
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਕ ਛੋਟਾ ਲੜਕਾ ਜ਼ਖ਼ਮੀ ਹੈ, ਜਿਸ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ।
ਮੁੰਬਈ: ਗੋਆ-ਮੁੰਬਈ ਹਾਈਵੇਅ 'ਤੇ ਵੀਰਵਾਰ ਸਵੇਰੇ ਇਕ ਕਾਰ ਦੀ ਟਰੱਕ ਨਾਲ ਟੱਕਰ ਹੋ ਗਈ। ਇਸ ਹਾਦਸੇ 'ਚ 9 ਲੋਕਾਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਵਿਚ ਕੁਝ ਬੱਚੇ ਵੀ ਸ਼ਾਮਲ ਹਨ। ਮਿਲੀ ਜਾਣਕਾਰੀ ਅਨੁਸਾਰ ਹਾਦਸਾ ਸਵੇਰੇ ਕਰੀਬ 5 ਵਜੇ ਵਾਪਰਿਆ।
ਇਹ ਵੀ ਪੜ੍ਹੋ: ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਅਹੁਦੇ ਤੋਂ ਅਸਤੀਫ਼ੇ ਕੀਤਾ ਐਲਾਨ, ਕਿਹਾ- ਹੁਣ ਸਮਾਂ ਆ ਗਿਆ ਹੈ
ਗੋਰੇਗਾਓਂ ਪੁਲਿਸ ਸਟੇਸ਼ਨ ਅਨੁਸਾਰ ਰੇਪੋਲੀ ਨੇੜੇ ਸਵੇਰੇ MIDC ਤੋਂ ਮੁੰਬਈ ਜਾ ਰਹੇ ਇਕ ਟਰੱਕ (MH 43 U 7119) ਅਤੇ ਮੁੰਬਈ ਤੋਂ ਗੁਹਾਗਰ ਜਾ ਰਹੀ ਇਕ ਈਕੋ ਕਾਰ (MH 48 BT 8673) ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਰਾਏਗੜ੍ਹ ਜ਼ਿਲ੍ਹੇ ਦੇ ਐਸਪੀ ਸੋਮਨਾਥ ਘੜਗੇ ਨੇ ਦੱਸਿਆ ਕਿ ਇਸ ਹਾਦਸੇ ਵਿਚ 5 ਪੁਰਸ਼, 3 ਔਰਤਾਂ ਅਤੇ ਇਕ ਲੜਕੀ ਸਮੇਤ 9 ਲੋਕਾਂ ਦੀ ਮੌਤ ਹੋ ਗਈ ਹੈ।
ਇਹ ਵੀ ਪੜ੍ਹੋ: ਤੈਅ ਸਮੇਂ ਤੋਂ 5 ਘੰਟੇ ਪਹਿਲਾਂ ਹੀ ਜਹਾਜ਼ ਨੇ ਭਰੀ ਉਡਾਣ, ਅੰਮ੍ਰਿਤਸਰ ਹਵਾਈ ਅੱਡੇ 'ਤੇ ਯਾਤਰੀਆਂ ਨੇ ਕੀਤਾ ਹੰਗਾਮਾ
ਇਸ ਦੇ ਨਾਲ ਹੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਕ ਛੋਟਾ ਲੜਕਾ ਜ਼ਖ਼ਮੀ ਹੈ, ਜਿਸ ਨੂੰ ਇਲਾਜ ਲਈ ਮਾਂਗਾਂਵ ਉਪ ਜ਼ਿਲ੍ਹਾ ਹਸਪਤਾਲ ਭੇਜਿਆ ਗਿਆ ਹੈ। ਹੁਣ ਹਾਈਵੇਅ 'ਤੇ ਆਵਾਜਾਈ ਬਹਾਲ ਕਰ ਦਿੱਤੀ ਗਈ ਹੈ ਅਤੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।