
ਹਾਲਾਂਕਿ ਹੁਣ ਖਬਰਾਂ ਆ ਰਹੀਆਂ ਹਨ ਕਿ ਅਕਸ਼ੈ ਕੁਮਾਰ ਨੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਹੈ।
ਮੁੰਬਈ: ਬਾਲੀਵੁੱਡ ਅਭਿਨੇਤਾ ਅਕਸ਼ੈ ਕੁਮਾਰ ਦੇ ਨਾਂ ਤੋਂ ਇਕ ਮੈਸੇਜ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ। ਇਸ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਕਸ਼ੈ ਕੁਮਾਰ ਨੇ ਨਾਥੂਰਾਮ ਗੋਡਸੇ ਦਾ ਅੰਤਿਮ ਬਿਆਨ ਵੀ ਪੜਨ ਦੀ ਅਪੀਲ ਕੀਤੀ ਹੈ, ਜਿਸ 'ਚ ਗੋਡਸੇ ਨੇ ਦੱਸਿਆ ਸੀ ਕਿ ਉਸ ਨੇ ਆਖਿਰ ਗਾਂਧੀ ਦੀ ਹੱਤਿਆ ਕਿਉਂ ਕੀਤੀ ਸੀ? ਹਾਲਾਂਕਿ ਹੁਣ ਖਬਰਾਂ ਆ ਰਹੀਆਂ ਹਨ ਕਿ ਅਕਸ਼ੈ ਕੁਮਾਰ ਨੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਹੈ।
ਇਸ ਪੋਸਟ 'ਚ ਲਿਖਿਆ ਹੈ, ''ਮੈਂ ਇਹ ਨਹੀਂ ਕਹਿੰਦਾ ਕਿ ਗੋਡਸੇ ਵਲੋਂ ਗਾਂਧੀ ਦੀ ਹੱਤਿਆ ਕਰਨੀ ਸਹੀ ਹੈ ਜਾਂ ਗਲਤ ਸੀ ਪਰ ਇੰਨ੍ਹਾ ਜ਼ਰੂਰ ਕਹਾਂਗਾ ਕਿ ਇਤਿਹਾਸ ਦੀਆਂ ਕਿਤਾਬਾਂ 'ਚ ਗੋਡਸੇ ਨੂੰ ਗਾਂਧੀ ਦਾ ਹਥਿਆਰਾ ਪੜਾਉਣ ਦੇ ਨਾਲ-ਨਾਲ ਗੋਡਸੇ ਦਾ ਅੰਤਿਮ ਬਿਆਨ ਵੀ ਪੜਾਓ ਕਿ ਉਸ ਨੇ ਗਾਂਧੀ ਦੀ ਹੱਤਿਆ ਕਿਉਂ ਕੀਤੀ ਸੀ? ਬਾਕੀ ਸਹੀ ਗਲਤ ਦਾ ਫੈਸਲਾ ਆਉਣ ਵਾਲੀ ਪੀੜ੍ਹੀ ਖੁਦ ਆਪ ਕਰ ਲਵੇਗੀ।'' ਪੜਤਾਲ 'ਚ ਪਤਾ ਲੱਗਾ ਕਿ ਸੋਸ਼ਲ ਮੀਡੀਆ ਦਾ ਝੂਠਾ ਦਾਅਵਾ ਹੈ।
Photo ਅਕਸ਼ੈ ਕੁਮਾਰ ਨੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਹੈ। ਕੁਝ ਯੂਜ਼ਰਸ ਦਾਅਵਾ ਕਰ ਰਹੇ ਹਨ ਕਿ ਅਕਸ਼ੈ ਨੇ ਟਵੀਟ ਕਰਕੇ ਇਹ ਗੱਲ ਆਖੀ ਹੈ ਪਰ ਉਨ੍ਹਾਂ ਨੇ ਅਜਿਹਾ ਕੋਈ ਟਵੀਟ ਨਹੀਂ ਕੀਤਾ। ਅਕਸ਼ੈ ਕੁਮਾਰ ਦਾ ਆਧਿਕਾਰਿਤ ਟਵਿਟਰ ਅਕਾਊਂਟ ਚੈੱਕ ਕਰਨ 'ਤੇ ਪਤਾ ਲੱਗਾ ਕਿ ਉਨ੍ਹਾਂ ਨੇ ਨਾਥੂਰਾਮ ਗੋਡਸੇ ਨੂੰ ਲੈ ਕੇ ਕਦੇ ਕੋਈ ਬਿਆਨ ਹੀ ਨਹੀਂ ਦਿੱਤਾ।
Akshay Kumar ਕਿਸੇ ਭਰੋਸੇਯੋਗ ਮੀਡੀਆ ਸੰਸਥਾ ਨੇ ਵੀ ਉਨ੍ਹਾਂ ਦੇ ਹਵਾਲੇ ਤੋਂ ਕਦੇ ਕੁਝ ਅਜਿਹਾ ਨਹੀਂ ਲਿਖਿਆ। ਦਸ ਦਈਏ ਦੱਸਣਯੋਗ ਹੈ ਕਿ 'ਗੁੱਡ ਨਿਊਜ਼' ਦੋ ਕਪਲਸ (ਬੱਤਰਾ v/S ਬੱਤਰਾ ) ਦੀ ਕਹਾਣੀ ਹੈ। ਦੋਵੇਂ ਕਪਲਸ ਬੱਚੇ ਪੈਦਾ ਕਰਨ ਲਈ IVF ਟੈਕਨੋਲਜੀ ਦਾ ਸਹਾਰਾ ਲੈਂਦੇ ਹਨ।
Akshay Kumar'ਗੁੱਡ ਨਿਊਜ਼' ਫਿਲਮ ਨੂੰ ਰਾਜ ਮਹਿਤਾ ਵੱਲੋਂ ਡਾਇਰੈਕਟ ਕੀਤਾ ਗਿਆ ਹੈ। ਫਿਲਮ ਨੂੰ ਕਰਨ ਜੌਹਰ ਵੱਲੋਂ ਪ੍ਰੋਡਿਊਸ ਕੀਤਾ ਗਿਆ ਹੈ ਤੇ ਧਰਮਾ ਪ੍ਰੋਡਕਸ਼ਨ ਦੇ ਬੈਨਰ ਹੇਠ ਇਹ ਫਿਲਮ 27 ਦਸੰਬਰ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।