
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਪਣੀ ਸਰਕਾਰ ਦੇ ਕੰਮਰਾਜ ਦੀ ਸਮੀਖਿਆ ਕਰਨ ਲਈ ਸ਼ਨੀਵਾਰ (21 ਦਸੰਬਰ) ਨੂੰ ਇਕ ਉੱਚ ਪੱਧਰੀ ਬੈਠਕ ਬੁਲਾਈ ਹੈ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਪਣੀ ਸਰਕਾਰ ਦੇ ਕੰਮਰਾਜ ਦੀ ਸਮੀਖਿਆ ਕਰਨ ਲਈ ਸ਼ਨੀਵਾਰ (21 ਦਸੰਬਰ) ਨੂੰ ਇਕ ਉੱਚ ਪੱਧਰੀ ਬੈਠਕ ਬੁਲਾਈ ਹੈ, ਜਿਸ ਵਿਚ ਸਾਰੇ ਮੰਤਰਾਲਿਆਂ ਦੇ ਮੰਤਰੀ ਅਤੇ ਸੈਕਟਰੀ ਸ਼ਾਮਲ ਹੋਣਗੇ। ਪ੍ਰਵਾਸੀ ਭਾਰਤੀ ਕੇਂਦਰੀ ਆਡੀਟੋਰੀਅਮ ਵਿਚ ਸਵੇਰੇ 10.30 ਵਜੇ ਹੋਣ ਵਾਲੀ ਇਸ ਬੈਠਕ ਵਿਚ ਸਾਰੇ ਮੰਤਰੀਆਂ, ਵਿਭਾਗਾਂ ਦੇ ਸੈਕਟਰੀਆਂ ਨੂੰ ਸ਼ਾਮਲ ਹੋਣ ਦਾ ਨਿਰਦੇਸ਼ ਭੇਜਿਆ ਜਾ ਚੁੱਕਾ ਹੈ।
ਸੂਤਰਾਂ ਮੁਤਾਬਕ ਇਸ ਬੈਠਕ ਵਿਚ ਭਾਜਪਾ ਦੇ ਕਾਰਜਕਾਰੀ ਚੇਅਰਮੈਨ ਜੇਪੀ ਨੱਡਾ, ਜਨਰਲ ਸਕੱਤਰ ਬੀਐਲ ਸੰਤੋਸ਼ ਵੀ ਰਹਿ ਸਕਦੇ ਹਨ। ਪਹਿਲਾਂ ਇਹ ਬੈਠਕ ਗੁਜਰਾਤ ਭਵਨ ਵਿਚ ਅਯੋਜਿਤ ਕੀਤੀ ਗਈ ਸੀ ਪਰ ਹੁਣ ਸਥਾਨ ਬਦਲ ਗਿਆ ਹੈ। ਪ੍ਰਧਾਨ ਮੰਤਰੀ ਇਸ ਬੈਠਕ ਵਿਚ ਮੰਤਰੀਆਂ ਵੱਲੋਂ ਪੇਸ਼ ਕੀਤੇ ਗਏ ਕੰਮਕਾਜ ਦੇ ਵੇਰਵੇ ਦੀ ਸਮੀਖਿਆ ਕਰਨਗੇ।
ਇਸ ਸਬੰਧੀ ਸਾਰੇ ਮੰਤਰਾਲਿਆਂ ਦੇ ਅਧਿਕਾਰੀ ਰਿਪੋਰਟ ਬਣਾਉਣ ਵਿਚ ਜੁਟ ਗਏ ਹਨ। ਮੰਤਰੀਆਂ ਨੂੰ ਭੇਜੇ ਗਏ ਨਿਰਦੇਸ਼ ਮੁਤਾਬਕ ਬੈਠਕ ਵਿਚ ਸਾਰੇ ਮੰਤਰੀਆਂ ਨੂੰ ਪਿਛਲੇ ਛੇ ਮਹੀਨੇ ਵਿਚ ਕੀਤੇ ਗਏ ਕੰਮ ਕਾਜ ਦਾ ਵੇਰਵਾ ਪਾਵਰ ਪੁਆਇੰਟ ਦੇ ਜ਼ਰੀਏ ਪੇਸ਼ ਕਰਨਾ ਹੋਵੇਗਾ। ਇਸ ਤੋਂ ਇਲਾਵਾ ਮੰਤਰੀਆਂ ਕੋਲੋਂ ਉਹਨਾਂ ਦੇ ਪ੍ਰਾਜੈਕਟਾਂ ਜਾਂ ਕੰਮਾਂ ਦਾ ਵੇਰਵਾ ਵੀ ਮੰਗਿਆ ਗਿਆ ਹੈ, ਜਿਹੜੇ ਉਹਨਾਂ ਨੇ ਅਗਲੇ ਸਾਢੇ ਚਾਰ ਸਾਲ ਵਿਚ ਪੂਰੇ ਕਰਨੇ ਹਨ।
ਮੰਤਰੀਆਂ ਦੀ ਇਸ ਤਰ੍ਹਾਂ ਦੀ ਸਮੂਹਿਕ ਬੈਠਕ ਛੇ ਮਹੀਨੇ ਬਾਅਦ ਹੋ ਰਹੀ ਹੈ। ਪਿਛਲੀ ਬੈਠਕ ਨਵੀਂ ਸਰਕਾਰ ਦੇ ਗਠਨ ਤੋਂ ਕੁਝ ਹੀ ਦਿਨ ਬਾਅਦ 13 ਜੂਨ ਨੂੰ ਹੋਈ ਸੀ। ਉਸ ਬੈਠਕ ਵਿਚ ਪੀਐਮ ਮੋਦੀ ਨੇ ਸਾਰੇ ਮੰਤਰੀਆਂ ਸਾਹਮਣੇ ਵਿਕਾਸ ਦਾ ਇਕ ਰੋਡਮੈਪ ਬਣਾਇਆ ਸੀ। ਉਸ ਬੈਠਕ ਵਿਚ ਪ੍ਰਧਾਨ ਮੰਤਰੀ ਨੇ ਮੰਤਰੀਆਂ ਨੂੰ ਮਿਸ਼ਨ 2022 ਬਾਰੇ ਉਨ੍ਹਾਂ ਦੀਆਂ ਤਰਜੀਹਾਂ ਦੱਸੀਆਂ ਸਨ।
ਪੀਐਮ ਆਵਾਸ ਯੋਜਨਾ, ਜਲ, ਜੀਵਨ ਮਿਸ਼ਨ ਆਦਿ ਯੋਜਨਾਵਾਂ ‘ਤੇ ਪੀਐਮ ਮੋਦੀ ਦਾ ਵਿਸ਼ੇਸ਼ ਜ਼ੋਰ ਹੈ। ਉਹਨਾਂ ਦਾ ਫੋਕਸ ਹੈ ਕਿ 2022 ਤੱਕ ਹਰ ਘਰ ਨੂੰ ਪੀਣ ਵਾਲਾ ਪਾਣੀ ਉਪਲਬਧ ਕਰਾ ਦਿੱਤਾ ਜਾਵੇ। ਸੂਤਰਾਂ ਮੁਤਾਬਕ ਇਸ ਬੈਠਕ ਵਿਚ ਪੀਐਮ ਮੋਦੀ ਮੰਤਰੀ ਪਰੀਸ਼ਦ ਵਿਸਥਾਰ ਬਾਰੇ ਇਨਪੁਟ ਲੈ ਸਕਦੇ ਹਨ। ਮੰਤਰੀਆਂ ਦੇ ਪ੍ਰਦਰਸ਼ਨ ‘ਤੇ ਹੀ ਉਹਨਾਂ ਦੀ ਕੁਰਸੀ ਬਚ ਸਕਦੀ ਹੈ।
ਜਿਨ੍ਹਾਂ ਮੰਤਰੀਆਂ ਦਾ ਕੰਮ ਤਸੱਲੀ ਵਾਲਾ ਨਹੀਂ ਹੋਵੇਗਾ, ਉਨ੍ਹਾਂ ਨੂੰ ਮੰਤਰੀ ਮੰਡਲ ਤੋਂ ਡਿਸਚਾਰਜ ਕੀਤਾ ਜਾ ਸਕਦਾ ਹੈ। ਸੂਤਰ ਦੱਸ ਰਹੇ ਹਨ ਕਿ ਆਉਣ ਵਾਲੇ ਸਮੇਂ ਵਿਚ ਪ੍ਰਧਾਨ ਮੰਤਰੀ ਆਪਣੇ ਮੰਤਰੀ ਮੰਡਲ ਦਾ ਵਿਸਥਾਰ ਕਰ ਸਕਦੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।