
ਹਾਰਾਸ਼ਟਰ ਅਤੇ ਕਰਨਾਟਕ ਵਿਚ ਤਿੰਨ ਸਾਲਾਂ ਵਿਚ ਦੋ ਵਾਰ ਕਰਜ਼ ਮੁਆਫ ਹੋਇਆ...
ਨਵੀਂ ਦਿੱਲੀ: ਦੇਸ਼ ਵਿਚ ਚੋਣਾਂ ਤੋਂ ਪਹਿਲਾਂ ਕਿਸਾਨਾਂ ਦੀ ਕਰਜ਼ ਮੁਆਫੀ ਦਾ ਮੁੱਦਾ ਅਕਸਰ ਚੁੱਕਿਆ ਜਾਂਦਾ ਹੈ। ਵਿੱਤੀ ਸਾਲ 2008 ਤੋਂ ਲੈ ਕੇ 2019 ਤਕ ਕਿਸਾਨਾਂ ਦਾ ਕੁੱਲ 4.7 ਲੱਖ ਕਰੋੜ ਕਰਜ਼ ਮੁਆਫ ਹੋਇਆ ਹੈ ਜੋ ਕਿ ਇੰਡਸਟਰੀ ਲੈਵਲ NPA ਦਾ 82% ਹਿੱਸਾ ਹੈ। ਦੇਸ਼ ਦੇ 10 ਵੱਡੇ ਰਾਜਾਂ ਵਿਚ ਵਿੱਤੀ ਸਾਲ 2015 ਤੋਂ ਬਾਅਦ ਕਿਸਾਨਾਂ ਦਾ ਕੁੱਲ 3 ਲੱਖ ਕਰੋੜ ਰੁਪਏ ਮੁਆਫ਼ ਕੀਤਾ ਜਾ ਚੁੱਕਿਆ ਹੈ।
Photo
ਮਹਾਰਾਸ਼ਟਰ ਅਤੇ ਕਰਨਾਟਕ ਵਿਚ ਤਿੰਨ ਸਾਲਾਂ ਵਿਚ ਦੋ ਵਾਰ ਕਰਜ਼ ਮੁਆਫ ਹੋਇਆ ਹੈ ਜਦਕਿ ਤੇਲੰਗਾਨਾ ਵਿਚ 17 ਹਜ਼ਾਰ ਕਰੋੜ, ਆਂਧਰਾ ਪ੍ਰਦੇਸ਼ ਵਿਚ 24 ਹਜ਼ਾਰ ਕਰੋੜ ਅਤੇ ਤਮਿਲਨਾਡੂ ਵਿਚ 5280 ਕਰੋੜ ਰੁਪਏ ਦਾ ਕਿਸਾਨ ਕਰਜ਼ ਮੁਆਫ਼ ਕੀਤਾ ਗਿਆ ਹੈ। ਪੰਜਾਬ ਵਿਚ 10 ਹਜ਼ਾਰ ਕਰੋੜ, ਉੱਤਰ ਪ੍ਰਦੇਸ਼ ਵਿਚ 36,360 ਕਰੋੜ, ਮੱਧ ਪ੍ਰਦੇਸ਼ ਵਿਚ 36,500 ਕਰੋੜ, ਰਾਜਸਥਾਨ ਵਿਚ 18 ਹਜ਼ਾਰ ਕਰੋੜ ਅਤੇ ਛੱਤੀਸਗੜ੍ਹ ਵਿਚ 6100 ਕਰੋੜ ਰੁਪਏ ਕਿਸਾਨਾਂ ਦਾ ਕਰਜ਼ ਮੁਆਫ਼ ਕੀਤਾ ਗਿਆ ਹੈ।
Photo
ਪਿਛਲੇ ਇਕ ਦਹਾਕੇ ਵਿਚ ਵੱਖ-ਵੱਖ ਰਾਜਾਂ ਨੇ ਕੁੱਲ 4.7 ਲੱਖ ਕਰੋੜ ਰੁਪਏ ਦੇ ਖੇਤੀ ਕਰਜ਼ ਮੁਆਫ ਕੀਤੇ ਹਨ। ਇਹ ਉਦਯੋਗ ਨਾਲ ਸੰਬੰਧਿਤ ਗੈਰ-ਪ੍ਰਦਰਸ਼ਨਕਾਰੀ ਜਾਇਦਾਦ ਦਾ 82 ਪ੍ਰਤੀਸ਼ਤ ਬਣਦਾ ਹੈ। ਇਸ ਦੀ ਜਾਣਕਾਰੀ ਇਕ ਰਿਪੋਰਟ ਵਿਚ ਦਿੱਤੀ ਗਈ ਹੈ। ਐਸਬੀਆਈ ਰਿਸਰਚ ਦੀ ਇੱਕ ਰਿਪੋਰਟ ਦੇ ਅਨੁਸਾਰ ਸਾਲ 2018-19 ਵਿਚ ਖੇਤੀਬਾੜੀ ਕਰਜ਼ਿਆਂ ਦਾ ਐਨਪੀਏ ਵਧ ਕੇ 1.1 ਲੱਖ ਕਰੋੜ ਰੁਪਏ ਹੋ ਗਿਆ।
Photo
ਇਹ 8.79 ਲੱਖ ਕਰੋੜ ਰੁਪਏ ਦੇ ਕੁਲ ਐਨਪੀਏ ਦਾ 12.4 ਪ੍ਰਤੀਸ਼ਤ ਹੈ। ਵਿੱਤੀ ਸਾਲ 2015-16 ਵਿਚ ਕੁਲ ਐਨਪੀਏ 5.66 ਲੱਖ ਕਰੋੜ ਰੁਪਏ ਸੀ ਅਤੇ ਇਸ ਵਿਚ ਖੇਤੀਬਾੜੀ ਕਰਜ਼ੇ ਦਾ ਹਿੱਸਾ 8.6 ਪ੍ਰਤੀਸ਼ਤ ਅਰਥਾਤ 48,800 ਕਰੋੜ ਰੁਪਏ ਸੀ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਵਿੱਤੀ ਸਾਲ 2018-19 ਵਿਚ ਕੁੱਲ ਐਨਪੀਏ ਵਿਚ ਖੇਤੀ ਸਾਲ ਦਾ ਹਿੱਸਾ ਸਿਰਫ 1.1 ਲੱਖ ਕਰੋੜ ਰੁਪਏ ਯਾਨੀ 12.4 ਪ੍ਰਤੀਸ਼ਤ ਦਾ ਹੀ ਹੈ ਪਰ ਜੇ ਅਸੀਂ ਪਿਛਲੇ ਦਹਾਕੇ ਵਿਚ 3.14 ਲੱਖ ਕਰੋੜ ਰੁਪਏ ਦੇ ਮੁਆਫ਼ ਕੀਤੇ ਗਏ ਖੇਤੀ ਕਰਜ਼ ਨੂੰ ਜੋੜਦੇ ਹਾਂ ਤਾਂ ਖਜਾਨੇ ਤੇ ਇਸ ਦਾ ਬੋਝ 4.2 ਲੱਖ ਕਰੋੜ ਰੁਪਏ ਹੋ ਜਾਂਦਾ ਹੈ।
Photo
ਜੇ ਮਹਾਰਾਸ਼ਟਰ ਵਿਚ 45-51 ਹਜ਼ਾਰ ਕਰੋੜ ਰੁਪਏ ਦੀ ਹਾਲੀਆ ਖੇਤੀ ਮੁਆਫ਼ੀ ਨੂੰ ਜੋੜ ਦਿੰਦੇ ਹਾਂ ਤਾਂ ਇਹ ਵਧ ਕੇ 4.7 ਲੱਖ ਕਰੋੜ ਰੁਪਏ ਹੋ ਜਾਂਦਾ ਹੈ ਜੋ ਕਿ ਉਦਯੋਗ ਦੇ ਐਨਪੀਏ ਦਾ 82 ਪ੍ਰਤੀਸ਼ਤ ਹੈ। ਵਿੱਤੀ ਸਾਲ 2014-15 ਤੋਂ ਬਾਅਦ 10 ਵੱਡੇ ਰਾਜਾਂ ਨੇ 3,00,240 ਕਰੋੜ ਰੁਪਏ ਦੇ ਖੇਤੀਬਾੜੀ ਕਰਜ਼ੇ ਮੁਆਫ ਕੀਤੇ ਹਨ।
ਜੇ ਵਿੱਤੀ ਸਾਲ 2007-08 ਵਿਚ ਮਨਮੋਹਨ ਸਿੰਘ ਸਰਕਾਰ ਦੁਆਰਾ ਕੀਤੀ ਗਈ ਕਰਜ਼ਾ ਮੁਆਫੀ ਨੂੰ ਜੋੜਦੇ ਹਾਂ ਤਾਂ ਇਹ ਵਧ ਕੇ ਤਕਰੀਬਨ ਚਾਰ ਲੱਖ ਕਰੋੜ ਰੁਪਏ ਹੋ ਜਾਂਦਾ ਹੈ। ਇਸ ਵਿਚ 2017 ਤੋਂ ਬਾਅਦ ਦੋ ਲੱਖ ਕਰੋੜ ਰੁਪਏ ਤੋਂ ਵੱਧ ਦੇ ਖੇਤੀਬਾੜੀ ਕਰਜ਼ੇ ਮੁਆਫ ਕੀਤੇ ਗਏ ਸਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।