
Prayagraj Mahakumbha Fire:ਅੱਗ ਲੱਗਣ ਦਾ ਕਾਰਨ ਸਿਲੰਡਰ ਧਮਾਕਾ ਦੱਸਿਆ ਜਾ ਰਿਹੈ
Prayagraj Mahakumbha Fire News in Punjabi : ਪ੍ਰਯਾਗਰਾਜ ਮਹਾਕੁੰਭ ਮੇਲਾ ਖੇਤਰ ’ਚ ਭਾਰੀ ਅੱਗ (ਕੁੰਭ ਅੱਗ) ਲੱਗਣ ਦੀ ਖ਼ਬਰ ਹੈ। ਸ਼ਾਸਤਰੀ ਪੁਲ ਸੈਕਟਰ 19 ਵਿੱਚ ਕਈ ਟੈਂਟ ਸੜ ਕੇ ਸੁਆਹ ਹੋ ਗਏ ਹਨ। ਕਈ ਫਾਇਰ ਬ੍ਰਿਗੇਡ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ ਹਨ। ਅੱਗ ਕਿਵੇਂ ਲੱਗੀ, ਇਸ ਬਾਰੇ ਅਜੇ ਤੱਕ ਕੋਈ ਠੋਸ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਪਰ ਸ਼ੱਕ ਹੈ ਕਿ ਖਾਣਾ ਪਕਾਉਂਦੇ ਸਮੇਂ ਸਿਲੰਡਰ ਫਟ ਗਿਆ।
ਅੱਗ ਇੰਨੀ ਭਿਆਨਕ ਹੈ ਕਿ ਆਲੇ-ਦੁਆਲੇ ਦਾ ਇਲਾਕਾ ਧੂੰਏਂ ਨਾਲ ਭਰ ਗਿਆ ਹੈ। ਆਲੇ-ਦੁਆਲੇ ਦੇ ਇਲਾਕੇ ਨੂੰ ਖਾਲੀ ਕਰਵਾ ਲਿਆ ਗਿਆ ਹੈ। ਖ਼ਬਰ ਲਿਖੇ ਜਾਣ ਤੱਕ ਕਿਸੇ ਵੀ ਜਾਨੀ ਨੁਕਸਾਨ ਦੀ ਕੋਈ ਜਾਣਕਾਰੀ ਨਹੀਂ ਹੈ। ਅੱਗ ਸੈਕਟਰ 19 ਵਿੱਚ ਲੱਗੀ ਸੀ ਪਰ ਤੇਜ਼ ਹਵਾਵਾਂ ਕਾਰਨ ਇਹ ਸੈਕਟਰ 20 ਤੱਕ ਪਹੁੰਚ ਗਈ। ਨੇੜਲੇ ਕਈ ਤੰਬੂਆਂ ਨੂੰ ਅੱਗ ਲੱਗ ਗਈ। ਦੱਸਿਆ ਜਾ ਰਿਹਾ ਹੈ ਕਿ ਅੱਗ ਗੋਰਖਪੁਰ ਦੇ ਆਲ ਇੰਡੀਆ ਧਰਮ ਸੰਘ ਗੀਤਾ ਪ੍ਰੈਸ ਦੇ ਕੈਂਪ ਵਿੱਚ ਲੱਗੀ।
(For more news apart from Terrible fire in Kumbh Mela, sky full smoke, many tents burnt to ashes News in Punjabi, stay tuned to Rozana Spokesman)