
ਬੀਐਸਪੀ ਦੇ ਸਾਬਕਾ ਮੁੱਖ ਸਕੱਤਰ ਨਸੀਮੁਦੀਨ ਸਿਦੀਕੀ ਅਤੇ ਪੁਰਬੀ ਰਾਜ ਪ੍ਰਧਾਨ ਰਾਮ ਅਚਲ...
ਨਵੀਂ ਦਿੱਲੀ: ਬੀਐਸਪੀ ਦੇ ਸਾਬਕਾ ਮੁੱਖ ਸਕੱਤਰ ਨਸੀਮੁਦੀਨ ਸਿਦੀਕੀ ਅਤੇ ਪੁਰਬੀ ਰਾਜ ਪ੍ਰਧਾਨ ਰਾਮ ਅਚਲ ਨੂੰ ਗ੍ਰਿਫ਼ਤਾਰ ਕਰ ਜੇਲ੍ਹ ਭੇਜ ਦਿੱਤਾ ਗਿਆ ਹੈ। ਨਸੀਮੁਦੀਨ ਸਿਦੀਕੀ ਅਤੇ ਰਾਮ ਅਚਲ ਨੂੰ ਐਮ.ਪੀ MLA ਕੋਰਟ ਵਿਚ ਸਰੰਡਰ ਕੀਤਾ ਸੀ। ਸਰੰਡਰ ਦੇ ਨਾਲ ਅਗਾਊਂ ਜਮਾਨਤ ਦੀ ਅਰਜ਼ੀ ਵੀ ਪਾਈ ਹੋਈ ਸੀ। ਕੋਰਟ ਨੇ ਅਗਾਊਂ ਜਮਾਨਤ ਦੀ ਅਰਜ਼ੀ ਖਾਰਿਜ਼ ਕਰ ਦਿੱਤੀ ਹੈ। ਜਮਾਨਤ ਅਰਜ਼ੀ ਉਤੇ ਕੱਲ੍ਹ ਸੁਣਵਾਈ ਹੋਵੇਗੀ।
Court
ਦਿੱਤੇ ਗਏ ਸੀ ਜਾਇਦਾਦ ਦੀ ਕੁਰਕੀ ਦੇ ਹੁਕਮ
ਐਮ.ਪੀ ਐਲਐਮਏ ਅਦਾਲਤ ਨੇ ਬੀਜੇਪੀ ਨੇਤਾ ਦਿਆਸ਼ੰਕਰ ਸਿੰਘ ਦੀ ਬੇਟੀ ਅਤੇ ਪਰਵਾਰ ਦੇ ਹੋਰ ਮੈਂਬਰਾਂ ਦੇ ਖਿਲਾਫ਼ ਭੱਦੀ ਸ਼ਬਦਾਵਲੀ ਦੀ ਵਰਤੋਂ ਕਰਨ ਦੇ ਮਾਮਲੇ ਵਿਚ ਬੀਐਸਪੀ ਦੇ ਸਾਬਕਾ ਰਾਸ਼ਟਰੀ ਮੁੱਖ ਸਕੱਤਰ ਨਸੀਮੁਦੀਨ ਸਿਦੀਕੀ ਅਤੇ ਸੀਨੀਅਰ ਨੇਤਾ ਰਾਮ ਅਚਲ ਦੀ ਜਾਇਦਾਦ ਦੀ ਕੁਰਕੀ ਦੇ ਹੁਕਮ ਦਿੱਤੇ ਸਨ।
arrest
ਭੱਦੀ ਸ਼ਬਦਾਵਲੀ ਦੀ ਕੀਤੀ ਗਈ ਸੀ ਵਰਤੋਂ
ਦਿਆਸ਼ੰਕਰ ਸਿੰਘ ਦੀ ਮਾਂ ਤੇਤਰਾ ਦੇਵੀ ਨੇ 22 ਜੁਲਾਈ 2016 ਨੂੰ ਹਜਰਤਗੰਜ ਕੋਤਵਾਲੀ ਵਿਚ ਦਰਜ ਮਾਮਲੇ ਵਿਚ ਆਰੋਪ ਲਗਾਇਆ ਸੀ ਕਿ ਬੀਐਸਪੀ ਪ੍ਰਧਾਨ ਮਾਇਆਵਤੀ ਨੇ ਰਾਜ ਸਭਾ ਵਿਚ ਉਨ੍ਹਾਂ ਦੇ ਪਰਵਾਰ ਉਤੇ ਇਤਰਾਜ਼ਯੋਗ ਟਿੱਪਣੀ ਕੀਤੀ ਸੀ।
ARREST
ਉਸ ਤੋਂ ਅਗਲੇ ਦਿਨ ਪਾਰਟੀ ਦੇ ਉਸ ਸਮੇਂ ਦੇ ਮੁੱਖ ਸਕੱਤਰ ਨਸੀਮੁਦੀਨ ਸਿਦੀਕੀ ਅਤੇ ਉਸ ਸਮੇਂ ਦੇ ਪ੍ਰਦੇਸ਼ ਪ੍ਰਧਾਨ ਰਾਮ ਅਚਲ ਦੀ ਅਗਵਾਈ ਵਿਚ ਵੱਡੀ ਗਿਣਤੀ ਵਿਚ ਬੀਐਸਪੀ ਕਾਰਜਕਾਰੀਆਂ ਨੇ ਹਜਰਤਗੰਜ ਚੌਰਾਹੇ ਉਤੇ ਕੀਤੇ ਗਏ ਪ੍ਰਦਰਸ਼ਨ ਵਿਚ ਤੇਤਰਾ ਦੇਵੀ ਦੀ ਨਾਬਾਲਗ ਪੋਤੀ ਤੇ ਪਰਵਾਰ ਦੇ ਹੋਰ ਮੈਂਬਰਾਂ ਦੇ ਬਾਰੇ ਇਤਰਾਜ਼ਯੋਗ ਟਿੱਪਣੀ ਕੀਤੀ ਸੀ ਅਤੇ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਸੀ।