PM ਮੋਦੀ ਦੇ ਕਿਸਾਨਾਂ ਬਾਰੇ ਵੱਡੇ ਦਾਅਵੇ, ਕਿਹਾ- ਕਿਸਾਨਾਂ ਨੂੰ ਸਮਰਪਿਤ ਹੈ ਸਰਕਾਰ
Published : Dec 18, 2020, 3:43 pm IST
Updated : Dec 18, 2020, 3:43 pm IST
SHARE ARTICLE
PM Modi
PM Modi

ਮੱਧ ਪ੍ਰਦੇਸ਼ ਵਿੱਚ ਇਸ ਪ੍ਰੋਗਰਾਮ ਦੌਰਾਨ 35 ਲੱਖ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ 1600 ਕਰੋੜ ਰੁਪਏ ਭੇਜੇ ਜਾ ਰਹੇ ਹਨ। ਕੋਈ ਵਿਚੋਲਾ ਨਹੀਂ, ਕੋਈ ਦਲਾਲ ਨਹੀਂ।"

ਨਵੀਂ ਦਿੱਲੀ:  ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਹੈ। ਇਸ ਦੇ ਚਲਦੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੱਧ ਪ੍ਰਦੇਸ਼ ਦੇ ਕਿਸਾਨਾਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਗੱਲਬਾਤ ਕੀਤੀ।  ਇਸ ਦੌਰਾਨ ਪੀਐਮ ਮੋਦੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਰਾਏਸਨ ਵਿੱਚ ਕਿਸਾਨ ਭਲਾਈ ਪ੍ਰੋਗਰਾਮ ਨੂੰ ਸੰਬੋਧਨ ਕੀਤਾ। ਇਸ ਦੌਰਾਨ ਪੀਐਮ ਮੋਦੀ ਨੇ ਕਿਹਾ, ‘ਮੱਧ ਪ੍ਰਦੇਸ਼ ਦੇ ਕਿਸਾਨਾਂ ਨੂੰ ਪਿਛਲੇ ਸਮੇਂ ਗੜੇਮਾਰੀ, ਕੁਦਰਤੀ ਆਫ਼ਤ ਕਾਰਨ ਪ੍ਰੇਸ਼ਾਨੀ ਹੋਈ। ਅੱਜ ਮੱਧ ਪ੍ਰਦੇਸ਼ ਵਿੱਚ ਇਸ ਪ੍ਰੋਗਰਾਮ ਦੌਰਾਨ 35 ਲੱਖ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ 1600 ਕਰੋੜ ਰੁਪਏ ਭੇਜੇ ਜਾ ਰਹੇ ਹਨ। ਕੋਈ ਵਿਚੋਲਾ ਨਹੀਂ, ਕੋਈ ਦਲਾਲ ਨਹੀਂ।"

MODI

ਪੀਐਮ ਮੋਦੀ ਨੇ ਕਿਹਾ, ‘ਮੈਂ ਸਾਰੀਆਂ ਰਾਜਨੀਤਕ ਪਾਰਟੀਆਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਆਪਣਾ ਕ੍ਰੈਡਿਟ ਆਪਣੇ ਕੋਲ ਰੱਖੋ। ਮੈਨੂੰ ਕ੍ਰੈਡਿਟ ਨਹੀਂ ਚਾਹੀਦਾ। ਮੈਨੂੰ ਕਿਸਾਨ ਦੇ ਜੀਵਨ ਵਿੱਚ ਆਸਾਨੀ ਚਾਹੀਦੀ ਹੈ, ਖੁਸ਼ਹਾਲੀ ਚਹੀਦੀ ਹੈ, ਖੇਤੀ ਵਿੱਚ ਆਧੁਨਿਕਤਾ ਚਾਹੀਦੀ ਹੈ। ਕਿਰਪਾ ਕਰਕੇ ਕਿਸਾਨਾਂ ਨੂੰ ਭਰਮਾਉਣਾ ਤੇ ਉਨ੍ਹਾਂ ਨੂੰ ਭੜਕਾਉਣਾ ਛੱਡ ਦਿਓ। ਅਚਾਨਕ ਭੰਬਲਭੂਸਾ ਤੇ ਝੂਠ ਦਾ ਜਾਲ ਪਾ ਕੇ ਰਾਜਨੀਤਕ ਧਰਤੀ ਵਾਹੁਣ ਦੀ ਖੇਡ ਖੇਡੇ ਰਹੇ ਹਨ। ਕਿਸਾਨਾਂ ਦੇ ਮੋਢਿਆਂ 'ਤੇ ਬੰਦੂਕ ਰੱਖ ਕੇ ਹਮਲੇ ਕੀਤੇ ਜਾ ਰਹੇ ਹਨ।

PM ਮੋਦੀ ਦੀਆਂ ਸੰਬੋਧਨ ਦੌਰਾਨ ਖਾਸ ਗੱਲਾਂ-

MODI

1.. ਜੇ ਤੁਸੀਂ ਐੱਮਐੱਸਪੀ ਹਟਾਉਣਾ ਹੀ ਹੁੰਦਾ ਤਾਂ ਸਵਾਮੀਨਾਥਨ ਕਮੇਟੀ ਦੀ ਰਿਪੋਰਟ ਲਾਗੂ ਹੀ ਕਿਉਂ ਕਰਦੇ? ਦੂਜਾ ਇਹ ਹੈ ਕਿ ਸਾਡੀ ਸਰਕਾਰ ਐੱਮਐੱਸਪੀ ਨੂੰ ਲੈ ਕੇ ਇੰਨੀ ਗੰਭੀਰ ਹੈ ਕਿ ਹਰ ਵਾਰ, ਐੱਮਐੱਸਪੀ ਦਾ ਐਲਾਨ ਕਰਦੀ ਹੈ। ਇਸ ਨਾਲ ਕਿਸਾਨ ਨੂੰ ਵੀ ਆਸਾਨੀ ਹੁੰਦੀ ਹੈ, ਉਨ੍ਹਾਂ ਨੂੰ ਵੀ ਪਹਿਲਾ ਪਤਾ ਚੱਲ ਜਾਂਦਾ ਹੈ ਕਿ ਇਸ ਫਸਲ ’ਤੇ ਇੰਨੀ ਐੱਮਐੱਸਪੀ ਮਿਲਣ ਵਾਲੀ ਹੈ।

MODI

2. ਖੇਤੀ ਕਾਨੂੰਨਾਂ ਖਿਲਾਫ ਵਿਰੋਧੀ ਧਿਰਾਂ ਭਰਮ ਫੈਲਾ ਰਹੀਆਂ ਹਨ ਤੇ ਕਿਸਾਨਾਂ ਨੂੰ ਵਰਗ਼ਲਾ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਐਮ.ਐਸ.ਪੀ. ਖ਼ਤਮ ਨਹੀਂ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਖੇਤੀ ਕਾਨੂੰਨ ਰਾਤੋਂ ਰਾਤ ਨਹੀਂ ਲਿਆਂਦੇ ਗਏ, ਇਨ੍ਹਾਂ 'ਤੇ 20-22 ਸਾਲ 'ਚ ਹਰ ਸਰਕਾਰ ਨੇ ਵਿਆਪਕ ਚਰਚਾ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹੇ ਸੁਧਾਰ 25-30 ਸਾਲ ਪਹਿਲਾ ਹੀ ਹੋਣੇ ਚਾਹੀਦੇ ਸਨ। ਉਹ ਹੁਣ ਹੋ ਰਹੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਵੱਡੀਆਂ ਤੋਂ ਵੱਡੀਆਂ ਬਿਮਾਰੀਆਂ ਨੂੰ ਠੀਕ ਕਰ ਦਿੰਦੇ ਹਨ ਇਹ ਬੂਟੇ ਪਹਿਲੀ ਵਾਰ ਦੇਖੋ 10 ਤਰ੍ਹਾਂ ਦਾ ਪੁਦੀਨਾ

26 Jul 2024 9:31 AM

Big Breaking:ਸਿੱਧੂ ਮੂਸੇਵਾਲਾ ਕ.ਤ.ਲ.ਕਾਂ.ਡ ਨਾਲ ਜੁੜੀ ਅਹਿਮ ਖ਼ਬਰ! ਅੱਜ ਕੋਰਟ ਸੁਣਾ ਸਕਦੀ ਹੈ ਵੱਡਾ ਫੈਸਲਾ

26 Jul 2024 9:25 AM

ਸੋਨੇ ਦੇ ਗਹਿਣੇ ਖਰੀਦਣ ਦਾ ਹੁਣ ਸਹੀ ਸਮਾਂ ! ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਲਗਾਤਾਰ ਤੀਜੇ ਦਿਨ ਆਈ ਕਮੀ

26 Jul 2024 9:21 AM

ਸੋਨੇ ਦੇ ਗਹਿਣੇ ਖਰੀਦਣ ਦਾ ਹੁਣ ਸਹੀ ਸਮਾਂ ! ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਲਗਾਤਾਰ ਤੀਜੇ ਦਿਨ ਆਈ ਕਮੀ

26 Jul 2024 9:19 AM

Beadbi ਮਗਰੋਂ ਹੋਏ Goli kand 'ਚ ਗੋ/ਲੀ/ਆਂ ਦੇ ਖੋਲ ਚੁੱਕ ਲੈ ਗੀਆ ਸੀ ਇਕ Leader, ਕਿਹੜੇ ਅਫ਼ਸਰਾਂ ਤੋ ਲੈਕੇ ਲੀਡਰ

26 Jul 2024 9:15 AM
Advertisement