ਮੋਦੀ ਅਤੇ ਅਮਿਤ ਸ਼ਾਹ ਨੇ ਪ੍ਰਗਟਾਇਆ ਦੁੱਖ
ਨਵੀਂ ਦਿੱਲੀ, 18 ਨਵੰਬਰ: ਗੋਆ ਦੇ ਸਾਬਕਾ ਰਾਜਪਾਲ ਅਤੇ ਉੱਘੇ ਸਾਹਿਤਕਾਰ ਮ੍ਰਿਦੁਲਾ ਸਿਨਹਾ ਦਾ ਬੁਧਵਾਰ ਨੂੰ ਦੇਹਾਂਤ ਹੋ ਗਿਆ। ਉਹ 77 ਸਾਲਾਂ ਦੇ ਸਨ। ਬਿਹਾਰ ਦੇ ਮੁਜ਼ੱਫਰਪੁਰ ਵਿਚ 27 ਨਵੰਬਰ 1942 ਨੂੰ ਜਨਮੇ ਮ੍ਰਿਦੁਲਾ ਸਿਨਹਾ ਸ਼ੁਰੂ ਤੋਂ ਹੀ ਜਨ ਸੰਘ ਨਾਲ ਜੁੜੇ ਰਹੇ। ਉਨ੍ਹਾਂ ਨੂੰ ਭਾਜਪਾ ਦੇ ਪ੍ਰਭਾਵਸ਼ਾਲੀ ਨੇਤਾਵਾਂ ਵਿਚ ਗਿਣਿਆ ਜਾਂਦਾ ਸੀ। ਇਕ ਸਫ਼ਲ ਰਾਜਨੇਤਾ ਹੋਣ ਦੇ ਨਾਲ, ਉਹ ਇਕ ਸਫ਼ਲ ਲੇਖਿਕਾ ਵੀ ਰਹੀ ਹੈ। ਮ੍ਰਿਦੁਲਾ ਸਿਨਹਾ ਗੋਆ ਦੀ ਪਹਿਲੀ ਮਹਿਲਾ ਰਾਜਪਾਲ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸਣੇ ਕਈ ਭਾਜਪਾ ਨੇਤਾਵਾਂ ਨੇ ਉਨ੍ਹਾਂ ਦੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਪੀਐਮ ਮੋਦੀ ਤੇ ਅਮਿਤ ਸ਼ਾਹ ਨੇ ਦੁੱਖ ਦਾ ਕੀਤਾ ਪ੍ਰਗਟਾਵਾ: ਪੀਐਮ ਮੋਦੀ ਨੇ ਟਵੀਟ ਕੀਤਾ, ‘ਮ੍ਰਿਦੁਲਾ ਸਿਨਹਾ ਜੀ ਨੂੰ ਲੋਕਾਂ ਦੀ ਸੇਵਾ ਕਰਨ ਦੀਆਂ ਕੋਸ਼ਿਸ਼ਾਂ ਲਈ ਯਾਦ ਕੀਤਾ ਜਾਵੇਗਾ। ਉਹ ਇਕ ਕੁਸ਼ਲ ਲੇਖਿਕਾ ਵੀ ਸੀ ਜਿਨ੍ਹਾਂ ਨੇ ਸਾਹਿਤ ਅਤੇ ਸੰਸਕ੍ਰਿਤੀ ਦੇ ਨਾਲ ਨਾਲ ਦੁਨੀਆਂ ਵਿਚ ਵਿਸ਼ਾਲ ਯੋਗਦਾਨ ਪਾਇਆ। ਮੈਂ ਉਸ ਦੇ ਦੇਹਾਂਤ ਤੋਂ ਦੁਖੀ ਹਾਂ। ਉਸ ਦੇ ਪਰਵਾਰ ਅਤੇ ਪ੍ਰਸ਼ੰਸਕਾਂ ਨੂੰ ਦਿਲਾਸਾ।
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ- ਮ੍ਰਿਦੁਲਾ ਸਿਨਹਾ ਜੀ ਦੀ ਮੌਤ ਬਹੁਤ ਦੁਖਤ ਹੈ। ਇਸ ਦੇ ਨਾਲ ਹੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਟਵੀਟ ਕੀਤਾ, ‘ਗੋਆ ਦੇ ਸਾਬਕਾ ਰਾਜਪਾਲ ਅਤੇ ਸੀਨੀਅਰ ਭਾਜਪਾ ਨੇਤਾ ਮ੍ਰਿਦੁਲਾ ਸਿਨਹਾ ਜੀ ਦੀ ਮੌਤ ਬਹੁਤ ਦੁਖਤ ਹੈ। (ਏਜੰਸੀ)