ਚੋਣਾਂ ਵਿਚ ਮੁਸਲਮਾਨਾਂ ਨੂੰ ਵੋਟ ਦੇਣ ਵਿਚ ਕੰਜੂਸੀ ਕਿਉਂ ਕਰਦੇ ਹਨ ਵੋਟਰਸ?
Published : Feb 19, 2019, 4:18 pm IST
Updated : Feb 19, 2019, 4:18 pm IST
SHARE ARTICLE
Muslim
Muslim

ਮੁਸਲਮਾਨ ਆਬਾਦੀ ਦੇਸ਼ ਵਿਚ 14 .2 ਫੀਸਦੀ ਹੈ।  ਪਰ, 2014 ਲੋਕ ਸਭਾ ਚੋਣ........

 ਨਵੀਂ ਦਿੱਲੀ: ਮੁਸਲਮਾਨ ਆਬਾਦੀ ਦੇਸ਼ ਵਿਚ 14 .2 ਫੀਸਦੀ ਹੈ।  ਪਰ, 2014 ਲੋਕ ਸਭਾ ਚੋਣ ਵਿਚ ਸਿਰਫ 22 ਮੁਸਲਮਾਨ ਹੀ ਚੋਣ ਜਿੱਤਣ ਵਿਚ ਕਾਮਯਾਬ ਰਹੇ ਅਤੇ ਇਹ ਗਿਣਤੀ ਹੁਣ ਤੱਕ ਸਭ ਤੋਂ ਘੱਟ ਹੈ। ਪਿਛਲੇ ਦੋ ਸੰਸਦੀ ਚੁਣਾਵਾਂ ਤੋਂ ਹਾਸਿਲ ਅੰਕੜਿਆਂ ਉੱਤੇ ਧਿਆਨ ਦੇਈਏ ਤਾਂ ਮੁਸਲਮਾਨ ਉਮੀਦਵਾਰਾਂ ਨੂੰ ਮਿਲਣ ਵਾਲੇ ਵੋਟ ਵਿਚ ਭਾਰੀ ਕਮੀ ਵੇਖੀ ਜਾ ਸਕਦੀ ਹੈ। ਦੋ ਚੁਣਾਵਾਂ ਦੇ ਰੁਝਾਨ ਤੋਂ ਲੱਗਦਾ ਹੈ ਕਿ ਮੁਸਲਮਾਨ ਉਮੀਦਵਾਰਾਂ ਨੂੰ ਵੋਟ ਦੇਣ ਵਿਚ ਮਤਦਾਨ ਕਾਫ਼ੀ ਕੰਜੂਸੀ ਕਰ ਰਿਹਾ ਹੈ।  ਉਂਝ ਮੁਸਲਮਾਨਾਂ ਦੀ ਆਬਾਦੀ ਦੇਸ਼ ਵਿਚ 14.2 ਫੀਸਦੀ ਹੈ। 

MuslimMuslim

ਪਰ ਦੋਨਾਂ ਚੁਣਾਵਾਂ ਵਿਚ ਸਿਰਫ਼ 10 ਫੀਸਦੀ ਮੁਸਲਮਾਨ ਉਮੀਦਵਾਰਾਂ ਨੂੰ ਹੀ ਟਿਕਟ ਮਿਲਿਆ। 2014 ਲੋਕ ਸਭਾ ਚੋਣਾਂ ਵਿਚ ਇਹਨਾਂ ਵਿਚੋਂ ਸਿਰਫ 22 ਮੁਸਲਮਾਨ ਹੀ ਚੋਣ ਜਿੱਤ ਸਕੇ ਅਤੇ ਇਹ ਗਿਣਤੀ ਹੁਣ ਤੱਕ ਦੀ ਸਭ ਤੋਂ ਘੱਟ ਹੈ। 2009 ਲੋਕ ਸਭਾ ਚੋਣ ਵਿਚ ਜਿੱਥੇ ਕੁਲ ਵੋਟ ਕਾਸਟ 41.71 ਕਰੋੜ ਸੀ,  ਉਥੇ ਹੀ 2014 ਵਿਚ ਇਹ ਵਧ ਕੇ 55.38 ਕਰੋੜ ਹੋ ਗਿਆ। ਪਰ,  ਮੁਸਲਮਾਨ ਉਮੀਦਵਾਰਾਂ ਦੇ ਮਾਮਲੇ ਵਿਚ ਵੋਟਾਂ ਦੀ ਗਿਰਾਵਟ ਦੇਖਣ ਨੂੰ ਮਿਲੀ। 

2009 ਵਿਚ ਜਿੱਥੇ ਮੁਸਲਮਾਨ ਉਮੀਦਵਾਰਾਂ ਦੇ ਪੱਖ ਵਿਚ 2.89 ਕਰੋੜ ਵੋਟ ਪਏ (6.9 % ) ਤਾਂ ਉਥੇ ਹੀ, 2014 ਵਿਚ 2.78 ਕਰੋੜ ਮਤ ( 5 % )  ਇਹਨਾਂ ਦੇ ਹਿੱਸੇ ਵਿਚ ਆਇਆ।  ਜੇਕਰ ਪ੍ਤੀ ਕੈਂਡੀਡੇਟ ਨੂੰ ਮਿਲੇ ਵੋਟ ਔਸਤ ਦੀ ਗੱਲ ਕਰੀਏ ਤਾਂ ਮੁਸਲਮਾਨ ਉਮੀਦਵਾਰ ਨੂੰ 2009 ਵਿਚ ਔਸਤਨ 34, 948 ਵੋਟ ਮਿਲੇ ਜਦੋਂ ਕਿ,  ਇਸ ਦੀ ਤੁਲਨਾ ਵਿਚ ਹੋਰ ਸਮੁਦਾਇ ਦੇ ਉਮੀਦਵਾਰਾਂ ਨੂੰ ਔਸਤਨ 51 , 692 ਵੋਟ ਹਾਸਿਲ ਹੋਏ। 2014 ਵਿਚ ਜਿੱਥੇ ਉਮੀਦਵਾਰਾਂ ਦੀ ਔਸਤ ਵੋਟ ਗਿਣਤੀ ਵਧੀ ਸੀ, ਉਥੇ ਹੀ,  ਮੁਸਲਮਾਨ ਉਮੀਦਵਾਰਾਂ ਦਾ ਵੋਟ ਔਸਤ ਘਟਿਆ ਸੀ।

MuslimMuslim

ਰਾਜਾਂ ਵਿਚ ਮੁਸਲਮਾਨ ਪ੍ਤੀਨਿਧੀਆਂ ਦੀ ਗੱਲ ਕਰੀਏ ਤਾਂ ਮਹਾਰਾਸ਼ਟਰ ਵਿਚ 2009 ਲੋਕ ਸਭਾ ਚੋਣਾਂ ਦੇ ਦੌਰਾਨ 114 ਮੁਸਲਮਾਨ  ਉਮੀਦਵਾਰਾਂ ਨੇ 13.1 ਲੱਖ  ( ਕਰੀਬ 3.53 % )  ਵੋਟ ਹਾਸਿਲ ਕੀਤੇ। ਜਦੋਂ ਕਿ, 2014 ਲੋਕ ਸਭਾ ਚੋਣ ਵਿਚ 127 ਮੁਸਲਮਾਨ ਉਮੀਦਵਾਰਾਂ ਨੇ ਮਿਲ ਕੇ ਸਿਰਫ 6.5 ਲੱਖ ਵੋਟ ( 1. 34 % )  ਹਾਸਿਲ ਕਰ ਸਕੇ। ਉਥੇ ਹੀ, ਅਸਾਮ ਵਿਚ ਕੁਲ 34 ਫੀਸਦੀ ਮੁਸਲਮਾਨ ਹਨ। ਪਰ ਇੱਥੇ ਵੀ ਮੁਸਲਮਾਨ ਉਮੀਦਵਾਰਾਂ ਮਿਲਣ ਵਾਲਾ ਵੋਟ 24.4 ਲੱਖ ਤੋਂ ਘੱਟ ਕੇ 19.6 ਲੱਖ ਹੋ ਗਿਆ।  ਅਸਾਮ ਦੀਆਂ 14 ਸੀਟਾਂ ਲਈ 40 ਮੁਸਲਮਾਨ ਉਮੀਦਵਾਰ ਮੈਦਾਨ ਵਿਚ ਸਨ। 

ਪਰ,  ਇਹਨਾਂ ਵਿਚੋਂ ਸਿਰਫ 2 ਹੀ ਜਿੱਤਣ ਵਿਚ ਕਾਮਯਾਬ ਰਹੇ।  ਆਂਧਰਾ ਪ੍ਦੇਸ਼ ਵਿਚ ਵੀ ਮੁਸਲਮਾਨ ਉਮੀਦਵਾਰਾਂ ਨੂੰ ਮਿਲਣ ਵਾਲੇ ਵੋਟ ਵਿਚ ਗਿਰਾਵਟ ਵੇਖੀ ਗਈ ਹੈ। ਇਸੇ ਤਰਾ੍ਹ੍ਂ ਦੀ ਹਾਲਤ ਗੁਜਰਾਤ ਵਿਚ ਵੀ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'84 ਦੇ ਕਾਲੇ ਦੌਰ 'ਚ ਭਰਾ ਗਵਾਉਣ ਵਾਲੇ ਭਾਈ ਹਰੀ ਸਿੰਘ ਦਾ ਸੁਣੋ ਦਰਦ, "ਬਾਦਲਾਂ 'ਤੇ ਭਾਈ ਹਰੀ ਸਿੰਘ ਨੇ ਕੱਢੀ ਭੜਾਸ"

06 May 2024 8:38 AM

PRTC ਦੇ Driver ਨਾਲ ਵਾਪਰ ਗਿਆ ਵੱਡਾ ਹਾਦਸਾ.. ਪੁੱਤ ਦੀ ਹਾਲਤ ਦੇਖ ਭੁੱਬਾਂ ਮਾਰਦੀ ਸੜਕ ’ਤੇ ਲਿਟ ਗਈ Maa

05 May 2024 4:18 PM

Sardar JI ਠੋਕ ਰਹੇ Leader ਅਤੇ ਬਾਬਿਆਂ ਨੂੰ! ਚੋਣਾਂ 'ਚ Kangana Ranaut ਨੂੰ ਟਿਕਟ ਦੇ ਕੇ ਚੈਲੰਜ ਕੀਤਾ ਕਿਸਾਨਾਂ..

05 May 2024 1:54 PM

Patiala ਤੋਂ Shiromani Akali Dal (Amritsar) ਦੇ ਉਮੀਦਵਾਰ Prof. Mahendra Pal Singh ਦਾ ਬੇਬਾਕ Interview

05 May 2024 1:17 PM

Tarunpreet Singh Saundh Interview : ਸ਼੍ਰੋਮਣੀ ਅਕਾਲੀ ਦਲ ਦੇ ਸਮਰਥਕ ਰਿਹਾ ਗਏ ਉਡੀਕਦੇ ਪਰ ਸੁਖਬੀਰ ਬਾਦਲ ਨਹੀਂ ਆਏ

05 May 2024 12:21 PM
Advertisement