Ram Rahim News: ਮੁੜ ਜੇਲ ’ਚੋਂ ਬਾਹਰ ਆਵੇਗਾ ਬਲਾਤਕਾਰ ਦਾ ਦੋਸ਼ੀ ਸੌਦਾ ਸਾਧ, 50 ਦਿਨ ਦੀ ਮਿਲੀ ਪੈਰੋਲ

By : GAGANDEEP

Published : Jan 19, 2024, 2:38 pm IST
Updated : Jan 19, 2024, 4:56 pm IST
SHARE ARTICLE
Ram Rahim got parole for 50 days News in punjabi
Ram Rahim got parole for 50 days News in punjabi

Ram Rahim News: 10ਵੀਂ ਵਾਰ ਜੇਲ ਵਿਚੋਂ ਬਾਹਰ ਆਵੇਗਾ ਸੌਦਾ ਸਾਧ

Ram Rahim got parole for 50 days News in punjabi : ਹਰਿਆਣਾ ਦੇ ਰੋਹਤਕ ਦੀ ਸੁਨਾਰੀਆ ਜੇਲ ਵਿਚ ਸਜ਼ਾ ਕੱਟ ਰਹੇ ਸੌਦਾ ਸਾਧ ਨੂੰ ਸਰਕਾਰ ਨੇ ਇੱਕ ਵਾਰ ਫਿਰ 50 ਦਿਨਾਂ ਦੀ ਪੈਰੋਲ ਦਿਤੀ ਹੈ। ਅਜੇ 29 ਦਿਨ ਪਹਿਲਾਂ ਹੀ ਰਾਮ ਰਹੀਮ ਫਰਲੋ ਤੋਂ ਬਾਅਦ ਜੇਲ ਪਰਤਿਆ ਸੀ ਪਰ ਹੁਣ ਇੱਕ ਵਾਰ ਫਿਰ ਉਹ ਰੋਹਤਕ ਜੇਲ 'ਚੋਂ ਬਾਹਰ ਆਵੇਗਾ।

ਇਹ ਵੀ ਪੜ੍ਹੋ:  Sadhu Singh Dharamsot News: ਸਾਧੂ ਸਿੰਘ ਧਰਮਸੋਤ ਦੀਆਂ ਮੁਸ਼ਕਲਾਂ ਵਧੀਆਂ, ਅਦਾਲਤ ਨੇ ਰਿਮਾਂਡ 'ਚ 2 ਦਿਨ ਦਾ ਕੀਤਾ ਵਾਧਾ  

ਜਾਣਕਾਰੀ ਮੁਤਾਬਕ ਹਰਿਆਣਾ ਸਰਕਾਰ ਨੇ ਸੌਦਾ ਸਾਧ ਨੂੰ 50 ਦਿਨਾਂ ਦੀ ਪੈਰੋਲ ਦਿਤੀ ਹੈ। ਇਸ ਦੌਰਾਨ ਉਹ ਯੂਪੀ ਬਾਗਪਤ ਦੇ ਬਰਨਾਵਾ ਆਸ਼ਰਮ ਵਿੱਚ ਰੁਕੇਗਾ। ਰਾਮ ਰਹੀਮ ਸ਼ੁੱਕਰਵਾਰ ਸ਼ਾਮ ਜਾਂ ਸ਼ਨੀਵਾਰ ਸਵੇਰੇ ਰੋਹਤਕ ਜੇਲ ਤੋਂ ਬਾਹਰ ਆਵੇਗਾ। ਦੱਸ ਦੇਈਏ ਕਿ ਹਰਿਆਣਾ ਦੇ ਜੇਲ ਨਿਯਮਾਂ ਮੁਤਾਬਕ ਕੋਈ ਵੀ ਦੋਸ਼ੀ ਕੈਦੀ ਸਾਲ 'ਚ 70 ਦਿਨ ਦੀ ਪੈਰੋਲ ਲੈ ਸਕਦਾ ਹੈ।

ਹਰਿਆਣਾ ਸਰਕਾਰ ਨੇ ਨਵੰਬਰ ਮਹੀਨੇ ਵਿਚ ਰਾਮ ਰਹੀਮ ਨੂੰ 21 ਦਿਨਾਂ ਦੀ ਫਰਲੋ ਦਿਤੀ ਸੀ। ਇਸ ਦੌਰਾਨ ਉਹ 21 ਦਿਨਾਂ ਤੱਕ ਯੂਪੀ ਵਿੱਚ ਬਾਗਵਤ ਦੇ ਆਸ਼ਰਮ ਵਿਚ ਰਿਹਾ। ਇੱਥੋਂ ਰਾਮ ਰਹੀਮ 21 ਦਸੰਬਰ ਨੂੰ ਰੋਹਤਕ ਜੇਲ ਵਾਪਸ ਪਰਤਿਆ ਸੀ ਪਰ ਹੁਣ ਇੱਕ ਵਾਰ ਫਿਰ ਰਾਮ ਰਹੀਮ ਨੂੰ ਪੈਰੋਲ ਮਿਲ ਗਈ ਹੈ।

ਇਹ ਵੀ ਪੜ੍ਹੋ:  ਮਾਂ ਸੀਤਾ ਦਾ ਨਿਭਾਇਆ ਕਿਰਦਾਰ, ਜਾਣੋ ਕਿਸ ਨੇ ਨਿਭਾਇਆ ਰਾਮ ਦਾ ਕਿਰਦਾਰ  

ਸਾਧਵੀ ਯੌਨ ਸ਼ੋਸ਼ਣ, ਪੱਤਰਕਾਰ ਰਾਮਚੰਦਰ ਛਤਰਪਤੀ ਕਤਲ ਕੇਸ ਅਤੇ ਡੇਰਾ ਪ੍ਰਬੰਧਕ ਰਣਜੀਤ ਸਿੰਘ ਕਤਲ ਕੇਸ ਵਿੱਚ ਸਜ਼ਾ ਕੱਟ ਰਿਹਾ ਰਾਮ ਰਹੀਮ ਪਹਿਲਾਂ ਵੀ 9 ਵਾਰ ਜੇਲ ਤੋਂ ਬਾਹਰ ਆ ਚੁੱਕਾ ਹੈ। 21 ਨਵੰਬਰ 2023 ਨੂੰ ਉਸ ਨੂੰ 21 ਦਿਨਾਂ ਦੀ ਪੈਰੋਲ ਮਿਲੀ ਸੀ। ਉਸ ਸਮੇਂ ਉਸ ਦੀ ਧੀ ਹਨੀਪ੍ਰੀਤ ਰਾਮ ਰਹੀਮ ਨੂੰ ਲੈਣ ਸੁਨਾਰੀਆ ਜੇਲ ਪਹੁੰਚੀ ਸੀ। ਹਨੀਪ੍ਰੀਤ ਰਾਮ ਰਹੀਮ ਨੂੰ ਆਪਣੀ ਕਾਰ ਵਿੱਚ ਬਰਨਾਵਾ ਆਸ਼ਰਮ ਲੈ ਗਈ। ਫਰਲੋ ਖਤਮ ਹੋਣ ਤੋਂ ਬਾਅਦ, ਰਾਮ ਰਹੀਮ 13 ਦਸੰਬਰ 2023 ਨੂੰ ਸੁਨਾਰੀਆ ਜੇਲ ਵਾਪਸ ਪਰਤਿਆ ਸੀ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਹੁਣ ਤਕ ਕਿੰਨੀ ਵਾਰ ਜੇਲ ਤੋਂ ਬਾਹਰ ਆਇਆ ਸੌਦਾ ਸਾਧ
-24 ਅਕਤੂਬਰ 2020 ਨੂੰ 24 ਘੰਟਿਆਂ ਲਈ ਗੁਪਤ ਪੈਰੋਲ ਮਿਲੀ
-ਬੀਮਾਰ ਮਾਂ ਨੂੰ ਮਿਲਣ ਲਈ 21 ਮਈ 2021 ਨੂੰ ਪੈਰੋਲ ਮਿਲੀ
-ਸਾਲ 2022 ਵਿਚ 7 ਫਰਵਰੀ ਨੂੰ 21 ਦਿਨਾਂ ਦੀ ਫਰਲੋ
-17 ਜੂਨ ਨੂੰ 30 ਦਿਨਾਂ ਲਈ ਪੈਰੋਲ ਮਿਲੀ
-15 ਅਕਤੂਬਰ ਨੂੰ 40 ਦਿਨਾਂ ਲਈ ਪੈਰੋਲ ਮਿਲੀ
-21 ਜਨਵਰੀ 2023 ਨੂੰ 40 ਦਿਨਾਂ ਦੀ ਪੈਰੋਲ ਮਿਲੀ
-20 ਜੁਲਾਈ ਨੂੰ ਉਹ 30 ਦਿਨਾਂ ਲਈ ਪੈਰੋਲ ਮਿਲੀ
-15 ਅਗਸਤ ਨੂੰ ਅਪਣੇ ਜਨਮ ਦਿਨ ਲਈ ਪੈਰੋਲ
-ਨਵੰਬਰ ’ਚ ਮਿਲੀ 21 ਦਿਨਾਂ ਦੀ ਪੈਰੋਲ
-19 ਜਨਵਰੀ 2024 ਨੂੰ 50 ਦਿਨਾਂ ਦੀ ਪੈਰੋਲ ਮਿਲੀ

 (For more Punjabi news apart from Ram Rahim got parole for 50 days News in punjabi , stay tuned to Rozana Spokesman)

Tags: spokesmantv

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement