
ਰਾਜਸਥਾਨ ਦੇ ਬਾੜਮੇਰ ਅਤੇ ਜੈਸਲਮੇਰ ਵਿਚ ਟਿੱਡੀ ਦਲ ਦੇ ਫ਼ਸਲਾਂ 'ਤੇ ਮਾਰੂ...
ਚੰਡੀਗੜ੍ਹ: ਰਾਜਸਥਾਨ ਦੇ ਬਾੜਮੇਰ ਅਤੇ ਜੈਸਲਮੇਰ ਵਿਚ ਟਿੱਡੀ ਦਲ ਦੇ ਫ਼ਸਲਾਂ 'ਤੇ ਮਾਰੂ ਹਮਲੇ ਨੇ ਕਿਸਾਨਾਂ ਦੇ ਸਾਹ ਸੂਤ ਰੱਖੇ ਹਨ। ਇਹ ਟਿੱਡੀ ਦਲ ਜਿਹੜੇ ਵੀ ਖੇਤ ਵਿਚ ਹਮਲਾ ਕਰਦਾ ਹੈ, ਫ਼ਸਲਾਂ ਨੂੰ ਪਲਾਂ ਵਿਚ ਹੀ ਚੱਟ ਕਰ ਜਾਂਦਾ ਹੈ। ਕਿਸਾਨ ਇਸ ਦੇ ਸਾਹਮਣੇ ਲਾਚਾਰ ਵਿਖਾਈ ਦੇ ਰਹੇ ਹਨ। ਇੰਨਾ ਹੀ ਨਹੀਂ, ਹੁਣ ਤਾਂ ਇਹ ਕਿਸਾਨਾਂ ਦੀ ਮੌਤ ਦਾ ਕਾਰਨ ਵੀ ਬਣਦਾ ਜਾ ਰਿਹਾ ਹੈ।
Tidi Dal
ਰਾਜਸਥਾਨ ਦੇ ਗੰਗਾਨਗਰ ਵਿੱਚ ਟਿੱਡੀ ਦਲ ਨੇ ਕਿਸਾਨਾਂ ਦੀਆਂ ਫ਼ਸਲਾਂ ਨੂੰ ਤਬਾਹ ਕਰ ਦਿੱਤੀਆਂ ਹਨ। ਪੰਜਾਬ ਦੇ ਮਾਲਵਾ ਖੇਤਰ ਵਿੱਚ ਵੀ ਇਸ ਹਮਲੇ ਦਾ ਡਰ ਪੈਦਾ ਹੋ ਗਿਆ ਹੈ। ਪੰਜਾਬ ਖੇਤੀਬਾੜੀ ਵਿਭਾਗ ਨੇ ਅਲਰਟ ਜਾਰੀ ਕਰ ਦਿੱਤਾ ਹੈ ਜਿਸ ਪਿੱਛੋਂ ਕਿਸਾਨਾਂ ਵਿੱਚ ਡਰ ਦਾ ਮਾਹੌਲ ਵੇਖਿਆ ਜਾ ਰਿਹਾ ਹੈ।
Tidi Dal
ਲੋਕਾਂ ਵਲੋਂ ਆਪਣੇ ਪੱਧਰ ਉਤੇ ਟਿੱਡੀ ਦਲ ਨੂੰ ਭਜਾਉਣ ਦੀਆਂ ਕਾਫ਼ੀ ਕੋਸ਼ਿਸ਼ਾਂ ਵੀ ਕੀਤੀਆਂ ਜਾ ਰਹੀਆਂ ਹਨ ਪਰ ਕੋਈ ਸਫਲਤਾ ਨਹੀਂ ਮਿਲ ਰਹੀ ਹੈ। ਰਾਜਸਥਾਨ ਤੋਂ ਬਾਅਦ ਪੰਜਾਬ ਵਿੱਚ ਇਸ ਟਿੱਡੀ ਹਮਲੇ ਦਾ ਖ਼ਤਰਾ ਪੈਦਾ ਹੋ ਗਿਆ।
Tidi Dal
ਸਭ ਤੋਂ ਵੱਧ ਖ਼ਤਰਾ ਮਾਲਵਾ ਖੇਤਰ ਨੂੰ ਹੈ, ਜਿਸ ਨੂੰ ਲੈ ਕੇ ਪੰਜਾਬ ਦੇ ਖੇਤੀ ਵਿਭਾਗ ਨੇ ਹਾਈ ਅਲਰਟ ਜਾਰੀ ਕਰ ਦਿੱਤਾ ਹੈ। ਫ਼ਾਜ਼ਿਲਕਾ ਦੇ ਕਿਸਾਨਾਂ ਨੇ ਕਿਹਾ ਹੈ ਕਿ ਜੇ ਇਹ ਟਿੱਡੀ ਹਮਲਾ ਹੁੰਦਾ ਹੈ ਤਾਂ ਪਹਿਲਾਂ ਤੋਂ ਮਾੜੇ ਹਾਲਾਤਾਂ ਦਾ ਸਾਹਮਣਾ ਕਰ ਰਹੇ ਕਿਸਾਨਾਂ ਨੂੰ ਵੱਡਾ ਝਟਕਾ ਲੱਗੇਗਾ। ਕਿਸਾਨਾਂ ਨੇ ਖੇਤੀ ਵਿਭਾਗ ਦੀ ਕਾਰਗੁਜ਼ਾਰੀ 'ਤੇ ਵੀ ਸਵਾਲ ਚੁੱਕੇ ਹਨ।
Tidi Dal
ਕਿਸਾਨ ਨੇ ਕਿਹਾ, ਜੇ ਇਹ ਟਿੱਡੀ ਹਮਲਾ ਹੁੰਦਾ ਹੈ ਤਾਂ ਕਿਸਾਨਾਂ ਨੂੰ ਇਸ ਦੀ ਸਹੀ ਦਵਾਈ ਵੀ ਨਹੀਂ ਮਿਲਦੀ। ਕਿਸਾਨਾਂ ਨੇ ਮੰਗ ਕੀਤੀ, ਪੰਜਾਬ ਖੇਤੀਬਾੜੀ ਵਿਭਾਗ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਇਸ ਹਮਲੇ ਤੋਂ ਬਚਣ ਦੀ ਕੋਈ ਦਵਾਈ ਹੈ ਵੀ ਜਾਂ ਨਹੀਂ।