
Mumbai News : ਨਿਫਟੀ 23,500 ਦੇ ਪੱਧਰ ਤੋਂ ਹੇਠਾਂ ਆਇਆ
Mumbai News : ਸਥਾਨਕ ਸ਼ੇਅਰ ਬਾਜ਼ਾਰਾਂ ’ਚ ਗਿਰਾਵਟ ਸੋਮਵਾਰ ਨੂੰ ਵੀ ਜਾਰੀ ਰਹੀ ਅਤੇ ਬੀ.ਐੱਸ.ਈ. ਸੈਂਸੈਕਸ ’ਚ 241 ਅੰਕਾਂ ਦੀ ਗਿਰਾਵਟ ਦਰਜ ਕੀਤੀ ਗਈ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਲਗਾਤਾਰ ਸੱਤਵੇਂ ਕਾਰੋਬਾਰੀ ਸੈਸ਼ਨ ’ਚ 23,500 ਦੇ ਪੱਧਰ ਤੋਂ ਹੇਠਾਂ ਆ ਗਿਆ।
ਵਿਦੇਸ਼ੀ ਸੰਸਥਾਗਤ ਫੰਡਾਂ ਦੀ ਨਿਰੰਤਰ ਨਿਕਾਸੀ ਅਤੇ ਅਮਰੀਕੀ ਬਾਜ਼ਾਰਾਂ ਤੋਂ ਕਮਜ਼ੋਰ ਰੁਝਾਨ ਦੇ ਸੰਕੇਤਾਂ ਦੇ ਵਿਚਕਾਰ ਆਈ.ਟੀ. ਅਤੇ ਪਟਰੌਲੀਅਮ ਸ਼ੇਅਰਾਂ ਵਿਚ ਵਿਕਰੀ ਕਾਰਨ ਬਾਜ਼ਾਰ ਵਿਚ ਗਿਰਾਵਟ ਆਈ। ਬੰਬਈ ਸ਼ੇਅਰ ਬਾਜ਼ਾਰ ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਲਗਾਤਾਰ ਚੌਥੇ ਸੈਸ਼ਨ ’ਚ 241.30 ਅੰਕ ਯਾਨੀ 0.31 ਫੀ ਸਦੀ ਦੀ ਗਿਰਾਵਟ ਨਾਲ 77,339.01 ਅੰਕ ’ਤੇ ਬੰਦ ਹੋਇਆ। ਕਾਰੋਬਾਰ ਦੌਰਾਨ ਇਕ ਵਾਰੀ ਇਹ 615.25 ਅੰਕ ਦੇ ਹੇਠਲੇ ਪੱਧਰ ’ਤੇ ਆ ਗਿਆ ਸੀ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਲਗਾਤਾਰ ਸੱਤਵੇਂ ਸੈਸ਼ਨ ’ਚ 78.90 ਅੰਕ ਯਾਨੀ 0.34 ਫੀ ਸਦੀ ਦੀ ਗਿਰਾਵਟ ਨਾਲ 23,453.80 ਅੰਕ ’ਤੇ ਬੰਦ ਹੋਇਆ।
ਸੈਂਸੈਕਸ ਦੇ 30 ਸ਼ੇਅਰਾਂ ’ਚ ਟਾਟਾ ਕੰਸਲਟੈਂਸੀ ਸਰਵਿਸਿਜ਼, ਇਨਫੋਸਿਸ, ਐਨਟੀਪੀਸੀ, ਐਚਸੀਐਲ ਟੈਕਨੋਲੋਜੀਜ਼, ਐਕਸਿਸ ਬੈਂਕ, ਟੈਕ ਮਹਿੰਦਰਾ, ਬਜਾਜ ਫਿਨਸਰਵ, ਸਨ ਫਾਰਮਾ, ਇੰਡਸਇੰਡ ਬੈਂਕ ਅਤੇ ਰਿਲਾਇੰਸ ਇੰਡਸਟਰੀਜ਼ ਦੇ ਸ਼ੇਅਰਾਂ ’ਚ ਗਿਰਾਵਟ ਦਰਜ ਕੀਤੀ ਗਈ। ਦੂਜੇ ਪਾਸੇ ਟਾਟਾ ਸਟੀਲ, ਐਚਯੂਐਲ, ਮਹਿੰਦਰਾ ਐਂਡ ਮਹਿੰਦਰਾ, ਨੈਸਲੇ ਅਤੇ ਸਟੇਟ ਬੈਂਕ ਆਫ ਇੰਡੀਆ ਦੇ ਸ਼ੇਅਰਾਂ ’ਚ ਵਾਧਾ ਦਰਜ ਕੀਤਾ ਗਿਆ।
ਸ਼ੇਅਰ ਬਾਜ਼ਾਰ ਦੇ ਅੰਕੜਿਆਂ ਮੁਤਾਬਕ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫ. ਆਈ. ਆਈ.) ਨੇ ਵੀਰਵਾਰ ਨੂੰ ਪੂੰਜੀ ਬਾਜ਼ਾਰ ’ਚ 1,849.87 ਕਰੋੜ ਰੁਪਏ ਦੇ ਸ਼ੇਅਰ ਵੇਚੇ। ਇਸ ਮਹੀਨੇ ਹੁਣ ਤਕ ਵਿਦੇਸ਼ੀ ਨਿਵੇਸ਼ਕਾਂ ਨੇ ਸ਼ੇਅਰ ਬਾਜ਼ਾਰਾਂ ਤੋਂ 22,420 ਕਰੋੜ ਰੁਪਏ ਕਢਵਾਏ ਹਨ। ਘਰੇਲੂ ਬਾਜ਼ਾਰ ’ਚ ਸ਼ੇਅਰਾਂ ਦਾ ਜ਼ਿਆਦਾ ਮੁੱਲਾਂਤਰਣ, ਚੀਨ ’ਚ ਸਸਤੇ ਸ਼ੇਅਰ ਅਤੇ ਅਮਰੀਕੀ ਡਾਲਰ ਦੇ ਮੁਕਾਬਲੇ ਬਾਂਡ ਯੀਲਡ ’ਚ ਵਾਧੇ ਕਾਰਨ ਨਿਵੇਸ਼ਕਾਂ ਨੇ ਬਾਜ਼ਾਰ ਤੋਂ ਪੈਸੇ ਵਾਪਸ ਲੈ ਲਏ ਹਨ। (ਪੀਟੀਆਈ)
(For more news apart from Sensex fell 241 points due to selling in information technology and petroleum shares News in Punjabi, stay tuned to Rozana Spokesman)