
ਵਿਗਿਆਨੀਆਂ ਵਲੋਂ ਵਿਸ਼ੇਸ਼ ਡਿਵਾਇਸ ਬਣਾਉਣ ਦਾ ਦਾਅਵਾ
ਨਵੀਂ ਦਿੱਲੀ : ਮੌਸਮ ਸਬੰਧੀ ਸਹੀ ਦੇ ਸਟੀਕ ਜਾਣਕਾਰੀ ਉਪਲਬਧ ਨਾ ਹੋਣ ਕਾਰਨ ਲੋਕਾਂ ਨੂੰ ਵੱਡੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮੌਸਮ ਸਬੰਧੀ ਸਹੀ ਜਾਣਕਾਰੀ ਸਮੇਂ ਸਿਰ ਮੁਹੱਈਆ ਕਰਵਾਉਣਾ ਦੇਸ਼ ਅੰਦਰ ਹਮੇਸ਼ਾ ਚੁਨੌਤੀਪੂਰਨ ਰਿਹਾ ਹੈ। ਇਸ ਦਾ ਖਮਿਆਜ਼ਾ ਕਿਸਾਨਾਂ ਨੂੰ ਵੱਡੀ ਪੱਧਰ 'ਤੇ ਉਠਾਉਣਾ ਪੈਂਦਾ ਹੈ।
Photo
ਕਿਸਾਨਾਂ ਨੂੰ ਮੌਸਮ ਦੀ ਸਹੀ ਜਾਣਕਾਰੀ ਨਾ ਹੋਣ ਕਾਰਨ ਦੋਹਰੀ ਮਾਰ ਝੱਲਣੀ ਪੈਂਦੀ ਹੈ। ਅਚਾਨਕ ਹੋਣ ਵਾਲੀ ਬਾਰਿਸ਼ ਨਾਲ ਜਿੱਥੇ ਫ਼ਸਲਾਂ ਖ਼ਰਾਬ ਹੋ ਜਾਂਦੀਆਂ ਹਨ ਉੱਥੇ ਵੱਡਾ ਆਰਥਿਕ ਨੁਕਸਾਨ ਵੀ ਹੁੰਦਾ ਹੈ। ਹੁਣ ਇਕ ਡਿਵਾਇਸ ਰਾਹੀਂ ਇਸ ਦਾ ਹੱਲ ਲੱਭਣ ਦੇ ਯਤਨ ਕੀਤੇ ਜਾ ਰਹੇ ਹਨ।
Photo
ਪੰਜਾਬ ਦੇ ਇਕ ਪ੍ਰੋਫ਼ੈਸਰ ਸਮੇਤ ਤਿੰਨ ਇੰਜੀਨੀਅਰਾਂ ਦੀ ਟੀਮ ਨੇ ਇਕ ਅਜਿਹੀ ਡਿਵਾਇਸ ਬਣਾਈ ਹੈ ਜੋ ਮੌਸਮ ਸਬੰਧੀ ਸਹੀ ਤੇ ਸਟੀਕ ਜਾਣਕਾਰੀ ਦੇਣ ਦੇ ਸਮਰੱਥ ਹੈ। ਟੀਮ ਦੇ ਦਾਅਵੇ ਅਨੁਸਾਰ 'ਭੁਗੋਲ' ਨਾਂ ਦੀ ਇਹ ਡਿਵਾਇਸ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਮਦਦ ਨਾਲ ਹੋਣ ਵਾਲੀ ਬਾਰਿਸ਼ ਸਬੰਧੀ ਸਹੀ ਜਾਣਕਾਰੀ ਦੇਣ ਦੇ ਸਮਰੱਥ ਹੈ। ਇਹ ਡਿਵਾਇਸ ਰਾਹੀਂ ਸੈਟੇਲਾਈਟ ਤੋਂ ਭੇਜੇ ਡਾਟੇ ਦੀ ਬਜਾਏ ਸਥਾਨਕ ਪੱਧਰ 'ਤੇ ਜਾਣਕਾਰੀ ਇਕੱਠੀ ਕਰ ਕੇ ਬਾਰਿਸ਼ ਦੀ ਭÎਵਿੱਖਬਾਣੀ ਕੀਤੀ ਜਾ ਸਕੇਗੀ।
Photo
ਟੀਮ 'ਚ ਸ਼ਾਮਲ ਵਿਦਿਆਰਥੀਆਂ ਨੇ ਦਸਿਆ ਕਿ ਇਕੱਠਾ ਕੀਤਾ ਡਾਟਾ ਰੀਅਲ ਟਾਇਮ ਹੋਵੇਗਾ। ਟੀਮ ਅਨੁਸਾਰ ਅਜਿਹੀ ਡਿਵਾਇਸ ਤਿਆਰ ਕਰਨ ਦਾ ਵਿਚਾਰ ਇਕ ਵਿਦਿਆਰਥੀ ਦੀ ਮਾਂ ਤੋਂ ਮਿਲਿਆ ਸੀ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਡਿਵਾਇਸ ਦਾ ਕਿਸਾਨਾਂ ਨੂੰ ਵੱਡਾ ਫ਼ਾਇਦਾ ਹੋਵੇਗਾ। ਦਾਅਵੇ ਅਨੁਸਾਰ ਰੀਅਲ ਟਾਈਮ ਸੂਚਨਾ ਨੂੰ ਵੱਧ ਤੋਂ ਵੱਧ ਕਿਸਾਨਾਂ ਨਾਲ ਸ਼ੇਅਰ ਕੀਤਾ ਜਾ ਜਾਵੇਗਾ।