
ਓਬਾਮਾ ਨੇ ਅਪਣੀ ਕਿਤਾਬ ਵਿਚ ਰਾਹੁਲ ਗਾਂਧੀ ਨੂੰ ਦੱਸਿਆ 'ਨਰਵਸ ਨੇਤਾ'
ਵਾਸ਼ਿੰਗਟਨ: ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੀ ਨਵੀਂ ਕਿਤਾਬ ਕਾਫ਼ੀ ਚਰਚਾ ਵਿਚ ਹੈ। ਇਸ ਤੋਂ ਪਹਿਲਾਂ ਵੀ ਉਹਨਾਂ ਨੇ ਕਈ ਕਿਤਾਬਾਂ ਲਿਖੀਆਂ ਹਨ। ਪਰ ਨਵੀਂ ਕਿਤਾਬ ਵਿਚ ਕੁਝ ਦਿਲਚਸਪ ਹੈ। ਨਿਊਯਾਰਕ ਟਾਈਮਜ਼ ਦੀ ਇਕ ਰਿਪੋਰਟ ਮੁਤਾਬਕ ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੀ ਨਵੀਂ ਪ੍ਰਕਾਸ਼ਿਤ ਕਿਤਾਬ ਇਕ ਰਾਜਨੀਤਿਕ ਯਾਦਗਾਰ ਹੈ।
Barack Obama
ਓਬਾਮਾ ਦੀ ਕਿਤਾਬ 'ਏ ਪ੍ਰੋਮਿਸਡ ਲੈਂਡ' ਵਿਚ ਅਮਰੀਕਾ ਅਤੇ ਹੋਰ ਦੇਸ਼ਾਂ ਦੇ ਕਈ ਨੇਤਾਵਾਂ ਬਾਰੇ ਜ਼ਿਕਰ ਕੀਤਾ ਗਿਆ ਹੈ, ਜਿਨ੍ਹਾਂ ਵਿਚ ਰਾਹੁਲ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵੀ ਸ਼ਾਮਲ ਹਨ। ਦੱਸ ਦਈਏ ਕਿ ਮਨਮੋਹਨ ਸਿੰਘ ਦੀ ਅਗਵਾਈ ਵਾਲੀ ਯੂਪੀਏ ਸਰਕਾਰ ਓਬਾਮਾ ਦੇ ਕਾਰਜਕਾਲ ਦੌਰਾਨ ਸੱਤਾ ਵਿਚ ਸੀ।
Barack Obama-Manmohan Singh
ਨਿਊਯਾਰਕ ਟਾਈਮਜ਼ ਦੀ ਸਮੀਖਿਆ ਮੁਤਾਬਕ ਗੈਲਰੀ ਵਿਚ ਸਾਬਕਾ ਰੂਸੀ ਪ੍ਰੀਮੀਅਰ ਵਲਾਦੀਮੀਰ ਪੁਤਿਨ, ਤਤਕਾਲੀ ਸੁਰੱਖਿਆ ਸੱਕਤਰ ਬੌਬ ਗੇਟਸ ਅਤੇ ਅਮਰੀਕਾ ਦੇ ਰਾਸ਼ਟਰਪਤੀ ਚੁਣੇ ਗਏ ਜੋ ਬਿਡੇਨ ਸ਼ਾਮਲ ਹਨ। ਕਿਤਾਬ ਵਿਚ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਜ਼ਿਕਰ ਬਾਰੇ ਨਿਊਯਾਰਕ ਟਾਈਮਜ਼ ਦੇ ਲੇਖ ਵਿਚ ਲਿਖਿਆ ਗਿਆ ਹੈ, 'ਅਜਿਹਾ ਲੱਗਦਾ ਹੈ ਕਿ ਰੱਖਿਆ ਸਕੱਤਰ ਬੌਬ ਗੇਟਸ ਅਤੇ ਭਾਰਤੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵਿਚਕਾਰ ਕਾਫ਼ੀ ਏਕਤਾ ਹੈ'।
Barack Obama-Rahul Gandhi
ਨਿਊਯਾਰਕ ਟਾਈਮਜ਼ ਮੁਤਾਬਕ ਕਿਤਾਬ ਵਿਚ ਰਾਹੁਲ ਗਾਂਧੀ ਬਾਰੇ ਲਿਖਿਆ ਗਿਆ ਹੈ, 'ਇਕ 'ਨਰਵਸ ਅਤੇ ਤਿਆਰੀ' ਕਰਦੇ ਹੋਏ ਵਿਦਿਆਰਥੀ ਵਾਂਗ ਹਨ, ਜੋ ਅਪਣੇ ਅਧਿਆਪਕ ਨੂੰ ਪ੍ਰਭਾਵਿਤ ਕਰਨਾ ਚਾਹੁੰਦਾ ਨੇ ਪਰ ਉਹਨਾਂ ਅੰਦਰ 'ਵਿਸ਼ੇ ਦਾ ਮਾਸਟਰ' ਬਣਨ ਲਈ ਯੋਗਤਾ ਦੀ ਕਮੀ ਹੈ।' ਕਿਤਾਬ ਵਿਚ ਉਹਨਾਂ ਨੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ ਜ਼ਿਕਰ ਕਰਦਿਆਂ ਲਿਖਿਆ ਕਿ ਉਹਨਾਂ ਵਿਚ ਇਕ ਤਰ੍ਹਾਂ ਦੀ 'ਪ੍ਰਭਾਵਿਤ ਕਰਨ ਵਾਲੀ ਇਮਾਨਦਾਰੀ' ਹੈ।
A Promised Land
ਦੱਸ ਦਈਏ ਕਿ ਰਾਹੁਲ ਗਾਂਧੀ ਓਬਾਮਾ ਦੇ ਕਾਰਜਕਾਲ ਦੌਰਾਨ ਕਾਂਗਰਸ ਦੇ ਉਪ-ਪ੍ਰਧਾਨ ਸੀ, ਜੋ ਦਸੰਬਰ 2017 ਵਿਚ ਓਬਾਮਾ ਦੀ ਪਿਛਲੀ ਭਾਰਤ ਯਾਤਰਾ ਦੌਰਾਨ ਉਹਨਾਂ ਨੂੰ ਮਿਲੇ ਸੀ। ਰਾਹੁਲ ਗਾਂਧੀ ਨੇ ਮੁਲਾਕਾਤ ਨੂੰ ਲੈ ਕੇ ਟਵੀਟ ਵੀ ਕੀਤਾ ਸੀ। 2015 ਵਿਚ ਓਬਾਮਾ ਗਣਤੰਤਰ ਦਿਵਸ ਸਮਾਰੋਹ ਵਿਚ ਮੁੱਖ ਮਹਿਮਾਨ ਸੀ। ਯਾਤਰਾ ਦੌਰਾਨ ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ 'ਮਨ ਕੀ ਬਾਤ' ਦੀ ਸਹਿ-ਮੇਜ਼ਬਾਨੀ ਕੀਤੀ ਸੀ। ਇਸ ਤੋਂ ਇਲਾਵਾ ਉਹਨਾਂ ਦੀ ਕਿਤਾਬ ਵਿਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦਾ ਵੀ ਜ਼ਿਕਰ ਆਉਂਦਾ ਹੈ।