
ਜਾਮੀਆ ਯੂਨੀਵਰਸਿਟੀ ਦੀ ਵਿਦਿਆਰਥਣ ਨੇ ਰੋ ਰੋ ਕੇ ਸੁਣਾਈ ਹੱਡ-ਬੀਤੀ
ਨਵੀਂ ਦਿੱਲੀ: ਦਿੱਲੀ ਦੀ ਜਾਮੀਆ ਮਿਲਿਆ ਇਸਲਾਮੀਆ ਯੂਨੀਵਰਸਟੀ ਵਿਚ ਪੁਲਿਸ ਵਾਲਿਆਂ ਵਲੋਂ ਵਿਦਿਆਰਥੀਆਂ ਤੇ ਕੀਤੇ ਲਾਠੀਚਾਰਜ ਤੋਂ ਬਾਅਦ ਵਿਦਿਆਰਥੀਆਂ ਦ ਗੁੱਸਾ ਭਾਜਪਾ ਸਰਕਾਰ ਤੇ ਫੁੱਟਣਾ ਸ਼ੁਰੂ ਹੋ ਗਿਆ ਜਿਨ੍ਹਾਂ ਨੇ ਸਾਫ ਤੌਰ 'ਤੇ ਕਿਹਾ ਹੈ ਕਿ ਦਿੱਲੀ ਵੀ ਸੁਰੱਖਿਅਤ ਨਹੀਂ ਰਹੀ ਅਤੇ ਨਾ ਹੀ ਇਹ ਮੁਲਕ ਸੁਰੱਖਿਅਤ ਰਿਹਾ ਹੈ।
Photo ਅਜਿਹੀ ਹੀ ਵਿਦਿਆਰਥਣ ਜਿਸ ਨੇ ਇਹ ਸਾਰਾ ਕੁਝ ਆਪਣੀ ਅੱਖੀਂ ਦੇਖਿਆ ਹੈ ਉਸ ਨੇ ਰੋ ਰੋ ਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਆਪਣਾ ਸਾਰਾ ਦਰਦ ਬਿਆਨਿਆ। ਉਸ ਨੇ ਕਿਹਾ ਕਿ ਜਦੋਂ ਇਹ ਸਭ ਕੁੱਝ ਸ਼ੁਰੂ ਹੋਇਆ ਸੀ ਉਦੋਂ ਉਹ ਲਾਇਬ੍ਰੇਰੀ ਵਿਚ ਸਨ। ਉਹਨਾਂ ਨੂੰ ਸੁਪਰਵਾਈਜ਼ਰ ਵੱਲੋਂ ਇਕ ਕਾਲ ਆਈ ਕਿ ਸਭ ਕੁੱਝ ਖਰਾਬ ਹੁੰਦਾ ਜਾ ਰਿਹਾ ਹੈ। ਉਹ ਜਾਣ ਹੀ ਵਾਲੀ ਸੀ ਕਿ ਵਿਦਿਆਰਥੀਆਂ ਦਾ ਇਕ ਝੁੰਡ ਭੱਜਦਾ ਹੋਇਆ ਅਤੇ 30 ਮਿੰਟ ਵਿਚ ਲਾਇਬ੍ਰੇਰੀ ਵਿਦਿਆਰਥੀਆਂ ਨਾਲ ਭਰ ਗਈ।
Photo ਸਾਰੇ ਲੜਕਿਆਂ ਦੇ ਸਿਰ ਚੋਂ ਖੂਨ ਨਿਕਲ ਰਿਹਾ ਸੀ। ਕੁੱਝ ਪੁਲਿਸ ਵਾਲਿਆਂ ਨੇ ਉਹਨਾਂ ਨੂੰ ਗਾਲ੍ਹਾਂ ਵੀ ਕੱਢੀਆਂ। ਉਹਨਾਂ ਨੇ ਸਾਰਿਆਂ ਨੂੰ ਬਾਹਰ ਜਾਣ ਲਈ ਬੋਲਿਆ। ਕਈ ਲੜਕੇ ਸੜਕ ਤੇ ਡਿੱਗੇ ਪਏ ਸਨ ਤੇ ਬੇਹੋਸ਼ ਸਨ। ਜਦੋਂ ਉਹ ਜਾ ਰਹੇ ਸਨ ਤਾਂ ਉਹਨਾਂ ਦੇ ਹੱਥ ਉਪਰ ਸਨ। ਥੋੜੀ ਦੇਰ ਬਾਅਦ ਕੁੱਝ ਲੜਕੇ ਲੜਕੀਆਂ ਦੇ ਹੋਸਟਲ ਵਿਚ ਆਏ ਤੇ ਉਹਨਾਂ ਕਿਹਾ ਕਿ ਲੜਕੀਆਂ ਨੂੰ ਕੁੱਟਣ ਲਈ ਮਹਿਲਾ ਅਧਿਕਾਰੀ ਇੱਥੇ ਆ ਰਹੀਆਂ ਹਨ।
Photoਦੱਸ ਦਈਏ ਕਿ ਬੀਤੀ 15 ਦਸੰਬਰ ਨੂੰ ਦਿੱਲੀ ਸਥਿਤ ਜਾਮੀਆ ਯੂਨੀਵਰਸਿਟੀ ਦੇ ਅੰਦਰ ਵੜ ਕੇ ਪੁਲਿਸ ਨੇ ਵਿਦਿਆਰਥੀਆਂ ਤੇ ਅੰਨੇਵਾਹ ਲਾਠੀਚਾਰਜ ਕੀਤਾ। ਉਨ੍ਹਾਂ ਨੂੰ ਗੰਦੀਆਂ ਗਾਲ੍ਹਾਂ ਕੱਢੀਆਂ। ਕੁੜੀਆਂ ਨੂੰ ਵੀ ਕੁੱਟਿਆ ਮਾਰਿਆ ਗਿਆ। ਕਈ ਵਿਦਿਆਰਥੀ ਤਾਂ ਐਨੀ ਬੁਰੀ ਤਰਾਂ ਕੁੱਟੇ ਗਏ ਕਿ ਉਨ੍ਹਾਂ ਦੀਆਂ ਲੱਤਾਂ ਬਾਹਾਂ ਟੁੱਟ ਗਈਆਂ ਅਤੇ ਉਹ ਹਸਪਤਾਲ ਵਿਚ ਜ਼ੇਰੇ ਲਾਜ ਹਨ।
Photoਵਿਦਿਆਰਥੀਆਂ ਵਲੋਂ ਨਾਗਰਿਕਤਾ ਸੋਧ ਬਿਲ ਖਿਲਾਫ ਸ਼ਾਂਤ ਮਈ ਢੰਗ ਨਾਲ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਪਰ ਕੁਝ ਵਿਦਿਆਰਥੀ ਤਾਂ ਅਜਿਹੇ ਸਨ ਜੋ ਕਿ ਰੋਸ ਪ੍ਰਦਰਸ਼ਨ ਦਾ ਹਿੱਸਾ ਵੀ ਨਹੀਂ ਸਨ। ਫਿਰ ਵੀ ਪੁਲਿਸ ਨੇ ਉਨ੍ਹਾਂ ਨੂੰ ਜਾਨਵਰਾਂ ਵਾਂਗੂ ਘਸੀਟ ਘਸੀਟ ਕੇ ਕੁੱਟਿਆ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।