ਨਕਲੀ ਨੋਟਾਂ ਦੀ ਗਿਣਤੀ ਵਿੱਚ 2000 ਦੇ ਨੋਟ ਨੇ ਮਾਰੀ ਬਾਜੀ
Published : Jan 19, 2020, 5:00 pm IST
Updated : Jan 19, 2020, 5:00 pm IST
SHARE ARTICLE
File
File

ਬਜ਼ਾਰ 'ਚ ਸਭ ਤੋਂ ਵੱਧ ਨਕਲੀ ਨੋਟ 2000 ਦੇ

ਦਿੱਲੀ- ਕਾਲੇ ਧਨ ਨੂੰ ਚੁਣੌਤੀ ਦੇਣ ਤੇ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਨੋਟਬੰਦੀ ਦਾ ਫੈਸਲਾ ਇਸ ਦੇ ਉਦੇਸ਼ ਨੂੰ ਚੁਣੌਤੀ ਦੇ ਰਿਹਾ ਹੈ। ਫੈਸਲੇ ਤੋਂ ਬਾਅਦ, ਬਾਜ਼ਾਰ ਵਿੱਚ ਲਿਆਂਦੇ ਗਏ ਨਵੇਂ ਨੋਟਾਂ ਰਾਹੀਂ ਹੀ ਧੋਖਾਧੜੀ ਦੀਆਂ ਖੇਡਾਂ ਜਾਰੀ ਹਨ। ਇਸ ਵਿੱਚ ਸਭ ਤੋਂ ਵੱਡਾ ਹਿੱਸਾ 2000 ਦੇ ਨੋਟਾਂ ਦਾ ਹੈ। ਇਹ ਵੀ ਹੈਰਾਨੀਜਨਕ ਗੱਲ਼ ਹੈ ਕਿ ਸਭ ਤੋਂ ਵੱਧ ਕੇਸ ਗੁਜਰਾਤ ਵਿੱਚ ਹਨ। 

MoneyFile

ਨੈਸ਼ਨਲ ਕ੍ਰਾਈਮ ਰਿਕਾਰਡ ਬਿਓਰੋ ਦੇ ਅੰਕੜਿਆਂ ਮੁਤਾਬਕ ਨੋਟਬੰਦੀ ਤੋਂ ਬਾਅਦ ਜਾਅਲੀ 2000 ਦੇ ਨੋਟਾਂ ਦੀ 56 ਪ੍ਰਤੀਸ਼ਤ ਦੀ ਹਿੱਸੇਦਾਰੀ ਹੈ। 8 ਨੰਵਬਰ, 2016 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨੋਟਬੰਦੀ ਤੋਂ ਬਾਅਦ ਸੁਰੱਖਿਆ ਦੇ ਪਹਿਲੂਆਂ ਦਾ ਦਾਅਵਾ ਕੀਤਾ ਸੀ ਪਰ ਨੈਸ਼ਨਲ ਕ੍ਰਾਈਮ ਰਿਕਾਰਡ ਬਿਓਰੋ ਦੇ ਅੰਕੜੇ ਕੁਝ ਹੋਰ ਹੀ ਬਿਆਨ ਕਰਦੇ ਹਨ। 

MoneyFile

ਸਾਲ 2017-2018 ਵਿੱਚ ਕੁੱਲ 46.06 ਕਰੋੜ ਰੁਪਏ ਦੇ ਜਾਅਲੀ ਨੋਟ ਫੜੇ ਗਏ ਸਨ। ਦੋ ਹਜ਼ਾਰ ਦੇ ਨੋਟਾਂ ਦੀ ਹਿੱਸੇਦਾਰੀ 2017 ਵਿੱਚ ਵਧ ਕੇ 53.3 ਪ੍ਰਤੀਸ਼ਤ ਤੇ 2018 ਵਿੱਚ 61.1 ਪ੍ਰਤੀਸ਼ਤ ਹੋ ਗਈ। ਆਰਬੀਆਈ ਦੀ 2018-19 ਦੀ ਰਿਪੋਰਟ ਮੁਤਾਬਕ ਸਾਲ 2017-18 ਦੌਰਾਨ ਬੈਂਕ ਲੈਣ-ਦੇਣ ਦੌਰਾਨ ਦੋ ਹਜ਼ਾਰ ਦੇ 17,929 ਨਕਲੀ ਨੋਟ ਮਿਲੇ ਸਨ। 

MoneyFile

ਅਗਲੇ ਸਾਲ ਇਹ ਗਿਣਤੀ 21,847 ਹੋ ਗਈ। ਸਾਲ 2018 ਵਿੱਚ ਗੁਜਰਾਤ ਤੋਂ 6.93 ਕਰੋੜ ਦੇ ਦੋ ਹਜ਼ਾਰ ਦੇ ਨਕਲੀ ਕਰੰਸੀ ਨੋਟ ਮਿਲੇ, ਪੱਛਮੀ ਬੰਗਾਲ ਤੋਂ 3.5 ਕਰੋੜ, ਤਾਮਿਲਨਾਡੂ ਤੋਂ 2.8 ਕਰੋੜ ਤੇ ਉੱਤਰ ਪ੍ਰਦੇਸ਼ ਤੋਂ 2.6 ਕਰੋੜ ਦੇ ਦੋ ਹਜ਼ਾਰ ਦੇ ਨੋਟ ਮਿਲੇ। ਬੈਂਕ ਅਨੁਸਾਰ ਦੋ ਹਜ਼ਾਰ ਦੇ ਨੋਟ ਦੀ ਕੀਮਤ 3 ਰੁਪਏ 54 ਪੈਸੇ ਪੈਂਦੀ ਹੈ। ਇੱਕ 500 ਦੇ ਨੋਟ ਦੀ ਕੀਮਤ ਤਿੰਨ ਰੁਪਏ 9 ਪੈਸੇ ਹੈ। 

MoneyFile

ਪੰਜ ਰੁਪਏ ਦਾ ਨੋਟ 48 ਪੈਸੇ, 10 ਰੁਪਏ ਦਾ ਨੋਟ 96 ਪੈਸੇ, 20 ਰੁਪਏ ਦਾ ਨੋਟ ਇੱਕ ਰੁਪਿਆ ਪੰਜਾਹ ਪੈਸੇ, 50 ਰੁਪਏ ਦਾ ਨੋਟ ਇੱਕ ਰੁਪਿਆ 81 ਪੈਸੇ, 100 ਰੁਪਏ ਦਾ ਨੋਟ ਇੱਕ ਰੁਪਿਆ 79 ਪੈਸੇ ਵਿੱਚ ਪੈਂਦਾ ਹੈ। ਸੁਰੱਖਿਆ ਦੇ 17 ਚੱਕਰ ਬਣਾਏ ਗਏ ਸਨ- ਨੋਟ ਦੇ ਖੱਬੇ ਪਾਸੇ ਕੋਡ ਵਿੱਚ ਲਿਖਿਆ ਦੋ ਹਜ਼ਾਰ, ਹੇਠਾਂ ਖੱਬੇ ਪਾਸੇ ਦੋ ਹਜ਼ਾਰ ਦੀ ਤਾਜ਼ਾ ਤਸਵੀਰ, ਦੋ ਹਜ਼ਾਰ ਦੇਵਨਾਗਰੀ ਫੌਂਟ ਵਿੱਚ ਲਿਖਿਆ ਹੈ।

MoneyFile

ਨੋਟ ਦੇ ਮੱਧ ਵਿੱਚ ਮਹਾਤਮਾ ਗਾਂਧੀ ਦਾ ਚਿੱਤਰ, ਭਾਰਤ ਤੇ ਇੰਡੀਆ ਸੂਖਮ ਰੂਪ ਵਿੱਚ ਲਿਖਿਆ, ਆਰਬੀਆਈ ਦਾ ਕੋਡ ਰੰਗ ਜੋ ਨੋਟ ਨੂੰ ਝੁਕਾਉਣ ਸਮੇਂ ਹਰੇ ਤੋਂ ਨੀਲੇ ਹੁੰਦਾ ਹੈ, ਆਰਬੀਆਈ ਦੇ ਵੇਰਵਿਆਂ ਦੇ ਹੇਠਾਂ ਰਾਜਪਾਲ ਦੇ ਦਸਤਖਤ, ਨੋਟ ਦੇ ਮੱਧ ਵਿੱਚ ਇਲੈਕਟ੍ਰੋਟਾਇਪ ਤੇ ਵਾਟਰਮਾਰਕ ਵਾਲੀ ਮਹਾਤਮਾ ਗਾਂਧੀ ਦੀ ਤਸਵੀਰ, ਨੋਟ ਦੇ ਖੱਬੇ ਪਾਸੇ ਵੱਧ ਰਹੇ ਕ੍ਰਮ ਵਿੱਚ ਨੰਬਰ ਹਨ।

MoneyFile

ਨੰਬਰ ਦੋ ਹਜ਼ਾਰ ਹਰੇ ਤੋਂ ਨੀਲੇ ਰੰਗ ਵਿੱਚ ਲਿਖਿਆ, ਸੁਰੱਖਿਆ ਲਈ ਨੋਟ ਦੇ ਸੱਜੇ ਪਾਸੇ ਲਿਖਿਆ ਕੋਡ, ਨੋਟ ਦੇ ਸੱਜੇ ਪਾਸੇ ਅਸ਼ੋਕਾ ਪਿੱਲਰ, ਖੱਬੇ ਪਾਸੇ ਨੋਟ ਛਾਪਣ ਦਾ ਸਾਲ, ਸਵੱਛ ਭਾਰਤ ਦਾ ਨਾਅਰਾ ਅਤੇ ਲੋਗੋ, ਖੱਬੇ ਪਾਸੇ ਭਾਸ਼ਾ ਕਾਲਮ, ਮੰਗਲਯਾਨ ਦੀ ਫੋਟੋ, ਦੇਵਨਾਗਰੀ ਵਿੱਚ ਸੱਜੇ ਹੱਥ ਲਿਖਿਆ ਦੋ ਹਜ਼ਾਰ (ਅੰਕਾਂ ਵਿੱਚ) 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਬੰਗਲਾਦੇਸ਼ 'ਚ ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਗਮ, ਬੰਗਲਾਦੇਸ਼ੀ ਹਿੰਦੂਆਂ ਲਈ ਕੀ ਕਦਮ ਚੁੱਕੇਗੀ ਭਾਰਤ ਸਰਕਾਰ?

16 Feb 2026 1:54 PM

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM
Advertisement