
ਹੈਲੀਕਾਪਟਰ ਸਕੂਲ ਦੀ ਇਮਾਰਤ ਨਾਲ ਟਕਰਾਉਣ ਤੋਂ ਬਾਅਦ ਹੋਇਆ ਕਰੈਸ਼
ਕੀਵ: ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਇੱਕ ਵੱਡਾ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ ਹੈ। ਇਹ ਹੈਲੀਕਾਪਟਰ ਬੁੱਧਵਾਰ ਨੂੰ ਯੂਕਰੇਨ ਦੀ ਰਾਜਧਾਨੀ ਕੀਵ ਦੇ ਬਾਹਰ ਬਰੋਵਰੀ ਟਾਊਨ ਵਿੱਚ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿੱਚ ਯੂਕਰੇਨ ਦੇ ਗ੍ਰਹਿ ਮੰਤਰੀ ਡੇਨਿਸ ਮੋਨਾਸਟਿਰਸਕੀ ਅਤੇ ਹੋਰ ਸੀਨੀਅਰ ਅਧਿਕਾਰੀਆਂ ਸਮੇਤ 16 ਲੋਕਾਂ ਦੀ ਮੌਤ ਹੋ ਗਈ ਹੈ।
ਇਹ ਵੀ ਪੜ੍ਹੋ- BIG BREAKING: ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਅੱਜ ਭਾਜਪਾ ਵਿੱਚ ਹੋਣਗੇ ਸ਼ਾਮਲ
ਜਾਣਕਾਰੀ ਮੁਤਾਬਕ ਇਹ ਹੈਲੀਕਾਪਟਰ ਸਕੂਲ ਦੀ ਇਮਾਰਤ ਨਾਲ ਟਕਰਾਉਣ ਤੋਂ ਬਾਅਦ ਕਰੈਸ਼ ਹੋ ਗਿਆ। ਇਸ ਹਾਦਸੇ 'ਚ 10 ਬੱਚਿਆਂ ਸਮੇਤ 22 ਲੋਕ ਜ਼ਖਮੀ ਹੋਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਮਰਨ ਵਾਲਿਆਂ ਵਿੱਚ ਦੋ ਬੱਚੇ ਵੀ ਸ਼ਾਮਲ ਹਨ। ਇਸ ਹਾਦਸੇ ਵਿੱਚ ਯੂਕਰੇਨ ਸਰਕਾਰ ਦੇ 3 ਮੰਤਰੀਆਂ ਦੀ ਮੌਤ ਹੋ ਗਈ ਹੈ।
ਇਹ ਵੀ ਪੜ੍ਹੋ-- ਤਾਲਿਬਾਨ ਨੇ ਲੁੱਟ ਤੇ ਬਦਫੈਲੀ ਦੇ ਦੋਸ਼ੀ 9 ਲੋਕਾਂ ਨੂੰ ਦਿੱਤੀ ਰੂਹ ਕੰਬਾਊ ਸਜ਼ਾ
ਵਧੇਰੇ ਜਾਣਕਾਰੀ ਦਿੰਦੇ ਹੋਏ ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਹਾਲਾਂਕਿ ਇਸ ਹਾਦਸੇ 'ਤੇ ਰੂਸ ਵੱਲੋਂ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ। ਰਾਸ਼ਟਰੀ ਪੁਲਿਸ ਮੁਖੀ ਇਹੋਰ ਕਲੇਮੇਂਕੋ ਨੇ ਦੱਸਿਆ ਕਿ ਗ੍ਰਹਿ ਮੰਤਰੀ ਡੇਨਿਸ ਮੋਨਾਸਟਿਰਸਕੀ ਸਮੇਤ ਕਈ ਹੋਰ ਸੀਨੀਅਰ ਅਧਿਕਾਰੀਆਂ ਦੀ ਇਸ ਹਾਦਸੇ ਵਿੱਚ ਮੌਤ ਹੋ ਗਈ ਹੈ।
ਗ੍ਰਹਿ ਮੰਤਰੀ ਡੇਨਿਸ ਮੋਨਾਸਟਿਰਸਕੀ ਤੋਂ ਇਲਾਵਾ, ਉਸਦੇ ਪਹਿਲੇ ਡਿਪਟੀ ਯੇਵਗੇਨ ਯੇਸੇਨਿਨ ਅਤੇ ਰਾਜ ਸਕੱਤਰ ਯੂਰੀ ਲੁਬਕੋਵਿਚ ਮਾਰੇ ਗਏ। ਦੱਸ ਦੇਈਏ ਕਿ ਹੈਲੀਕਾਪਟਰ ਹਾਦਸੇ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਲੋਕ ਰੌਲਾ ਪਾ ਰਹੇ ਹਨ।