
ਮਦਰਸੇ ਵਿਚ ਪੜ੍ਹਨ ਵਾਲੇ ਬੱਚੇ ਵੀ ਸਿੱਧੇ ਫ਼ੌਜ...
ਨਵੀਂ ਦਿੱਲੀ : ਮਦਰਸੇ ਵਿਚ ਪੜ੍ਹਨ ਵਾਲੇ ਬੱਚੇ ਵੀ ਸਿੱਧੇ ਫ਼ੌਜ ਵਿਚ ਜਾ ਸਕਣਗੇ। ਉਨ੍ਹਾਂ ਨੂੰ ਸਿਪਾਹੀ ਅਤੇ ਹੌਲਦਾਰ ਬਣਨ ਦੀ ਬਜਾਏ ਨਾਇਕ ਸੂਬੇਦਾਰ ਦੇ ਰੈਂਕ ਉਤੇ ਨਿਯੁਕਤੀ ਮਿਲੇਗੀ। ਇਸ ਤੋਂ ਬਾਅਦ ਉਹ ਜੂਨੀਅਰ ਕਮੀਸ਼ਨ ਅਫ਼ਸਰ (ਜੇਸੀਓ) ਕਹਿਲਾਉਣਗੇ। ਪਰ ਇਸ ਦੇ ਲਈ ਉਨ੍ਹਾਂ ਨੂੰ ਇਸਲਾਮੀਕ ਚੈਪਲਿਨ ਕੋਰਸ ਕਰਨਾ ਹੋਵੇਗਾ। ਦੇਸ਼ ਦੀ ਕੇਂਦਰੀ ਅਲੀਗੜ੍ਹ ਮੁਸਲਮਾਨ ਯੂਨੀਵਰਸਿਟੀ (ਏਏਮਿਊ) ਉਨ੍ਹਾਂ ਨੂੰ ਇਹ ਮੌਕਾ ਦੇਵੇਗੀ।
Aligarh Muslim University
ਏਏਮਿਊ ਦੇ ਪੀਆਰਓ ਉਮਰ ਪੀਰਜਾਦਾ ਨੇ ਦੱਸਿਆ ਜੁਲਾਈ ਤੋਂ ਸ਼ੁਰੂ ਹੋਣ ਵਾਲੇ ਨਵੇਂ ਸੈਸ਼ਨ ਵਿਚ ਏਏਮਿਊ ਇਸਲਾਮੀਕ ਚੈਪਲਿਨ ਦੇ ਨਾਮ ਨਾਲ ਇਕ ਸਾਲ ਦਾ ਕੋਰਸ ਸ਼ੁਰੂ ਕਰਨ ਜਾ ਰਿਹਾ ਹੈ। ਇਹ ਕੋਰਸ ਕਰਨ ਤੋਂ ਬਾਅਦ ਵਿਦਿਆਰਥੀ ਫ਼ੌਜ ਵਿਚ ਮੌਲਵੀ ਦੇ ਅਹੁਦੇ ਉਤੇ ਭਰਤੀ ਹੋ ਸਕਣਗੇ। ਇਸ ਕੋਰਸ ਨੂੰ ਕਰਨ ਲਈ ਇਹ ਜਰੂਰੀ ਹੋਵੇਗਾ ਕਿ ਮਦਰਸੇ ਤੋਂ ਆਉਣ ਵਾਲੇ ਵਿਦਿਆਰਥੀ ਅਦੀਬ-ਕਾਮਿਲ ਜਾਂ ਅਦੀਬ-ਮਾਹਰ ਮਤਲਬ ਬੀਏ ਦੇ ਬਰਾਬਰ ਉਨ੍ਹਾਂ ਦੇ ਕੋਲ ਮਦਰਸੇ ਦੀ ਕੋਈ ਡਿਗਰੀ ਹੋਵੇ। ਇਸ ਕੋਰਸ ਵਿਚ 10 ਸੀਟਾਂ ਰੱਖੀਆਂ ਗਈਆਂ ਹਨ।
Aligarh Muslim University
5 ਸੀਟਾਂ ਲੜਕੀਆਂ ਲਈ ਤੇ 5 ਸੀਟਾਂ ਮੁੰਡਿਆਂ ਲਈਆਂ ਹਨ। ਭਾਰਤੀ ਫ਼ੌਜ ਵਿਚ ਹਰ ਸਾਲ ਧਰਮ ਸਿਖਿਅਕ (ਪੰਡਿਤ, ਮੌਲਵੀ, ਪਾਦਰੀ, ਗ੍ਰੰਥੀ, ਬੋਧੀ ਸੰਨਿਆਸੀ ਆਦਿ) ਦੇ ਅਹੁਦੇ ਉਤੇ ਨਿਯੁਕਤੀ ਹੁੰਦੀ ਹੈ। ਇਸ ਨੂੰ ਧਿਆਨ ਵਿਚ ਰੱਖਦੇ ਹੋਏ ਏਏਮਿਊ ਦੇ ਪ੍ਰੋਫੈਸਰ ਕੇਏ ਨਿਜਾਮੀ ਸੈਂਟਰ ਫਾਰ ਕੁਰਾਨਿਕ ਸਟੱਡੀਜ਼ ਵਿਚ ਪੀਜੀ ਡਿਪਲੋਮਾ ਇਸ ਇਸਲਾਮੀਕ ਚੈਪਲਿਨ ਕੋਰਸ ਸ਼ੁਰੂ ਕੀਤਾ ਜਾ ਰਿਹਾ ਹੈ। ਨਵੇਂ ਕੋਰਸ ਨੂੰ ਬੋਰਡ ਆਫ਼ ਸਟੱਡੀਜ਼ ਅਤੇ ਐਡਮਿਸ਼ਨ ਕਮੇਟੀ ਆਦਿ ਤੋਂ ਮਨਜੂਰੀ ਮਿਲ ਚੁੱਕੀ ਹੈ।”