
ਉੱਤਰ ਪ੍ਰਦੇਸ਼ ਦੇ ਅਮੇਠੀ ਮੁਸਾਫਰਖਾਨਾ ਦੇ ਇਕ ਵਿਅਕਤੀ ਕੇਸੀਸੀ ਲੋਨ ਜਮਾਂ ਕਰਨ ਲਈ ਕਈ ਬੋਰੀਆਂ ਭਾਨ ਲੈ ਕੇ ਬੈਂਕ ਪਹੁੰਚਿਆ।
ਅਮੇਠੀ: ਉੱਤਰ ਪ੍ਰਦੇਸ਼ ਦੇ ਅਮੇਠੀ ਮੁਸਾਫਰਖਾਨਾ ਦੇ ਇਕ ਵਿਅਕਤੀ ਕੇਸੀਸੀ ਲੋਨ ਜਮਾਂ ਕਰਨ ਲਈ ਕਈ ਬੋਰੀਆਂ ਭਾਨ ਲੈ ਕੇ ਬੈਂਕ ਪਹੁੰਚਿਆ। ਇਸ ਨੂੰ ਦੇਖ ਦੇ ਬੈਂਕ ਕਰਮਚਾਰੀ ਹੈਰਾਨ ਰਹਿ ਗਏ। ਉਹਨਾਂ ਨੇ ਕਿਸਾਨ ਨੂੰ ਭਾਨ ਦੀ ਬਜਾਏ ਨੋਟ ਲਿਆਉਣ ਲਈ ਕਿਹਾ ਪਰ ਉਸ ਨੇ ਸਾਫ ਇਨਕਾਰ ਕਰ ਦਿਤਾ ਕਿ ਉਸ ਕੋਲ ਨੋਟ ਨਹੀਂ ਹਨ।
Photo
ਪਹਿਲਾਂ ਤਾਂ ਬੈਂਕ ਕਰਮਚਾਰੀਆਂ ਨੇ ਭਾਨ ਲੈਣ ਤੋਂ ਇਨਕਾਰ ਕਰ ਦਿੱਤਾ ਪਰ ਬਾਅਦ ਵਿਚ ਉਹ ਤਿਆਰ ਹੋ ਗਏ। ਦਰਅਸਲ ਪਵਨ ਕੁਮਾਰ ਸਿੰਘ ਨੇ ਕੁਝ ਸਮਾਂ ਪਹਿਲਾਂ ਇਲਾਹਾਬਾਦ ਬੈਂਕ ਤੋਂ ਤਿੰਨ ਲੱਖ ਰੁਪਏ ਕੇਸੀਸੀ ਲੋਨ ਲਿਆ ਸੀ। ਉਸ ਨੇ ਸਮੇਂ ‘ਤੇ ਲੋਨ ਜਮ੍ਹਾਂ ਨਹੀਂ ਕੀਤਾ ਤਾਂ ਇਹ ਛੇ ਲੱਖ ਹੋ ਗਿਆ। ਇਸ ਤੋਂ ਬਾਅਦ ਬੈਂਕ ਨੇ ਉਸ ਨੂੰ ਬਕਾਇਆ ਜਮਾਂ ਕਰਨ ਲਈ ਨੋਟਿਸ ਭੇਜਿਆ।
Photo
ਇਸੇ ਦੌਰਾਨ ਬੈਂਕ ਨੇ ਉਸ ਨੂੰ ਦੱਸਿਆ ਕਿ ਉਹ ਕਿਸਾਨ ਕਰਜ਼ਾ ਮੁਕਤ ਯੋਜਨਾ ਦੇ ਤਹਿਤ ਅੱਧੇ ਪੈਸੇ ਜਮਾਂ ਕਰਵਾ ਕੇ ਅਪਣੇ ਕਰਜ਼ਾ ਖਤਮ ਕਰ ਸਕਦਾ ਹੈ। ਇਸ ਲਈ ਉਸ ਨੂੰ 3 ਲੱਖ ਰੁਪਏ ਹੀ ਜਮਾਂ ਕਰਨੇ ਪੈਣਗੇ। ਉਸ ਨੇ ਤਿੰਨ ਲੱਖ ਰੁਪਏ ਦੇ ਇਕ, ਦੋ, ਪੰਜ ਅਤੇ ਦਸ ਦੇ ਸਿੱਕਿਆਂ ਨਾਲ 14 ਬੋਰੀਆਂ ਭਰ ਲਈਆਂ ਅਤੇ ਇਹਨਾਂ ਨੂੰ ਲੈ ਕੇ ਬੈਂਕ ਪਹੁੰਚ ਗਿਆ।
Loan
ਇਹ ਦੇਖ ਕੇ ਬੈਂਕ ਨੇ ਪੈਸੇ ਲੈਣ ਤੋਂ ਮਨਾ ਕਰ ਦਿੱਤਾ। ਹਾਲਾਂਕਿ ਉਹਨਾਂ ਨੇ ਬਾਅਦ ਵਿਚ ਪੈਸੇ ਲੈ ਲਏ। ਇਸ ਤੋਂ ਬਾਅਦ ਤਿੰਨ ਕਰਮਚਾਰੀਆਂ ਨੇ ਲਗਾਤਾਰ 3 ਦਿਨਾਂ ਤੱਕ ਇਸ ਭਾਨ ਦੀ ਗਿਣਤੀ ਕੀਤੀ। ਪਵਨ ਕੁਮਾਰ ਨੇ ਦੱਸਿਆ ਕਿ ਉਸ ਕੋਲ ਕਾਫੀ ਮਾਤਰਾ ਵਿਚ ਭਾਨ ਹੋ ਗਈ ਸੀ। ਉਸ ਕੋਲ ਪੈਸੇ ਜਮਾਂ ਕਰਾਉਣ ਲਈ ਕੋਈ ਹੋਰ ਰਸਤਾ ਨਹੀਂ ਸੀ।