਰਟ ਨੇ ਦੋਸ਼ੀ ਵਰਵਰਾ ਰਾਓ ਨੂੰ ਸੂਬੇ ਦੀ ਲਾਗਤ 'ਤੇ ਨਾਨਾਵਤੀ ਹਸਪਤਾਲ ਵਿਚ 15 ਦਿਨਾਂ ਤੱਕ ਇਲਾਜ ਲਈ ਦਾਖਲ ਹੋਣ ਦੀ ਮਨਜ਼ੂਰੀ ਦੇ ਦਿੱਤੀ ਹੈ। ਦੋਸ਼ੀ ਦੇ ਪਰਿਵਾਰਕ ਮੈਂਬਰ ਹਸਪਤਾਲ 'ਚ ਉਸ ਨੂੰ ਮਿਲਣ ਜਾ ਸਕਦੇ ਹਨ।
Mumbai High Court
ਕਵੀ, ਲੇਖਕ ਅਤੇ 2018 ਭੀਮਾ ਕੋਰੇਗਾਂਵ ਕੇਸ ਦੇ ਮੁੱਖ ਦੋਸ਼ੀ ਵਰਵਰਾ ਰਾਓ ਜੁਲਾਈ ਵਿਚ ਕੋਰੋਨਾ ਵਾਇਰਸ ਤੋਂ ਪੀੜਤ ਪਾਏ ਗਏ ਸੀ। ਨਿਆਇਕ ਹਿਰਾਸਤ ਵਿਚ ਨਵੀਂ ਮੁੰਬਈ ਦੇ ਤਾਲੋਜਾ ਜੇਲ੍ਹ ਵਿਚ ਬੰਦ 80 ਸਾਲਾ ਰਾਓ ਨੂੰ ਸਰਕਾਰੀ ਜੇਜੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਉਸ ਦੌਰਾਨ ਰਾਓ ਦੇ ਪਰਿਵਾਰ ਨੇ ਉਹਨਾਂ ਦੀ ਵਿਗੜ ਰਹੀ ਸਿਹਤ ਨੂੰ ਲੈ ਕੇ ਚਿੰਤਾ ਜ਼ਾਹਿਰ ਕੀਤੀ ਸੀ।