
ਵਿਗੜ ਰਹੀ ਅਰਥਵਿਵਸਥਾ ਨੂੰ ਲੈ ਕੇ ਫਿਰ ਮੋਦੀ ਸਰਕਾਰ 'ਤੇ ਬਰਸੇ ਰਾਹੁਲ ਗਾਂਧੀ
ਨਵੀਂ ਦਿੱਲੀ: ਦੇਸ਼ ਦੀ ਵਿਗੜ ਰਹੀ ਅਰਥਵਿਵਸਥਾ ਨੂੰ ਲੈ ਕੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਇਕ ਵਾਰ ਫਿਰ ਮੋਦੀ ਸਰਕਾਰ ਨੂੰ ਸਵਾਲਾਂ ਦੇ ਘੇਰੇ ਵਿਚ ਲਿਆਂਦਾ ਹੈ।
Rahul Gandhi
ਰਾਹੁਲ ਗਾਂਧੀ ਨੇ ਟਵੀਟ ਕਰਦਿਆਂ ਕਿਹਾ, 'ਬੈਂਕ ਮੁਸੀਬਤ ਵਿਚ ਹਨ ਤੇ ਜੀਡੀਪੀ ਵੀ। ਮਹਿੰਗਾਈ ਇੰਨੀ ਜ਼ਿਆਦਾ ਕਦੀ ਨਹੀਂ ਸੀ, ਨਾ ਹੀ ਬੇਰੁਜ਼ਗਾਰੀ। ਜਨਤਾ ਦਾ ਹੌਂਸਲਾ ਟੁੱਟ ਰਿਹਾ ਹੈ ਅਤੇ ਸਮਾਜਿਕ ਨਿਆਂ ਨੂੰ ਪ੍ਰਤੀਦਿਨ ਕੁਚਲਿਆ ਜਾ ਰਿਹਾ ਹੈ। ਇਹ ਵਿਕਾਸ ਹੈ ਜਾਂ ਵਿਨਾਸ਼?'
बैंक मुसीबत में हैं और GDP भी। महँगाई इतनी ज़्यादा कभी नहीं थी, ना ही बेरोज़गारी। जनता का मनोबल टूट रहा और सामाजिक न्याय प्रतिदिन कुचला जा रहा है।
— Rahul Gandhi (@RahulGandhi) November 18, 2020
विकास या विनाश?
ਦਰਅਸਲ ਲਕਸ਼ਮੀ ਵਿਲਾਸ ਬੈਂਕ ਇਹਨੀਂ ਦਿਨੀਂ ਵਿੱਤੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਇਸ ਬੈਂਕ ਨੇ ਖਾਤਾਧਾਰਕਾਂ 'ਤੇ 25 ਹਜ਼ਾਰ ਤੋਂ ਜ਼ਿਆਦਾ ਦੀ ਨਿਕਾਸੀ 'ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਦੇ ਨਾਲ ਹੀ ਬੈਂਕ ਨੇ ਡੀਬੀਐਸ ਵੱਲੋਂ ਐਕੁਆਇਰ ਕਰਨ ਬਾਰੇ ਵੀ ਜਾਣਕਾਰੀ ਦਿੱਤੀ ਹੈ। ਦੱਸ ਦਈਏ ਕਿ ਕਾਂਗਰਸ ਨੇਤਾ ਰਾਹੁਲ ਗਾਂਧੀ ਨੋਟਬੰਦੀ, ਜੀਐਸਟੀ ਸਮੇਤ ਹੋਰ ਕਈ ਮੁੱਦਿਆਂ ਨੂੰ ਲੈ ਕੇ ਕੇਂਦਰ ਸਰਕਾਰ ਦੀ ਅਲ਼ੋਚਨਾ ਕਰਦੇ ਰਹੇ ਹਨ।
PM Modi
ਇਸ ਤੋਂ ਪਹਿਲਾਂ ਉਹਨਾਂ ਨੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਕਾਰਨ ਦੇਸ਼ ਆਰਥਕ ਮੰਦੀ ਵੱਲ ਜਾ ਰਿਹਾ ਹੈ। ਉਹਨਾਂ ਨੇ ਕਿਹਾ ਸੀ ਕਿ ਭਾਰਤ ਦੇ ਇਤਿਹਾਸ ਵਿਚ ਪਹਿਲੀ ਵਾਰ ਮੰਦੀ ਦਾ ਅਸਰ ਦਿਖ ਰਿਹਾ ਹੈ। ਉਹਨਾਂ ਨੇ ਕਿਹਾ ਸੀ ਕਿ ਮੋਦੀ ਸਰਕਾਰ ਦੇ ਕਦਮਾਂ ਨੇ ਭਾਰਤ ਦੀ ਤਾਕਤ ਨੂੰ ਖਤਮ ਕਰ ਦਿੱਤਾ ਹੈ।