Mann ki Baat 118th Episode : PM ਮੋਦੀ ਨੇ ਰਾਸ਼ਟਰੀ ਵੋਟਰ ਦਿਵਸ ਦੀ ਮਹੱਤਤਾ ਨੂੰ ਸਮਝਾਇਆ
Published : Jan 19, 2025, 12:55 pm IST
Updated : Jan 19, 2025, 12:55 pm IST
SHARE ARTICLE
Modi did 118th Episode of 'Mann Ki Baat' Latest News in Punjabi
Modi did 118th Episode of 'Mann Ki Baat' Latest News in Punjabi

75ਵੀਂ ਵਰ੍ਹੇਗੰਢ ’ਤੇ ਕਿਹਾ, ‘ਮੈਂ ਸੰਵਿਧਾਨ ਦੀਆਂ ਸਾਰੀਆਂ ਮਹਾਨ ਸ਼ਖ਼ਸੀਅਤਾਂ ਨੂੰ ਸਲਾਮ ਕਰਦਾ ਹਾਂ’

PM Modi did 118th Episode of 'Mann Ki Baat' Latest News in Punjabi : ਰੇਡੀਉ ਪ੍ਰੋਗਰਾਮ 'ਮਨ ਕੀ ਬਾਤ' ਦੇ 118ਵੇਂ ਐਪੀਸੋਡ ਵਿਚ, ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਤੁਸੀਂ ਇਕ ਗੱਲ ਜ਼ਰੂਰ ਨੋਟ ਕੀਤੀ ਹੋਵੇਗੀ ਕਿ ਹਰ ਵਾਰ ‘ਮਨ ਕੀ ਬਾਤ’ ਮਹੀਨੇ ਦੇ ਆਖ਼ਰੀ ਐਤਵਾਰ ਨੂੰ ਹੁੰਦੀ ਹੈ, ਪਰ ਇਸ ਵਾਰ ਅਸੀਂ ਇਕ ਹਫ਼ਤਾ ਪਹਿਲਾਂ, ਚੌਥੇ ਐਤਵਾਰ ਦੀ ਬਜਾਏ ਤੀਜੇ ਐਤਵਾਰ ਨੂੰ ਕੀਤੀ ਹੈ। ਅਸੀਂ ਐਤਵਾਰ ਨੂੰ ਹੀ ਮਿਲ ਰਹੇ ਹਾਂ ਕਿਉਂਕਿ ਗਣਤੰਤਰ ਦਿਵਸ ਅਗਲੇ ਹਫ਼ਤੇ ਐਤਵਾਰ ਨੂੰ ਹੈ, ਮੈਂ ਸਾਰੇ ਦੇਸ਼ ਵਾਸੀਆਂ ਨੂੰ ਪਹਿਲਾਂ ਤੋਂ ਹੀ ਗਣਤੰਤਰ ਦਿਵਸ ਦੀਆਂ ਸ਼ੁੱਭਕਾਮਨਾਵਾਂ ਦਿੰਦਾ ਹਾਂ।

ਉਨ੍ਹਾਂ ਕਿਹਾ, ਇਸ ਵਾਰ ਦਾ ਗਣਤੰਤਰ ਦਿਵਸ ਬਹੁਤ ਖ਼ਾਸ ਹੈ। ਇਹ ਭਾਰਤੀ ਗਣਰਾਜ ਦੀ 75ਵੀਂ ਵਰ੍ਹੇਗੰਢ ਹੈ। ਇਸ ਸਾਲ ਸੰਵਿਧਾਨ ਦੇ ਲਾਗੂ ਹੋਣ ਦੇ 75 ਸਾਲ ਪੂਰੇ ਹੋ ਰਹੇ ਹਨ। ਮੈਂ ਸੰਵਿਧਾਨ ਸਭਾ ਦੀਆਂ ਸਾਰੀਆਂ ਮਹਾਨ ਸ਼ਖ਼ਸੀਅਤਾਂ ਨੂੰ ਸਲਾਮ ਕਰਦਾ ਹਾਂ ਜਿਨ੍ਹਾਂ ਨੇ ਸਾਨੂੰ ਸਾਡਾ ਪਵਿੱਤਰ ਸੰਵਿਧਾਨ ਦਿਤਾ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਦੇਸ਼ ਦੇ ਸੰਵਿਧਾਨ ਬਾਰੇ, ਪ੍ਰਧਾਨ ਮੰਤਰੀ ਨੇ ਬਾਬਾ ਸਾਹਿਬ ਅੰਬੇਡਕਰ, ਡਾ. ਰਾਜੇਂਦਰ ਪ੍ਰਸਾਦ ਅਤੇ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦੇ ਭਾਸ਼ਣਾਂ ਦੀਆਂ ਕਲਿੱਪਾਂ ਚਲਾਈਆਂ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨ੍ਹਾਂ ਮਹਾਨ ਸ਼ਖ਼ਸੀਅਤਾਂ ਦੇ ਸ਼ਬਦ ਸਾਡੀ ਸੱਭ ਤੋਂ ਵੱਡੀ ਵਿਰਾਸਤ ਹਨ। ਸਾਨੂੰ ਉਨ੍ਹਾਂ ਤੋਂ ਪ੍ਰੇਰਨਾ ਲੈ ਕੇ ਕੰਮ ਕਰਨਾ ਪਵੇਗਾ।

ਰਾਸ਼ਟਰੀ ਵੋਟਰ ਦਿਵਸ 'ਤੇ, ਪ੍ਰਧਾਨ ਮੰਤਰੀ ਨੇ ਕਿਹਾ ਕਿ 25 ਜਨਵਰੀ ਰਾਸ਼ਟਰੀ ਵੋਟਰ ਦਿਵਸ ਹੈ। ਇਸ ਦਿਨ ਚੋਣ ਕਮਿਸ਼ਨ ਦੀ ਸਥਾਪਨਾ ਹੋਈ ਸੀ। ਜਦੋਂ 1951-52 ਵਿਚ ਦੇਸ਼ ਵਿਚ ਪਹਿਲੀ ਵਾਰ ਚੋਣਾਂ ਹੋਈਆਂ, ਤਾਂ ਕੁੱਝ ਲੋਕਾਂ ਨੂੰ ਸ਼ੱਕ ਸੀ ਕਿ ਦੇਸ਼ ਦਾ ਲੋਕਤੰਤਰ ਬਚੇਗਾ ਜਾਂ ਨਹੀਂ ਪਰ ਜਨਤਾ ਨੇ ਸਾਬਤ ਕਰ ਦਿਤਾ ਕਿ ਭਾਰਤ ਲੋਕਤੰਤਰ ਦੀ ਮਾਂ ਹੈ।

ਪ੍ਰਯਾਗਰਾਜ ਮਹਾਂਕੁੰਭ ​​ਬਾਰੇ, ਪ੍ਰਧਾਨ ਮੰਤਰੀ ਨੇ ਕਿਹਾ ਕਿ ਪ੍ਰਯਾਗਰਾਜ ਵਿਚ ਮਹਾਂਕੁੰਭ ​​ਸ਼ੁਰੂ ਹੋ ਗਿਆ ਹੈ। ਇਸ ਵਾਰ ਕੁੰਭ ਵਿਚ ਕਈ ਬ੍ਰਹਮ ਯੋਗ ਬਣ ਰਹੇ ਹਨ। ਕੁੰਭ ਵਿਚ, ਅਮੀਰ ਅਤੇ ਗ਼ਰੀਬ ਸਾਰੇ ਇਕ ਹੋ ਜਾਂਦੇ ਹਨ। ਹਰ ਕੋਈ ਸੰਗਮ ਵਿਚ ਡੁਬਕੀ ਲਗਾਉਂਦਾ ਹੈ। ਅਸੀਂ ਭੰਡਾਰਿਆਂ ਵਿਚ ਭੋਜਨ ਪ੍ਰਸ਼ਾਦ ਲੈਂਦੇ ਹਾਂ। ਇਹ ਸਾਨੂੰ ਦੱਸ ਦਾ ਹੈ ਕਿ ਸਾਡੀਆਂ ਪ੍ਰੰਪਰਾਵਾਂ ਕਿਵੇਂ ਪੂਰੇ ਭਾਰਤ ਨੂੰ ਇਕ ਦੂਜੇ ਨਾਲ ਜੋੜਦੀਆਂ ਹਨ। ਉੱਤਰ ਤੋਂ ਦੱਖਣ ਤਕ ਵਿਸ਼ਵਾਸਾਂ ਦੀ ਪਾਲਣਾ ਕਰਨ ਦੇ ਤਰੀਕੇ ਇਕੋ ਜਿਹੇ ਹਨ।

ਇਹ ਤਿਉਹਾਰ ਸਾਡੀਆਂ ਨਦੀਆਂ ਅਤੇ ਉਨ੍ਹਾਂ ਦੇ ਵਿਸ਼ਵਾਸਾਂ ਨਾਲ ਜੁੜੇ ਹੋਏ ਹਨ। ਇਸ ਵਾਰ ਕੁੰਭ ਵਿੱਚ ਨੌਜਵਾਨਾਂ ਦੀ ਹਿੱਸੇਦਾਰੀ ਵੱਡੇ ਪੱਧਰ 'ਤੇ ਦੇਖੀ ਜਾ ਰਹੀ ਹੈ। ਕੁੰਭ ਦੀ ਪ੍ਰਸਿੱਧੀ ਹਰ ਭਾਰਤੀ ਲਈ ਮਾਣ ਵਾਲੀ ਗੱਲ ਹੈ।

ਕੁੱਝ ਦਿਨ ਪਹਿਲਾਂ ਬੰਗਾਲ ਵਿੱਚ ਗੰਗਾਸਾਗਰ ਮੇਲਾ ਲਗਾਇਆ ਗਿਆ ਸੀ। ਦੁਨੀਆਂ ਭਰ ਦੇ ਲੋਕਾਂ ਨੇ ਇੱਥੇ ਡੁਬਕੀ ਲਗਾਈ। ਸਾਡੇ ਇਹ ਤਿਉਹਾਰ ਸਮਾਜਕ ਸਦਭਾਵਨਾ ਅਤੇ ਏਕਤਾ ਨੂੰ ਉਤਸ਼ਾਹਤ ਕਰਨ ਵਾਲੇ ਤਿਉਹਾਰ ਹਨ। ਇਹ ਭਾਰਤ ਦੀਆਂ ਪ੍ਰੰਪਰਾਵਾਂ ਨੂੰ ਭਾਰਤ ਨਾਲ ਜੋੜਦੇ ਹਨ।

ਰਾਮਲਲਾ ਬਾਰੇ, 11 ਜਨਵਰੀ ਨੂੰ, ਪੌਸ਼ ਸ਼ੁਕਲ ਦਵਾਦਸ਼ੀ ਵਾਲੇ ਦਿਨ, ਅਸੀਂ ਰਾਮਲਲਾ ਦੀ ਪ੍ਰਾਣ ਪ੍ਰਤਿਸ਼ਠਾ ਦੀ ਦਵਾਦਸ਼ੀ ਮਨਾਈ। ਇਹ ਦਿਨ ਪ੍ਰਤਿਸ਼ਠਾ ਦਵਾਦਸ਼ੀ ਦਾ ਦਿਨ ਬਣ ਗਿਆ ਹੈ। ਸਾਨੂੰ ਵਿਕਾਸ ਦੇ ਨਾਲ-ਨਾਲ ਵਿਰਾਸਤ ਨੂੰ ਸੰਭਾਲਣਾ ਪਵੇਗਾ। ਸਾਨੂੰ ਉਨ੍ਹਾਂ ਤੋਂ ਪ੍ਰੇਰਨਾ ਲੈਣੀ ਪਵੇਗੀ। ਦਸ ਦਈਏ ਕਿ ਪ੍ਰਧਾਨ ਮੰਤਰੀ ਨੇ 117ਵੇਂ ਐਪੀਸੋਡ ਵਿਚ ਵੀ ਸੰਵਿਧਾਨ ਦਿਵਸ ਅਤੇ ਮਹਾਂਕੁੰਭ ​​ਦਾ ਜ਼ਿਕਰ ਕੀਤਾ।

(For more Punjabi news apart from PM Modi did 118th Episode of 'Mann Ki Baat' Latest News in Punjabi stay tuned to Rozana Spokesman)

Tags: mann ki baat

Location: India, Delhi, New Delhi

SHARE ARTICLE

ਏਜੰਸੀ

Advertisement

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM
Advertisement