ਪੱਛਮੀ ਬੰਗਾਲ 'ਚ BJP ਨੇ ਅਗਲੇ ਸਾਲ ਹੋਣ ਵਾਲੀਆਂ ਚੋਣਾਂ ਦੀ ਖਿੱਚੀ ਤਿਆਰੀ, ਬਣਾਈ ਪੂਰੀ ਰਣਨੀਤੀ
Published : Nov 18, 2020, 11:36 am IST
Updated : Nov 18, 2020, 11:36 am IST
SHARE ARTICLE
bjp
bjp

ਇਸ ਰਾਜ 'ਚ ਵਿਧਾਨ ਸਭਾ ਦੀਆਂ 294 ਸੀਟਾਂ ਹਨ।

ਕੋਲਕਾਤਾ: ਬਿਹਾਰ ਚੋਣਾਂ ਦੇ ਨਤੀਜੇ ਤੋਂ ਬਾਅਦ ਹੁਣ ਪੱਛਮੀ ਬੰਗਾਲ ਵਿੱਚ ਵਿਧਾਨ ਸਭਾ ਚੋਣਾਂ ਹੋਣ ਵਾਲੀ ਹਨ। ਦੱਸ ਦੇਈਏ ਕਿ ਇਹ ਚੋਣਾਂ ਅਗਲੇ ਸਾਲ ਹੋਣੀਆਂ ਹਨ ਪਰ ਬੀਜੇਪੀ ਨੇ ਪਹਿਲਾ ਤੋਂ ਹੀ ਤਿਆਰੀ ਖਿੱਚ ਲਈ ਹੈ। ਬੀਜੇਪੀ ਪੰਜ ਪੰਚਾਂ ਨਾਲ ਬੰਗਾਲ ਦੀ ਚੋਣ ਜਿੱਤਣ ਦੀ ਤਿਆਰੀ ਕਰ ਰਹੀ ਹੈ। ਭਾਜਪਾ ਨੇ ਬੰਗਾਲ ਰਾਜ ਦੀਆਂ ਚੋਣਾਂ 'ਚ ਆਪਣੇ ਸੰਗਠਨ ਨੂੰ ਪੰਜ ਜ਼ੋਨਾਂ 'ਚ ਵੰਡਿਆ ਹੈ ਤੇ ਪੰਜ ਵੱਡੇ ਨੇਤਾਵਾਂ ਨੂੰ ਆਪਣਾ ਇੰਚਾਰਜ ਬਣਾਇਆ ਹੈ।

Election Commission of India

 ਚੋਣਾਂ ਲਈ ਰਣਨੀਤੀ
--ਪੱਛਮੀ ਬੰਗਾਲ 'ਚ ਅਗਲੇ ਸਾਲ ਹੋਣ ਵਾਲੀਆਂ ਚੋਣਾਂ ਲਈ ਭਾਜਪਾ ਦੀ ਤਿਆਰੀ ਦਾ ਇਹ ਇੱਕ ਹੋਰ ਕਦਮ ਹੈ, ਜਿਸ ਰਾਹੀਂ ਪਾਰਟੀ ਰਾਜ 'ਚ ਆਪਣੀ ਸਥਿਤੀ ਦੀ ਸਮੀਖਿਆ ਕਰੇਗੀ ਤੇ ਲੋੜ ਪੈਣ ‘ਤੇ ਹੋਰ ਵੱਡੇ ਫੈਸਲੇ ਵੀ ਲੈ ਸਕਦੀ ਹੈ।

BJP

-ਇਸ ਤਹਿਤ ਸੁਨੀਲ ਦੇਵਧਰ ਹਾਵੜਾ ਹੁਗਲੀ ਮਿਦਨਾਪੁਰ ਜ਼ੋਨ ਦੇਖਣਗੇ, ਵਿਨੋਦ ਤਾਵੜੇ ਨਾਬਾਦੀਪ ਦੀ ਚੋਣ ਲਈ ਤਿਆਰੀ ਕਰਨਗੇ, ਵਿਨੋਦ ਸੋਨਕਰ ਬਰਦਮਾਨ ਤੇ ਹਰੀਸ਼ ਦਿਵੇਦੀ ਨੂੰ ਉੱਤਰ ਬੰਗਾਲ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਇਹ ਚਾਰੇ ਭਾਜਪਾ ਦੇ ਕੌਮੀ ਸਕੱਤਰ ਹਨ।

-ਇਸ ਤੋਂ ਇਲਾਵਾ ਭਾਜਪਾ ਦੇ ਕੌਮੀ ਜਨਰਲ ਸਕੱਤਰ ਦੁਸ਼ਯੰਤ ਗੌਤਮ ਨੂੰ ਕੋਲਕਾਤਾ ਜ਼ੋਨ ਦਾ ਚੋਣ ਇੰਚਾਰਜ ਬਣਾਇਆ ਗਿਆ ਹੈ। ਇਹ ਪੰਜ ਲੋਕ ਨਵੰਬਰ ਦੇ ਅੰਤ ਤੱਕ ਚੋਣਾਂ ਦੀਆਂ ਤਿਆਰੀਆਂ ਬਾਰੇ ਰਿਪੋਰਟ ਤਿਆਰ ਕਰਨਗੇ ਤੇ ਚੇਅਰਮੈਨ ਜੇਪੀ ਨੱਢਾ ਨੂੰ ਸੌਂਪ ਦੇਣਗੇ। ਇਸ ਰਿਪੋਰਟ ਤੋਂ ਬਾਅਦ ਗ੍ਰਹਿ ਮੰਤਰੀ ਅਮਿਤ ਸ਼ਾਹ ਬੰਗਾਲ ਦਾ ਦੌਰਾ ਕਰ ਸਕਦੇ ਹਨ।

Mamta Benerjee

ਵਿਧਾਨ ਸਭਾ ਦੀਆਂ ਸੀਟਾਂ 
ਗੌਰਤਲਬ ਹੈ ਕਿ ਇਸ ਰਾਜ 'ਚ ਵਿਧਾਨ ਸਭਾ ਦੀਆਂ 294 ਸੀਟਾਂ ਹਨ। ਇਸ ਸਮੇਂ ਤ੍ਰਿਣਮੂਲ ਕਾਂਗਰਸ ਦੀ ਸਰਕਾਰ ਹੈ ਤੇ ਮਮਤਾ ਬੈਨਰਜੀ ਮੁੱਖ ਮੰਤਰੀ ਹਨ। ਪਿਛਲੀਆਂ ਚੋਣਾਂ 'ਚ ਮਮਤਾ ਦੀ ਟੀਐਮਸੀ ਨੇ ਸਭ ਤੋਂ ਵੱਧ 211 ਸੀਟਾਂ ਜਿੱਤੀਆਂ ਸੀ, ਕਾਂਗਰਸ ਨੇ 44, ਲੈਫਟ ਨੇ 26 ਤੇ ਭਾਜਪਾ ਨੇ ਸਿਰਫ ਤਿੰਨ ਸੀਟਾਂ ਜਿੱਤੀਆਂ ਸੀ। ਜਦਕਿ ਦੂਜਿਆਂ ਨੇ ਦਸ ਸੀਟਾਂ ਜਿੱਤੀਆਂ ਸੀ। ਬਹੁਮਤ ਲਈ ਇਸ ਨੂੰ 148 ਸੀਟਾਂ ਦੀ ਜ਼ਰੂਰਤ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement