
ਤ੍ਰਿਣਮੂਲ ਕਾਂਗਰਸ ਦੇ ਸਾਂਸਦ ਸ਼ਾਂਤਨੂ ਸੇਨ ਨੇ ਸੋਮਵਾਰ ਨੂੰ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਪਿਛਲੇ ਕਈ ਦਿਨਾਂ ਤੋਂ ਕਈ ਅਣਪਛਾਤੇ ਲੋਕਾਂ ਤੋਂ ਜਾਨ ਤੋਂ ਮਾਰਨ ਦੀ ਧਮਕੀ....
ਕੋਲਕਾਤਾ : ਤ੍ਰਿਣਮੂਲ ਕਾਂਗਰਸ ਦੇ ਸਾਂਸਦ ਸ਼ਾਂਤਨੂ ਸੇਨ ਨੇ ਸੋਮਵਾਰ ਨੂੰ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਪਿਛਲੇ ਕਈ ਦਿਨਾਂ ਤੋਂ ਕਈ ਅਣਪਛਾਤੇ ਲੋਕਾਂ ਤੋਂ ਜਾਨ ਤੋਂ ਮਾਰਨ ਦੀ ਧਮਕੀ ਮਿਲ ਰਹੀ ਹੈ। ਸੇਨ ਨੇ ਹਾਲਾਂਕਿ ਧਮਕੀ ਦੇਣ ਦੇ ਕਾਰਨਾ ਦੀ ਕੋਈ ਸਪੱਸ਼ਟ ਜਾਣਕਾਰੀ ਨਹੀਂ ਦਿਤੀ। ਉਨ੍ਹਾਂ ਦਸਿਆ ਕਿ ਪਿਛਲੇ ਕੁਝ ਹਫ਼ਤਿਆਂ ਤੋਂ ਇਹ ਧਮਕੀਆਂ ਕਾਫ਼ੀ ਵੱਧ ਗਈਆਂ ਹਨ ਜਿਸ ਮਗਰੋਂ ਉਨ੍ਹਾਂ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਾਉਣ ਦਾ ਫ਼ੈਸਲਾ ਕੀਤਾ।
ਜ਼ਿਕਰਯੋਗ ਹੈ ਕਿ ਕ੍ਰਿਸ਼ਣਗੰਜ ਤੋਂ ਪਾਰਟੀ ਦੇ ਵਿਧਾਇਕ ਸਤਿਆਜੀਤ ਬਿਸਵਾਸ ਨੂੰ ਨਦੀਆ ਜ਼ਿਲ੍ਹੇ ਦੇ ਫ਼ੁਲਬਾਰੀ ਪਿੰਡ ਤੋਂ ਸਰਸਵਤੀ ਪੂਜਾ ਮੰਡਲ ਵਿਚ ਕੁਝ ਅਣਪਛਾਤੇ ਲੋਕਾਂ ਨੇ ਨੌਂ ਫ਼ਰਵਰੀ ਨੂੰ ਸ਼ਰੇ ਆਮ ਗੋਲੀ ਮਾਰ ਦਿਤੀ ਸੀ। ਸੇਨ ਨੇ ਕਿਹਾ, ''ਪਿਛਲੇ ਕਰੀਬ ਡੇਢ ਮਹੀਨੇ ਤੋਂ ਕੁਝ ਅਣਪਛਾਤੇ ਫ਼ੋਨ ਨੰਬਰ ਤੋਂ ਜਾਨ ਤੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ।
ਇਕ ਰਾਜਨੇਤਾ ਹੋਣ ਕਾਰਨ ਸ਼ੁਰੂਆਤ ਵਿਚ, ਮੈਂ ਇਸ ਨੂੰ ਨਜ਼ਰਅੰਦਾਜ਼ ਕੀਤਾ ਪਰ ਪਿਛਲੇ ਕੁਝ ਹਫ਼ਤਿਆਂ ਵਿਚ ਅਜਿਹੇ ਫ਼ੋਨ ਕਾਲ ਬਹੁਤ ਵੱਧ ਗਏ ਹਨ।'' ਵਿਧਾਇਕਾਂ ਦੀ ਸੁਰੱਖਿਆ ਵਧਾਉਣ ਤੋਂ ਬਿਨਾਂ ਜ਼ਿਲ੍ਹੇ ਦੇ ਨੇਤਾ ਚੋਣਾਂ ਤੋਂ ਪਹਿਲਾਂ ਜਥੇਬੰਦੀਆਂ ਦੇ ਮੁਖੀਆਂ ਨੂੰ ਵੀ ਸੁਰੱਖਿਆ ਦਿਤੀ ਜਾ ਰਹੀ ਹੈ। (ਪੀਟੀਆਈ)