ਕੇਜਰੀਵਾਲ ਦੇ ਪ੍ਰਸਤਾਵ ’ਤੇ ਉਪ ਰਾਜਪਾਲ ਨੇ ਲਾਈ ਮੋਹਰ
ਨਵੀਂ ਦਿੱਲੀ, 18 ਨਵੰਬਰ: ਦਿੱਲੀ ’ਚ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਦਰਮਿਆਨ ਬੁਧਵਾਰ ਨੂੰ ਉਪ ਰਾਜਪਾਲ ਨੇ ਕੇਜਰੀਵਾਲ ਸਰਕਾਰ ਨੇ ਵਿਆਹ ਸਮਾਰੋਹ ’ਚ ਸੀਮਿਤ ਮਹਿਮਾਨਾਂ ਦੇ ਸ਼ਾਮਲ ਹੋਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿਤੀ ਹੈ।
ਮੰਗਲਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਨੇ ਪ੍ਰੈੱਸ ਕਾਨਫ਼ਰੰਸ ਨੇ ਦਸਿਆ ਸੀ ਕਿ ਦਿੱਲੀ ਸਰਕਾਰ ਨੇ ਉਪ ਰਾਜਪਾਲ ਨੂੰ ਵਿਆਹ ਸਮਾਰੋਹਾਂ ’ਚ 200 ਦੀ ਬਜਾਏ ਹੁਣ ਸਿਰਫ਼ 50 ਤਕ ਦੀ ਹੀ ਗਿਣਤੀ ‘ਚ ਲੋਕਾਂ ਨੂੰ ਸ਼ਾਮਲ ਦੇਣ ਦੇ ਸਬੰਧ ’ਚ ਇਕ ਪ੍ਰਸਤਾਵ ਭੇਜਿਆ ਹੈ। ਕੇਜਰੀਵਾਲ ਨੇ ਕਿਹਾ ਸੀ ਕਿ ਹੁਣ ਉਪ ਰਾਜਪਾਲ ਅਨਿਲ ਬੈਜਲ ਨੂੰ ਪਹਿਲਾਂ ਦੇ ਹੁਕਮ ਨੂੰ ਵਾਪਸ ਲੈਣ ਦੀ ਮਨਜ਼ੂਰੀ ਦੇਣ ਅਤੇ ਵਿਆਹ ਸਮਾਰੋਹਾਂ ’ਚ ਮਹਿਮਾਨਾਂ ਦੀ ਗਿਣਤੀ ਨੂੰ 200 ਦੀ ਥਾਂ 50 ਕਰਨ ਲਈ ਇਕ ਪ੍ਰਸਤਾਵ ਭੇਜਿਆ ਗਿਆ ਹੈ।
ਕੇਜਰੀਵਾਲ ਨੇ ਕਿਹਾ ਕਿ ਦਿੱਲੀ ਸਰਕਾਰ, ਕੇਂਦਰ ਅਤੇ ਸਾਰੀਆਂ ਏਜੰਸੀਆਂ ਰਾਸ਼ਟਰੀ ਰਾਜਧਾਨੀ ‘ਚ ਕੋਵਿਡ-19 ਦੀ ਸਥਿਤੀ ਨੂੰ ਕੰਟਰੋਲ ਕਰਨ ਲਈ ਦੁੱਗਣੀ ਕੋਸ਼ਿਸ਼ ਕਰ ਰਹੀਆਂ ਹਨ।
ਦਸਣਯੋਗ ਹੈ ਕਿ ਦਿੱਲੀ ਸਰਕਾਰ ਨੇ ਕੇਂਦਰ ਸਰਕਾਰ ਤੋਂ ਉਨ੍ਹਾਂ ਬਜ਼ਾਰ ਖੇਤਰਾਂ ’ਚ ਤਾਲਾਬੰਦੀ ਲਗਾਉਣ ਦਾ ਅਧਿਕਾਰ ਮੰਗਿਆ ਸੀ, ਜੋ ਕੋਵਿਡ-19 ਦੇ ਹੌਟਸਪਾਟ ਬਣ ਸਕਦੇ ਹਨ। ਇਸ ਵਿਚ ਅਧਿਕਾਰੀਆਂ ਨੇ ਹਸਪਤਾਲਾਂ ‘ਚ ਆਈ.ਸੀ.ਯੂ. ਬੈੱਡ ਵਧਾਉਣ, ਜਾਂਚ ਦੀ ਸਮਰੱਥਾ ਵਧਾ ਕੇ ਇਕ ਤੋਂ 1.2 ਲੱਖ ਕਰਨ ਅਤੇ ਵੱਧ ਜ਼ੋਖ਼ਮ ਵਾਲੇ ਸਥਾਨਾਂ ‘ਤੇ 7000-8000 ਨਿਗਰਾਨੀ ਟੀਮਾਂ ਦੀ ਤਾਇਨਾਤੀ ਸਣੇ ਹੋਰ ਰਣਨੀਤੀ ਤਿਆਰ ਕੀਤੀ ਹੈ। (ਏਜੰਸੀ)
ਦਿੱਲੀ ’ਚ ਨਹੀਂ ਲੱਗੇਗੀ ਤਾਲਾਬੰਦੀ: ਸਿਹਤ ਮੰਤਰੀ
ਨਵੀਂ ਦਿੱਲੀ, 18 ਨਵੰਬਰ: ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਸਪੱਸ਼ਟ ਕੀਤਾ ਹੈ ਕਿ ਕੌਮੀ ਰਾਜਧਾਨੀ ’ਚ ਲਾਕਡਾਊਨ ਬਿਲਕੁਲ ਨਹੀਂ ਲੱਗੇਗਾ। ਉਨ੍ਹਾਂ ਕਿਹਾ ਕਿ ਦਿੱਲੀ ’ਚ ਮੁੜ ਲਾਕਡਾਊਨ ਲਾਉਣ ਦੀ ਲੋੜ ਨਹੀਂ ਹੈ ਅਤੇ ਕੁਝ ਮਸਰੂਫ਼ ਇਲਾਕਿਆਂ ’ਚ ਸਥਾਨਕ ਪੱਧਰ ’ਤੇ ਪਾਬੰਦੀਆਂ ਲਗਾਈਆਂ ਜਾਣਗੀਆਂ। ਜੈਨ ਨੇ ਦਸਿਆ ਕਿ ਵਧ ਤੋਂ ਵਧ ਕੋਵਿਡ ਟੈਸਟ ਹੋ ਰਹੇ ਹਨ ਅਤੇ ਅੱਗੇ ਇਨ੍ਹਾਂ ਦੀ ਗਿਣਤੀ ਹੋਰ ਵਧਾਈ ਜਾਵੇਗੀ। (ਏਜੰਸੀ)