ਨੋਟਬੰਦੀ ਨੇ ਭਾਰਤ ਦੀ ਆਰਥਿਕਤਾ ਨੂੰ ਡਾਢੀ ਬੀਮਾਰੀ ਲਾ ਦਿਤੀ
Published : Jan 9, 2020, 10:57 am IST
Updated : Jan 9, 2020, 10:57 am IST
SHARE ARTICLE
File Photo
File Photo

ਵਿਕਾਸ ਦਰ 5% ਤੇ ਆ ਗਈ ਜੋ ਹੋਰ ਬੀਮਾਰੀਆਂ ਨੂੰ ਵੀ ਜਨਮ ਦੇਵੇਗੀ

 ਨਵੀਂ ਦਿੱਲੀ- ਭਾਰਤੀ ਅਰਥਚਾਰੇ ਦਾ ਸੰਕਟ ਮਹਿਸੂਸ ਤਾਂ ਹੋ ਹੀ ਰਿਹਾ ਸੀ ਪਰ ਹੁਣ ਅਰਥਚਾਰੇ ਦੀ ਵਿਕਾਸ ਦਰ ਦਾ ਆਉਣ ਵਾਲੇ ਸਾਲ ਦਾ ਅੰਦਾਜ਼ਾ 5% 'ਤੇ ਆ ਗਿਆ ਹੈ ਜਿਸ ਨਾਲ ਕਲ ਦਾ ਡਰ, ਅੱਜ ਦੀ ਹਕੀਕਤ ਬਣ ਕੇ ਸਾਹਮਣੇ ਆ ਗਿਆ ਹੈ। ਇਹੀ ਉਹ ਅੰਕੜਾ ਹੈ ਜਿਸ ਬਾਰੇ ਆਰ.ਬੀ.ਆਈ. ਅਤੇ ਇੰਟਰਨੈਸ਼ਨਲ ਮਾਨੇਟਰੀ ਫ਼ੰਡ ਵਲੋਂ ਚੇਤਾਵਨੀ ਦਿਤੀ ਜਾ ਚੁੱਕੀ ਸੀ।

Nirmala SitaramanNirmala Sitaraman

ਪਰ ਵਿੱਤ ਮੰਤਰੀ ਸੀਤਾਰਮਨ ਨੂੰ ਨਾ ਸਿਰਫ਼ ਅਪਣੀ ਕਾਰਗੁਜ਼ਾਰੀ ਉਤੇ ਯਕੀਨ ਸੀ ਬਲਕਿ ਉਨ੍ਹਾਂ ਨੂੰ ਇਸ ਦੇ ਕਾਰਨ ਉਤੇ ਵੀ ਯਕੀਨ ਹੈ। ਨਿਰਮਲਾ ਸੀਤਾਰਮਨ ਮੁਤਾਬਕ ਭਾਰਤੀ ਅਰਥਚਾਰੇ ਦਾ ਸੱਭ ਤੋਂ ਕਾਲਾ ਦੌਰ ਡਾ. ਮਨਮੋਹਨ ਸਿੰਘ ਅਤੇ ਸਾਬਕਾ ਗਵਰਨਰ ਰਘੂਰਾਮ ਰਾਜਨ ਦੇ ਕਾਰਜਕਾਲ ਵਾਲੇ ਦਿਨ ਸਨ। ਪਰ ਹੁਣ ਉਹ ਕੀ ਆਖਣਗੇ ਕਿਉਂਕਿ ਉਨ੍ਹਾਂ ਅਖੌਤੀ 'ਕਾਲੇ ਦਿਨਾਂ' ਵਿਚ ਵੀ ਜੀ.ਡੀ.ਪੀ. ਕਦੇ 5% ਤਕ ਨਹੀਂ ਡਿੱਗੀ ਸੀ।

Economy Economy

ਅੱਜ ਜੋ ਔਕੜਾਂ ਦੇਸ਼ ਦੇ ਅਰਥਚਾਰੇ ਨੂੰ ਖਾ ਰਹੀਆਂ ਹਨ, ਵਿੱਤ ਮੰਤਰੀ ਮੁਤਾਬਕ ਇਸ ਦਾ ਕਾਰਨ ਕਾਂਗਰਸ ਰਾਜ ਦੀਆਂ ਨਾਕਾਮੀਆਂ ਹੈ। ਪਰ ਜੇ ਕਾਂਗਰਸ ਦੇ ਪਿਛਲੇ 60 ਵਰ੍ਹਿਆਂ ਦੇ ਕਾਰਜਕਾਲ ਵਿਚ ਏਨੀਆਂ ਕਮਜ਼ੋਰੀਆਂ ਸਨ ਤਾਂ ਫਿਰ ਡਾ. ਮਨਮੋਹਨ ਸਿੰਘ, ਨਰਸਿਮ੍ਹਾ ਰਾਓ, ਪੀ. ਚਿਦੰਬਰਮ ਭਾਰਤ ਦੇ ਅਰਥਚਾਰੇ ਨੂੰ 8.5 ਦੀ ਜੀ.ਡੀ.ਪੀ. ਤਕ ਕਿਸ ਤਰ੍ਹਾਂ ਲੈ ਗਏ? ਕਮਜ਼ੋਰੀਆਂ ਜ਼ਰੂਰ ਸਨ, ਪਰ ਕਾਂਗਰਸੀ ਆਗੂਆਂ ਕੋਲ ਇਕ ਸੁਪਨੇ ਦੇ ਨਾਲ-ਨਾਲ ਇਕ ਯੋਜਨਾ ਵੀ ਸੀ

BJPBJP

ਜੋ ਭਾਰਤ ਨੂੰ ਇਕ ਅੰਤਰਰਾਸ਼ਟਰੀ ਪੱਧਰ ਦੀ ਤਾਕਤ ਬਣਾ ਗਈ ਸੀ। ਹਾਂ, ਭਾਰਤੀ ਸਿਸਟਮ ਵਿਚ ਭ੍ਰਿਸ਼ਟਾਚਾਰ ਇਸ ਤਰ੍ਹਾਂ ਰਚਿਆ ਹੋਇਆ ਹੈ ਕਿ ਨੋਟਬੰਦੀ ਤੋਂ ਬਾਅਦ ਭ੍ਰਿਸ਼ਟ ਲੋਕ ਜੋ 1000 ਰੁਪਏ ਦੇ ਨੋਟ ਨਾਲ ਖ਼ੁਸ਼ ਹੋ ਜਾਂਦੇ ਸਨ, ਉਹ ਅੱਜ 2000 ਰੁਪਏ ਦਾ ਨੋਟ ਭਾਲਦੇ ਹਨ। ਅੱਜ ਭਾਜਪਾ ਸਰਕਾਰ ਦਾ ਛੇਵਾਂ ਸਾਲ ਚਲ ਰਿਹਾ ਹੈ ਅਤੇ ਉਹ ਜੇ ਅਜੇ ਵੀ ਕਾਂਗਰਸ ਕਾਰਜਕਾਲ ਉਤੇ ਜ਼ਿੰਮੇਵਾਰੀ ਸੁੱਟਣਗੇ ਤਾਂ ਫਿਰ ਉਨ੍ਹਾਂ ਨੂੰ ਇਹ ਮੰਨਣਾ ਪਵੇਗਾ ਕਿ ਉਨ੍ਹਾਂ ਦੇ 6 ਸਾਲਾਂ ਦਾ ਕਾਰਜਕਾਲ ਬਿਲਕੁਲ ਨਾਕਾਮ ਰਿਹਾ।

Dr Manmohan SinghDr Manmohan Singh

ਪਰ ਜੇ ਉਹ ਅੱਜ ਵੀ ਅਪਣੇ ਕੰਮਾਂ ਉਤੇ ਵਿਸ਼ਵਾਸ ਰਖਦੇ ਹਨ ਤਾਂ ਉਨ੍ਹਾਂ ਨੂੰ ਅਪਣੇ ਹੀ ਕਾਰਜਕਾਲ ਵਿਚ ਕਮਜ਼ੋਰੀਆਂ ਲਭਣੀਆਂ ਪੈਣਗੀਆਂ। ਡਾ. ਮਨਮੋਹਨ ਸਿੰਘ ਅਤੇ ਰਘੂਰਾਮ ਰਾਜਨ ਕਬੂਲਦੇ ਸਨ ਕਿ ਭਾਰਤੀ ਬੈਂਕਾਂ ਦੇ ਭਾਰਤੀ ਉਦਯੋਗ ਵਲੋਂ ਨਾ ਚੁਕਾਏ ਜਾਣ ਵਾਲੇ ਕਰਜ਼ੇ ਬੈਂਕਾਂ ਨੂੰ ਕਮਜ਼ੋਰ ਕਰ ਰਹੇ ਸਨ ਅਤੇ ਉਹ ਆਰਥਕਤਾ ਲਈ ਖ਼ਤਰਾ ਬਣੇ ਹੋਏ ਸਨ।

Note BandiNote Bandi

ਪਰ ਅੱਜ ਛੇ ਸਾਲ ਸੱਤਾ ਵਿਚ ਰਹਿਣ ਤੋਂ ਬਾਅਦ ਵਿੱਤ ਮੰਤਰੀ ਨੂੰ ਇਹ ਸਮਝਾਉਣ ਦੀ ਲੋੜ ਪੈ ਰਹੀ ਹੈ ਕਿ ਉਹ ਕਰਜ਼ੇ ਅੱਜ ਘਟਣ ਦੀ ਬਜਾਏ ਵੱਧ ਕਿਉਂ ਗਏ ਹਨ। ਹੋਰ ਨਵੇਂ ਕਰਜ਼ੇ ਵੀ ਇਸ ਸੂਚੀ ਵਿਚ ਸ਼ਾਮਲ ਹੋ ਚੁੱਕੇ ਹਨ ਜਿਨ੍ਹਾਂ ਦੀ ਅਦਾਇਗੀ ਨਹੀਂ ਕੀਤੀ ਗਈ। ਜੋ ਨੁਕਸਾਨ ਨੋਟਬੰਦੀ ਨੇ ਭਾਰਤੀ ਅਰਥਚਾਰੇ ਦਾ ਕੀਤਾ ਹੈ, ਅਸਲ ਵਿਚ ਉਹੀ ਅੱਜ ਦੇ ਸੰਕਟ ਵਾਸਤੇ ਜ਼ਿੰਮੇਵਾਰ ਹੈ।

Economy Growth Economy Growth

ਗ਼ਰੀਬ, ਆਮ, ਮੱਧ ਵਰਗ ਦੀ ਜਮ੍ਹਾਂ ਪੂੰਜੀ ਖ਼ਤਮ ਕਰ ਕੇ, ਸੈਂਕੜੇ ਲੋਕਾਂ ਨੂੰ ਮੌਤ ਦੇ ਘਾਟ ਉਤਾਰਨ ਤੋਂ ਬਾਅਦ ਅੱਜ ਹਰ ਕੋਈ ਕਾਲੇ ਧਨ ਦੀ ਗੱਲ ਕਰਨ ਤੋਂ ਵੀ ਡਰਦਾ ਹੈ। ਨੋਟਬੰਦੀ ਕਾਰਨ ਭਾਰਤ ਦਾ ਕਾਲਾ ਧਨ ਪਹਿਲਾਂ ਵਰਗੀ ਹਾਲਤ ਵਿਚ ਹੀ ਵਾਪਸ ਆ ਚੁੱਕਾ ਹੈ ਪਰ ਉਹ ਨਹਾ ਧੋ ਕੇ ਤੇ ਚਿੱਟਾ ਬਣ ਕੇ ਆਇਆ ਹੈ ਤੇ ਨੋਟਬੰਦੀ ਇਸ ਤਬਦੀਲੀ (ਕਾਲੇ ਧਨ ਨੂੰ ਚਿੱਟਾ ਕਰਨ ਦੀ) ਦਾ ਜੋ ਖ਼ਰਚਾ ਦੇਸ਼ ਉਤੇ ਪਾ ਗਈ, ਉਸ ਨੇ ਭਾਰਤ ਵਿਚ ਇਕ ਡਰ ਦਾ ਮਾਹੌਲ ਪੈਦਾ ਕਰਨ ਦਾ ਕੰਮ ਕੀਤਾ ਹੈ।

File PhotoFile Photo

ਇਸੇ ਲਈ ਅੱਜ ਭਾਰਤ ਵਿਚ ਨਿਵੇਸ਼ ਆਉਣ ਤੋਂ ਕਤਰਾਉਂਦਾ ਹੈ ਅਤੇ ਆਮ ਭਾਰਤੀ ਖ਼ਰਚਾ ਕਰਨ ਤੋਂ ਡਰਦਾ ਹੈ। ਗੱਡੀਆਂ ਦੀ ਵਿਕਰੀ ਹੋਵੇ ਜਾਂ ਘਰ ਵਾਸਤੇ ਕਰਜ਼ਾ, ਸੱਭ ਸੰਕਟ ਵਿਚ ਹਨ। ਪਹਿਲਾਂ ਜਿਹੜਾ ਐਨ.ਪੀ.ਏ. ਦਾ ਸੰਕਟ ਬੈਂਕਾਂ ਨੂੰ ਖਾ ਰਿਹਾ ਸੀ, ਹੁਣ ਕਰੈਡਿਟ ਕਾਰਡ ਦਾ ਸੰਕਟ ਅੱਗੇ ਆਉਣ ਵਾਲਾ ਹੈ ਕਿਉਂਕਿ ਲੋਕ ਅਪਣੇ ਕਰਜ਼ੇ ਦੀਆਂ ਕਿਸਤਾਂ ਨਹੀਂ ਦੇ ਸਕ ਰਹੇ।

Nirmala SitaramanNirmala Sitaraman

ਨਿਰਮਲਾ ਸੀਤਾਰਮਨ ਨੇ ਵੱਡੇ ਉਦਯੋਗਾਂ ਦੀ ਗੱਲ ਸੁਣ ਕੇ ਉਨ੍ਹਾਂ ਦਾ ਕਰਜ਼ਾ ਤਾਂ ਬੈਂਕਾਂ ਰਾਹੀਂ ਮਾਫ਼ ਕਰ ਦਿਤਾ ਪਰ ਬਾਕੀ ਆਮ ਭਾਰਤੀਆਂ ਦੀ ਪੁਕਾਰ ਕਿਸ ਤਰ੍ਹਾਂ ਉਨ੍ਹਾਂ ਕੋਲ ਪਹੁੰਚੇ? ਇੰਟਰਨੈਸ਼ਨਲ ਮਾਨੇਟਰੀ ਫ਼ੰਡ ਨੇ ਆਖਿਆ ਹੈ ਕਿ ਅਗਲਾ ਸਾਲ ਸੁਧਰ ਸਕਦਾ ਹੈ ਜੇ ਸਹੀ ਕਦਮ ਚੁੱਕੇ ਜਾਣ। ਸਹੀ ਕਦਮਾਂ ਵਾਸਤੇ ਅਸਲ ਕਾਰਨ ਦੀ ਪਛਾਣ ਅਤੇ ਸਹੀ ਦਵਾ ਚਾਹੀਦੀ ਹੈ। ਕੀ ਨਿਰਮਲਾ ਸੀਤਾਰਮਨ ਇਹ ਕੁਝ ਕਰਨ ਦੀ ਕਾਬਲੀਅਤ ਰਖਦੇ ਹਨ?  -ਨਿਮਰਤ ਕੌਰ
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement