
ਸੋਸ਼ਲ ਮੀਡੀਆਂ 'ਤੇ ਵਾਇਰਲ ਹੋ ਰਹੇ ਨੇ ਮੈਸੇਜ
ਨਵੀਂ ਦਿੱਲੀ : ਸੋਸ਼ਲ ਮੀਡੀਆ 'ਤੇ ਇਕ ਮੈਸੇਜ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਪਿਛਲੇ ਕੁੱਝ ਦਿਨਾਂ ਤੋਂ 2000 ਰੁਪਏ ਦੇ ਨੋਟ ਨੂੰ ਲੈ ਕੇ ਇਕ ਖਬਰ ਸੋਸ਼ਲ ਮੀਡੀਆ 'ਤੇ ਫੈਲਾਈ ਜਾ ਰਹੀ ਹੈ ਕਿ ਰਿਜ਼ਰਵ ਬੈਂਕ ਆਫ ਇੰਡੀਆ ਦੋ ਹਜ਼ਾਰ ਦੇ ਨੋਟਾਂ ਨੂੰ ਵਾਪਸ ਲੈ ਰਿਹਾ ਹੈ। ਨਾਲ ਹੀ ਖਬਰ ਇਹ ਵੀ ਫੈਲਾਈ ਜਾ ਰਹੀ ਹੈ ਕਿ 2000 ਹਜ਼ਾਰ ਰੁਪਏ ਦੇ ਨੋਟ 31 ਦਸੰਬਰ ਤੋਂ ਬੰਦ ਹੋ ਜਾਣਗੇ ਅਤੇ ਇਸ ਨੂੰ ਬੈਂਕ ਵਿਚ 31 ਦਸੰਬਰ ਤੱਕ ਜਮ੍ਹਾਂ ਕਰਵਾ ਲਵੋ।
#PIBFactCheck
— PIB India (@PIB_India) December 5, 2019
Claim: Whatsapp msgs/YouTube channels claim that RBI is releasing new ₹ 1000 notes and discontinuing the ₹ 2000 notes.
Reality: There is no such announcement by @RBI.
Conclusion: #FakeNews pic.twitter.com/6JBRftMf7z
ਇਹ ਦਾਅਵਾ ਕਰਨ ਵਾਲੇ ਸੰਦੇਸ਼ਾਂ ਵਿਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਕੇਂਦਰ ਸਰਕਾਰ 2020 ਵਿਚ ਨਵੇਂ ਦੋ ਹਜ਼ਾਰ ਅਤੇ ਇਕ ਹਜ਼ਾਰ ਦੇ ਨੋਟ ਲਿਆਉਣ ਵਾਲੀ ਹੈ। ਤਾਂ ਤੁਹਾਨੂੰ ਦੱਸ ਦਈਏ ਕਿ ਇਹ ਵਾਇਰਲ ਮੈਸੇਜ ਬਿਲਕੁੱਲ ਗਲਤ ਹਨ। ਇਸ ਖਬਰ ਦਾ ਆਰਬੀਆਈ ਨੇ ਪੰਜ ਦਸੰਬਰ ਨੂੰ ਹੀ ਖੰਡਨ ਕੀਤਾ ਹੈ। ਆਰਬੀਆਈ ਨੇ ਇਸ ਬਾਰੇ ਵਿਚ ਬਿਆਨ ਜਾਰੀ ਕੀਤਾ ਹੈ। ਕੇਂਦਰੀ ਬੈਂਕ ਨੇ ਬਿਆਨ ਜਾਰੀ ਕਰਦੇ ਹੋਏ ਕਿਹਾ ਹੈ ਕਿ ਇਹ ਸਾਰੀ ਅਫਵਾਹਾਂ ਹਨ। ਬੈਂਕ ਨੂੰ ਇਸ ਬਾਰੇ ਵਿਚ ਕਿਸੇ ਤਰ੍ਹਾਂ ਦੀ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ ਹੈ।
Photo
ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਕੇਂਦਰ ਸਰਕਾਰ ਦੇ ਵਿੱਤ ਮੰਤਰਾਲੇ ਨੇ ਇਹ ਗੱਲ ਹਾਲ ਵਿਚ ਹੀ ਸਾਫ ਕਹੀ ਹੈ ਕਿ ਉਹ ਅਜਿਹਾ ਕੋਈ ਕਦਮ ਨਹੀਂ ਚੁੱਕਣ ਜਾ ਰਹੀ ਹੈ। ਕੇਂਦਰੀ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਨੇ 10 ਦਸੰਬਰ ਨੂੰ ਹੀ ਸੰਸਦ ਦੇ ਪ੍ਰਸ਼ਨਕਾਲ ਦੌਰਾਨ ਸਾਫ ਕਿਹਾ ਸੀ ਕਿ ਸਰਕਾਰ 2 ਹਜ਼ਾਰ ਰੁਪਏ ਦੇ ਨੋਟਾਂ ਨੂੰ ਬੰਦ ਨਹੀਂ ਕਰਨ ਜਾ ਰਹੀ ਹੈ। ਨੋਟ ਬੰਦ ਹੋਣ ਦੀ ਚਿੰਤਾ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ।
Photo
ਦੱਸ ਦਈਏ ਕਿ 8 ਨਵੰਬਰ 2016 ਨੂੰ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਨੂੰ ਸੰਬੋਧਨ ਕਰਦੇ ਹੋਏ ਇਹ ਐਲਾਨ ਕੀਤਾ ਸੀ ਕਿ ਸਰਕਾਰ ਇਕ ਹਜ਼ਾਰ ਅਤੇ ਪੰਜ ਸੋ ਦੇ ਨੋਟ ਬੰਦ ਕਰਨ ਜਾ ਰਹੀ ਹੈ ਅਤੇ ਇਸ ਦੀ ਥਾਂ ਨਵੇਂ ਪੰਜ ਸੋ ਅਤੇ ਦੋ ਹਜ਼ਾਰ ਦੇ ਨੋਟ ਚਲਨ ਵਿਚ ਆ ਰਹੇ ਹਨ।