
ਚੋਣ ਕਮਿਸ਼ਨ ਮਾਰਚ ਦੇ ਪਹਿਲੇ ਹਫ਼ਤੇ ਵਿਚ ਲੋਕ ਸਭਾ ਚੋਣਾਂ ਦੇ ਪ੍ਰੋਗਰਾਮ ਦਾ ਐਲਾਨ ਕਰ ਸਕਦਾ ਹੈ। ਚੋਣ ਕਮਿਸ਼ਨ ਦੇ ਸੂਤਰਾਂ ਨੇ ਇਹ ਸੰਕੇਤ ਦਿੰਦਿਆਂ ਲੋਕ ਸਭਾ....
ਨਵੀਂ ਦਿੱਲੀ, 19 ਜਨਵਰੀ : ਚੋਣ ਕਮਿਸ਼ਨ ਮਾਰਚ ਦੇ ਪਹਿਲੇ ਹਫ਼ਤੇ ਵਿਚ ਲੋਕ ਸਭਾ ਚੋਣਾਂ ਦੇ ਪ੍ਰੋਗਰਾਮ ਦਾ ਐਲਾਨ ਕਰ ਸਕਦਾ ਹੈ। ਚੋਣ ਕਮਿਸ਼ਨ ਦੇ ਸੂਤਰਾਂ ਨੇ ਇਹ ਸੰਕੇਤ ਦਿੰਦਿਆਂ ਲੋਕ ਸਭਾ ਚੋਣਾਂ ਦੇ ਨਾਲ ਹੀ ਕੁੱਝ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵੀ ਕਰਾਉਣ ਦੀ ਸੰਭਾਵਨਾ ਜ਼ਾਹਰ ਕੀਤੀ ਹੈ। ਜ਼ਿਕਰਯੋਗ ਹੈ ਕਿ ਮੌਜੂਦਾ ਲੋਕ ਸਭਾ ਦਾ ਕਾਰਜਕਾਲ ਆਗਾਮੀ ਤਿੰਨ ਜੂਨ ਨੂੰ ਖ਼ਤਮ ਹੋ ਜਾਵੇਗਾ। ਚੋਣ ਕਮਿਸ਼ਨ ਨੇ ਕਿਹੜੇ ਮਹੀਨੇ ਵਿਚ ਅਤੇ ਕਿੰਨੇ ਪੜਾਵਾਂ ਵਿਚ ਚੋਣਾਂ ਕਰਾਉਣੀਆਂ ਹਨ, ਇਹ ਤੈਅ ਕਰਨ ਦੀ ਕਵਾਇਦ ਸ਼ੁਰੂ ਹੋ ਗਈ ਹੈ।
Election Commission of India
ਕਮਿਸ਼ਨ ਨੇ 2004 ਵਿਚ ਲੋਕ ਸਭਾ ਚੋਣਾਂ ਦੇ ਪ੍ਰੋਗਰਾਮ ਦਾ ਐਲਾਨ 29 ਫ਼ਰਵਰੀ ਨੂੰ ਕੀਤਾ ਸੀ। 2009 ਵਿਚ ਦੋ ਮਾਰਚ ਨੂੰ ਐਲਾਨ ਕੀਤਾ ਗਿਆ ਸੀ। ਪਿਛਲੀਆਂ ਤਿੰਨ ਲੋਕ ਸਭਾ ਚੋਣਾਂ ਅਪ੍ਰੈਲ ਤੋਂ ਮਈ ਦੇ ਦੂਜੇ ਹਫ਼ਤੇ ਵਿਚ ਕਰਵਾ ਲਈਆਂ ਗਈਆਂ ਸਨ। ਸੂਤਰਾਂ ਨੇ ਦਸਿਆ ਕਿ ਆਮ ਚੋਣਾਂ ਦਾ ਸਮਾਂ ਅਤੇ ਪੜਾਅ ਤੈਅ ਕਰਨ ਦੀ ਕਵਾਇਦ ਸ਼ੁਰੂ ਹੋ ਗਈ ਹੈ। ਸੂਤਰਾਂ ਨੇ ਇਸ ਗੱਲੋਂ ਇਨਕਾਰ ਕੀਤਾ ਕਿ ਲੋਕ ਸਭਾ ਚੋਣਾਂ ਦੇ ਨਾਲ ਹੀ ਆਂਧਰਾ, ਉੜੀਸਾ, ਸਿੱਕਮ ਅਤੇ ਅਰੁਣਾਚਲ ਵਿਚ ਵੀ ਵਿਧਾਨ ਸਭਾ ਚੋਣਾਂ ਕਰਾਉਣ ਦੀ ਸੰਭਾਵਨਾ ਬਾਰੇ ਵਿਚਾਰ ਕੀਤਾ ਜਾ ਸਕਦਾ ਹੈ।
Election Commission of India
ਸਿੱਕਮ ਵਿਧਾਨ ਸਭਾ ਦਾ ਕਾਰਜਕਾਰਲ ਮਈ ਮਹੀਨੇ ਅਤੇ ਆਂਧਰਾ, ਉੜੀਸਾ ਤੇ ਅਰੁਣਾਚਲ ਵਿਧਾਨ ਸਭਾਵਾਂ ਦਾ ਕਾਰਜਕਾਲ ਜੂਨ ਵਿਚ ਪੂਰਾ ਹੋ ਰਿਹਾ ਹੈ।
ਜੰਮੂ ਕਸ਼ਮੀਰ ਵਿਧਾਨ ਸਭਾ ਵੀ ਪਿਛਲੇ ਸਾਲ ਨਵੰਬਰ ਵਿਚ ਭੰਗ ਕਰ ਦਿਤੀ ਗਈ ਸੀ ਜਿਸ ਕਾਰਨ ਨਵੀਂ ਵਿਧਾਨ ਸਭਾ ਦਾ ਛੇ ਮਹੀਨੇ ਅੰਦਰ ਗਠਨ ਜ਼ਰੂਰੀ ਹੈ। ਜੰਮੂ ਕਸ਼ਮੀਰ ਵਿਚ ਚੋਣਾਂ ਕਰਾਉਣ ਦਾ ਫ਼ੈਸਲਾ ਹਾਲਾਂਕਿ ਰਾਜ ਵਿਚ ਪੱਕੇ ਸੁਰੱਖਿਆ ਇੰਤਜ਼ਾਮਾਂ ਦੀ ਪੁਸ਼ਟੀ 'ਤੇ ਹੀ ਨਿਰਭਰ ਹੈ।
Election
ਜੰਮੂ ਕਸ਼ਮੀਰ ਵਿਧਾਨ ਸਭਾ ਦਾ ਛੇ ਸਾਲ ਦਾ ਨਿਰਧਾਰਤ ਕਾਰਜਕਾਲ 16 ਮਾਰਚ 20121 ਤਕ ਸੀ ਪਰ ਬਹੁਮਤ ਵਾਲੀ ਸਰਕਾਰ ਦੇ ਗਠਨ ਦੀ ਸੰਭਾਵਨਾ ਖ਼ਤਮ ਹੋ ਜਾਣ ਕਾਰਨ ਇਸ ਨੂੰ ਨਵੰਬਰ 2018 ਵਿਚ ਹੀ ਭੰਗ ਕਰ ਦਿਤਾ ਗਿਆ ਸੀ। (ਏਜੰਸੀ)