Ayodhya News: ਅਯੁੱਧਿਆ ਰਾਮ ਮੰਦਰ ’ਚ ਰਾਮ ਲਲਾ ਦੀ ਮੂਰਤੀ ਦਾ ਉਦਘਾਟਨ
Published : Jan 19, 2024, 7:32 pm IST
Updated : Jan 20, 2024, 11:40 am IST
SHARE ARTICLE
Inauguration of Ram Lalla statue in Ayodhya Ram Temple news in punjabi
Inauguration of Ram Lalla statue in Ayodhya Ram Temple news in punjabi

Ayodhya News:ਮੈਸੂਰੂ ਦੇ ਮੂਰਤੀਕਾਰ ਅਰੁਣ ਯੋਗੀਰਾਜ ਵਲੋਂ ਬਣਾਈ ਗਈ 51 ਇੰਚ ਦੀ ਰਾਮ ਲਲਾ ਦੀ ਮੂਰਤੀ ਨੂੰ ਬੀਤੀ ਰਾਤ ਮੰਦਰ ਲਿਆਂਦਾ ਗਿਆ

Inauguration of Ram Lalla statue in Ayodhya Ram Temple news in punjabi : ਅਯੁੱਧਿਆ ’ਚ 22 ਜਨਵਰੀ ਨੂੰ ‘ਪ੍ਰਾਣ ਪ੍ਰਤਿਸ਼ਠਾ ਸਮਾਰੋਹ’ ਤੋਂ ਤਿੰਨ ਦਿਨ ਪਹਿਲਾਂ ਸ਼ੁਕਰਵਾਰ ਨੂੰ ਰਾਮ ਮੰਦਰ ’ਚ ਰਾਮ ਲਲਾ ਦੀ ਮੂਰਤੀ ਦਾ ਉਦਘਾਟਨ ਕੀਤਾ ਗਿਆ। ਕਾਲੇ ਪੱਥਰ ਨਾਲ ਬਣੀ ਇਸ ਮੂਰਤੀ ਦੀ ਅੱਖ ’ਤੇ ਪੀਲਾ ਕੱਪੜਾ ਬੰਨ੍ਹਿਆ ਹੋਇਆ ਹੈ। ਵਿਸ਼ਵ ਹਿੰਦੂ ਪ੍ਰੀਸ਼ਦ (ਵੀ.ਐੱਚ.ਪੀ.) ਦੇ ਅਧਿਕਾਰੀ ਸ਼ਰਦ ਸ਼ਰਮਾ ਨੇ ਦਸਿਆ ਕਿ ਰਾਮ ਲਲਾ ਦੀ ਮੂਰਤੀ ਦੀਆਂ ਅੱਖਾਂ ’ਤੇ ਪੀਲਾ ਕੱਪੜਾ ਬੰਨ੍ਹਿਆ ਗਿਆ ਹੈ ਅਤੇ ਮੂਰਤੀ ’ਤੇ ਗੁਲਾਬ ਦੇ ਫੁੱਲਾਂ ਦੀ ਮਾਲਾ ਪਾਈ ਗਈ ਹੈ। ਵਿਸ਼ਵ ਹਿੰਦੂ ਪ੍ਰੀਸ਼ਦ ਨੇ ਰਾਮ ਲਲਾ ਦੀ ਮੂਰਤੀ ਦੀ ਤਸਵੀਰ ਜਾਰੀ ਕੀਤੀ ਹੈ ਅਤੇ ਇਹ ਮੂਰਤੀ ਖੜੀ ਸਥਿਤੀ ’ਚ ਹੈ। 

ਇਹ ਵੀ ਪੜ੍ਹੋ: Bilkis Bano case: ਸੁਪਰੀਮ ਕੋਰਟ ਨੇ ਦੋਸ਼ੀਆਂ ਦੀ ਆਤਮਸਮਰਪਣ ਦੀ ਮਿਆਦ ਵਧਾਉਣ ਦੀ ਪਟੀਸ਼ਨ ਕੀਤੀ ਖਾਰਜ 

ਅਯੁੱਧਿਆ ’ਚ ਰਾਮ ਜਨਮ ਭੂਮੀ ਮੰਦਰ ਦੇ ਗਰਭ ਗ੍ਰਹਿ ’ਚ ਭਗਵਾਨ ਰਾਮ ਦੀ ਨਵੀਂ ਮੂਰਤੀ ਰੱਖੀ ਗਈ ਹੈ। ਮੈਸੂਰੂ ਦੇ ਮੂਰਤੀਕਾਰ ਅਰੁਣ ਯੋਗੀਰਾਜ ਵਲੋਂ ਬਣਾਈ ਗਈ 51 ਇੰਚ ਦੀ ਰਾਮ ਲਲਾ ਦੀ ਮੂਰਤੀ ਨੂੰ ਬੀਤੀ ਰਾਤ ਮੰਦਰ ਲਿਆਂਦਾ ਗਿਆ। ਪੂਜਾ ਸਮਾਰੋਹ ਦੇ ਮੁੱਖ ਆਚਾਰੀਆ ਅਰੁਣ ਦੀਕਸ਼ਿਤ ਨੇ ਦਸਿਆ ਕਿ ਭਗਵਾਨ ਰਾਮ ਦੀ ਮੂਰਤੀ ਨੂੰ ਦੁਪਹਿਰ ਨੂੰ ਵੈਦਿਕ ਜਾਪ ਦੇ ਵਿਚਕਾਰ ਪਵਿੱਤਰ ਗ੍ਰਹਿ ’ਚ ਰੱਖਿਆ ਗਿਆ। ਉਨ੍ਹਾਂ ਕਿਹਾ ਕਿ ‘ਪ੍ਰਧਾਨ ਸੰਕਲਪ’ ਟਰੱਸਟ ਦੇ ਮੈਂਬਰ ਅਨਿਲ ਮਿਸ਼ਰਾ ਨੇ ਕੀਤਾ ਸੀ।

ਇਹ ਵੀ ਪੜ੍ਹੋ: Haryana News: ਅਧਿਆਪਕ ਦੀ ਬੇਰਹਿਮੀ, ਥੱਪੜ ਮਾਰ ਕੇ ਵਿਦਿਆਰਥੀ ਦੇ ਕੰਨ ਦਾ ਪਾੜਿਆ ਪਰਦਾ

ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਇਕ ਪੋਸਟ ਵਿਚ ਇਹ ਜਾਣਕਾਰੀ ਦਿਤੀ। ਪੋਸਟ ’ਚ ਕਿਹਾ ਗਿਆ ਹੈ ਕਿ ਰਾਮਮੂਰਤੀ ਅੱਜ ਦੁਪਹਿਰ 12:30 ਵਜੇ ਤੋਂ ਬਾਅਦ ਅਯੁੱਧਿਆ ’ਚ ਜਨਮ ਭੂਮੀ ’ਤੇ ਸਥਿਤ ਰਾਮ ਮੰਦਰ ’ਚ ਦਾਖਲ ਹੋਏ। (ਪੀਟੀਆਈ)

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

 (For more Punjabi news apart from Inauguration of Ram Lalla statue in Ayodhya Ram Temple news in punjabi , stay tuned to Rozana Spokesman

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement