ਵਿਦਿਅਕ ਅਦਾਰਿਆਂ ਅੰਦਰ ਅਸ਼ਾਂਤੀ ਤੋਂ ਪ੍ਰਸਿੱਧ ਹਸਤੀਆਂ ਚਿੰਤਤ
Published : Dec 18, 2019, 8:14 pm IST
Updated : Dec 18, 2019, 8:14 pm IST
SHARE ARTICLE
file photo
file photo

ਰਿਤੀਕ ਰੋਸ਼ਨ ਨੇ ਵੀ ਟਵੀਟ ਜ਼ਰੀਏ ਪ੍ਰਗਟਾਈ ਚਿੰਤਾ

ਨਵੀਂ ਦਿੱਲੀ : ਨਾਗਰਿਕ ਸੋਧ ਕਾਨੂੰਨ ਦੇ ਵਿਰੋਧ ਵਿਚ ਦਿੱਲੀ ਸਮੇਤ ਦੇਸ਼ ਦੇ ਕਈ ਵਿਦਿਅਕ ਅਦਾਰਿਆਂ ਅੰਦਰ ਰੋਸ ਪ੍ਰਦਰਸ਼ਨ ਹੋਏ ਹਨ। ਇਸ ਦੌਰਾਨ ਹੋਈਆਂ ਹਿੰਸਕ ਘਟਨਾਵਾਂ ਤੋਂ ਹਰ ਕੋਈ ਦੁਖੀ ਤੇ ਚਿੰਤਤ ਹੈ। ਇਨ੍ਹਾਂ ਰੋਸ ਪ੍ਰਦਰਸ਼ਨਾਂ ਸਬੰਧੀ ਪ੍ਰਸਿੱਧ ਅਦਾਕਾਰ ਰਿਤੀਕ ਰੋਸ਼ਨ ਨੇ ਟਵੀਟ ਰਾਹੀਂ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ।

PhotoPhoto

ਅਪਣੇ ਟਵੀਟ ਰਾਹੀਂ ਰਿਤੀਕ ਰੋਸ਼ਨ ਨੇ ਵਿਦਿਆਰਥੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਕ ਪਿਤਾ ਤੇ ਭਾਰਤ ਦਾ ਭਾਰਤ ਦਾ ਨਾਗਰਿਕ ਹੋਣ ਦੇ ਨਾਤੇ ਮੈਂ ਦੇਸ਼ ਅੰਦਰਲੇ ਵਿਦਿਅਕ ਅਦਾਰਿਆਂ ਅੰਦਰ ਫੈਲੀ ਗੜਬੜੀ ਤੋਂ ਮੈਂ ਦੁਖੀ ਹਾਂ। ਮੈਂ ਅਰਦਾਸ ਕਰਦਾ ਹਾਂ ਕਿ ਇਨ੍ਹਾਂ ਸੰਸਥਾਵਾਂ ਅੰਦਰ ਛੇਤੀ ਤੋਂ ਛੇਤੀ ਸ਼ਾਂਤੀ ਸਥਾਪਤ ਹੋ ਜਾਵੇ।

PhotoPhoto

ਉਨ੍ਹਾਂ ਅੱਗੇ ਲਿਖਿਆ ਕਿ ਕਈ ਵਾਰ ਮਹਾਨ ਆਗੂ ਤੇ ਅਧਿਆਪਕ ਵੀ ਅਪਣੇ ਵਿਦਿਆਰਥੀਆਂ ਤੋਂ ਸਿੱਖਦੇ ਹਨ। ਮੈਂ ਦੁਨੀਆਂ ਦੇ ਸੱਭ ਤੋਂ ਨੌਜਵਾਨ ਲੋਕਤੰਤਰ ਨੂੰ ਸਲਾਮ ਕਰਦਾ ਹਾਂ। ਆਪਣੇ ਟਵੀਟ ਜ਼ਰੀਏ ਜਿੱਥੇ ਉਨ੍ਹਾਂ ਨੇ ਵਿਦਿਆਰਥੀਆਂ ਦਾ ਸਮਰਥਨ ਕੀਤਾ ਉੱਥੇ ਦੇਸ਼ ਦੇ ਸਮੂਹ ਵਿਦਿਅਕ ਅਦਾਰਿਆ ਅੰਦਰ ਸ਼ਾਂਤੀ ਵਾਪਸੀ ਲਈ ਕਾਮਨਾ ਵੀ ਕੀਤੀ। ਰਿਤੀਕ ਰੋਸ਼ਨ ਦੇ ਇਸ ਟਵੀਟ ਦਾ ਲੋਕਾਂ ਵਲੋਂ ਭਰਪੂਰ ਸਮਰਥਨ ਕੀਤਾ ਜਾ ਰਿਹਾ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM
Advertisement