
ਬੀਤੇ ਦਿਨੀ ਜਲੰਧਰ ਵਿਚ ਸਥਾਪਿਤ ਲਵਲੀ ਪ੍ਰੋਫ਼ੈਸ਼ਨਲ ਯੂਨੀਵਰਸਿਟੀ ਨੇ ਇਕ ਅਨੋਖਾ ਇਤਿਹਾਸ ਬਣਾਇਆ ਅਤੇ ਇਸ ਨੂੰ ਟਾਈਮ...
ਜਲੰਧਰ : ਬੀਤੇ ਦਿਨੀ ਜਲੰਧਰ ਵਿਚ ਸਥਾਪਿਤ ਲਵਲੀ ਪ੍ਰੋਫ਼ੈਸ਼ਨਲ ਯੂਨੀਵਰਸਿਟੀ ਨੇ ਇਕ ਅਨੋਖਾ ਇਤਿਹਾਸ ਬਣਾਇਆ ਅਤੇ ਇਸ ਨੂੰ ਟਾਈਮ ਕੈਪਸੂਲ ਦਾ ਨਾਮ ਦਿਤਾ ਹੈ। ਯੂਨੀਵਰਸਿਟੀ ਇੰਡੀਆ ਸਾਇੰਸ ਸੰਮਲੇਨ ਦੌਰਾਨ ਹੁਣ ਤੱਕ ਦੀ ਵਰਤੀ ਜਾਂਦੀ ਸਾਰੀ ਤਕਨੀਕ ਨੂੰ ਜ਼ਮੀਨ ਵਿਚ ਦੱਬ ਦਿਤਾ ਹੈ। ਦਰਅਸਲ ਯੂਨੀਵਰਸਿਟੀ ਨੇ ਅਜਿਹਾ ਭਵਿੱਖ ਲਈ ਕੀਤਾ ਹੈ ਕਿ ਸਦੀਆਂ ਦੇ ਬਾਅਦ ਜਦੋਂ ਸਮਾਂ ਬਦਲੇਗਾ ਤੇ ਪੁਰਾਤਤਵ ਵਿਭਾਗ ਵੱਲੋਂ ਇਸ ਜਗ੍ਹਾ ਦੀ ਖੁਦਾਈ ਕੀਤੀ ਜਾਵੇਗੀ
106th Indian Science Congressਤਾਂ ਇਸ ਜ਼ਮੀਨ ਵਿਚੋਂ ਇਹ ਤਕਨੀਕ ਲੈਸ ਸਮਾਨ ਮਿਲੇਗਾ ਅਤੇ ਖੋਜੀਆਂ ਨੂੰ ਇਹ ਇਲਮ ਹੋ ਜਾਵੇਗਾ ਕਿ 21ਵੀਂ ਸਦੀ ਦੇ ਲੋਕ ਕਿਸ ਤਰ੍ਹਾਂ ਦੀ ਤਕਨੀਕ ਵਰਤਦੇ ਸਨ। ਲਵਲੀ ਪ੍ਰੋਫ਼ੈਸ਼ਨਲ ਯੂਨੀਵਰਸਿਟੀ ਵੱਲੋਂ ਬਣਾਏ ਗਏ ਇਸ ਟਾਈਮ ਕੈਪਸੂਲ ਨੂੰ ਨੋਬਲ ਵਿਜੇਤਾ ਪ੍ਰੋਫ਼ੈਸਰ ਥੋਮਸ ਸੂਡੋਫ, ਪ੍ਰੋਫ਼ੈਸਰ ਅਵਰਾਮ ਹੇਰਸ਼ਕੋ ਅਤੇ ਪ੍ਰੋਫ਼ੈਸਰ ਡੰਕਨ ਹਲਦਾਨੇ ਨੇ ਅਪਣੇ ਕਰ ਕਮਲਾ ਨਾਲ ਜ਼ਮੀਨ ਵਿਚ ਦਬਿਆ।
106th Indian Science Congressਦੱਸ ਦਈਏ ਕਿ ਲਵਲੀ ਪ੍ਰੋਫ਼ੈਸ਼ਨਲ ਯੂਨੀਵਰਸਿਟੀ ਵੱਲੋਂ ਬਣਾਏ ਗਏ ਇਸ ਟਾਈਮ ਕੈਪਸੂਲ ਵਿਚ ਹੁਣ ਤੱਕ ਦੇ ਵਰਤੇ ਗਏ ਤਕਨੀਕੀ ਸਮਾਨ ਮੋਬਾਇਲ, ਬਿਜਲੀ ਮੋਟਰ, ਸਟੀਰੀਓ, ਲੈਂਡ ਲਾਈਨ ਫ਼ੋਨ ਆਦਿ ਵਰਗਾ ਸਮਾਨ ਹੈ। ਯੂਨੀਵਰਸਿਟੀ ਵੱਲੋਂ ਕੀਤੇ ਗਏ ਇਸ ਉਪਰਾਲੇ ਨਾਲ 21ਵੀਂ ਸਦੀ ਦੀ ਤਕਨੀਕ ਸਦੀਆਂ ਤੱਕ ਜਿਉਂਦੀ ਰਹੇਗੀ ਅਤੇ ਅਪਣੇ ਪੁਰਖਾਂ ਦੀ ਉਪਲਬਧੀ ਨੂੰ ਦਰਸਾਉਂਦੀ ਰਹੇਗੀ।