
ਦਸ ਦਈਏ ਕਿ ਏਅਰਪੋਰਟ ਤੋਂ ਸਟੇਡੀਅਮ ਦੇ ਰਾਸਤੇ ਵਿਚ ਜਿਹੜੀਆਂ...
ਨਵੀਂ ਦਿੱਲੀ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਵਾਗਤ ਲਈ ਅਹਿਮਦਾਬਾਦ ਪੂਰੀ ਤਰ੍ਹਾਂ ਤਿਆਰ ਹੈ। 24 ਫਰਵਰੀ ਨੂੰ ਡੋਨਾਲਡ ਟਰੰਪ ਭਾਰਤ ਪਹੁੰਚਣਗੇ ਅਤੇ ਦੋ ਦਿਨ ਤਕ ਇੱਥੇ ਹੀ ਰਹਿਣਗੇ। ਇਸ ਦੌਰੇ ਤੇ ਸਭ ਤੋਂ ਆਕਰਸ਼ਕ ਇਵੈਂਟ ਅਹਿਮਦਾਬਾਦ ਵਿਚ ਹੋਣ ਜਾ ਰਿਹਾ ਹੈ ਜਿੱਥੇ ਦੁਨੀਆ ਦੇ ਸਭ ਤੋਂ ਵੱਡੇ ਕ੍ਰਿਕਟ ਸਟੇਡੀਅਮ ਦਾ ਅਮਰੀਕੀ ਰਾਸ਼ਟਰਪਤੀ ਉਦਘਾਟਨ ਕਰਨਗੇ। ਮੋਟੇਰਾ ਸਟੇਡੀਅਮ ਵਿਚ ਹੁਣ ਡੋਨਾਲਡ ਟਰੰਪ ਦੇ ਸਵਾਗਤ ਲਈ ਤਿਆਰੀਆਂ ਸ਼ੁਰੂ ਹੋ ਗਈਆਂ ਹਨ ਜਿੱਥੇ ਇਕ ਨਮਸਤੇ ਟਰੰਪ ਪ੍ਰੋਗਰਾਮ ਹੋਵੇਗਾ।
Motera Stadium
ਅਹਿਮਦਾਬਾਦ ਵਿਚ ਹੋਣ ਵਾਲਾ ਪ੍ਰੋਗਰਾਮ ਪਹਿਲਾਂ ਕੇਮ ਛੋ ਟਰੰਪ ਦੇ ਨਾਮ ਨਾਲ ਕੀਤਾ ਜਾਣਾ ਸੀ ਪਰ ਹੁਣ ਇਸ ਨੂੰ ਨਮਸਤੇ ਟਰੰਪ ਕਰ ਦਿੱਤਾ ਗਿਆ ਹੈ। ਇਸ ਪ੍ਰੋਗਰਾਮ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ, ਫਸਟ ਲੇਡੀ ਮੇਲਾਨਿਆ ਟਰੰਪ ਸ਼ਾਮਲ ਹੋਣਗੇ। ਬੀਤੇ ਸਾਲ ਜਿਸ ਤਰ੍ਹਾਂ ਅਮਰੀਕਾ ਵਿਚ ਹਾਉਡੀ ਮੋਦੀ ਪ੍ਰੋਗਰਾਮ ਹੋਇਆ ਸੀ ਉਸੇ ਤਰ੍ਹਾਂ ਇਹ ਪ੍ਰੋਗਰਾਮ ਹੋਵੇਗਾ।
Motera Stadium
ਇਸ ਦੌਰਾਨ ਕਈ ਸੰਸਕ੍ਰਿਤਿਕ ਪ੍ਰੋਗਰਾਮ ਹੋਣਗੇ ਤਾਂ ਕਿ ਅਮਰੀਕਾ ਅਤੇ ਭਾਰਤ ਵਿਚ ਪੀਪਲ ਟੁ ਪੀਪਲ ਕਨੇਕਟ ਨੂੰ ਵਧਾਵਾ ਦਿੱਤਾ ਜਾ ਸਕੇ। ਇਸ ਸਟੇਡੀਅਮ ਦੀ ਸਮਰੱਥਾ ਸਵਾ ਲੱਖ ਤਕ ਦੱਸੀ ਜਾ ਰਹੀ ਹੈ ਅਜਿਹੇ ਵਿਚ ਨਮਸਤੇ ਟਰੰਪ ਪ੍ਰੋਗਰਾਮ ਵਿਚ ਇਕ ਲੱਖ ਤੋਂ ਵਧ ਲੋਕਾਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਬੀਤੇ ਦਿਨਾਂ ਵਿਚ ਬੀਸੀਸੀਆਈ ਤੋਂ ਸੈਕ੍ਰੈਟਰੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬੇਟੇ ਜੈ ਸ਼ਾਹ ਨੇ ਵੀ ਮੋਟੇਰਾ ਸਟੇਡੀਅਮ ਪਹੁੰਚ ਕੇ ਤਿਆਰੀਆਂ ਦਾ ਜਾਇਜ਼ਾ ਲਿਆ ਸੀ।
Motera Stadium
ਦਸ ਦਈਏ ਕਿ ਏਅਰਪੋਰਟ ਤੋਂ ਸਟੇਡੀਅਮ ਦੇ ਰਾਸਤੇ ਵਿਚ ਜਿਹੜੀਆਂ ਝੁੱਗੀਆਂ ਆਉਂਦੀਆਂ ਹਨ ਉਹਨਾਂ ਨੂੰ ਲੁਕਾਉਣ ਲਈ ਦੀਵਾਰ ਬਣਾਈ ਜਾ ਰਹੀ ਹੈ ਜਿਸ ਤੇ ਵਿਵਾਦ ਵੀ ਹੋਇਆ ਹੈ। ਪ੍ਰਸ਼ਾਸਨ ਵੱਲੋਂ ਕੁੱਝ ਝੁੱਗੀਆਂ ਵਾਲਿਆਂ ਨੂੰ ਖਾਲੀ ਕਰਨ ਦੇ ਹੁਕਮ ਵੀ ਦਿੱਤੇ ਗਏ ਹਨ। ਭਾਰਤ ਸਰਕਾਰ ਵੱਲੋਂ ਇਸ ਪ੍ਰੋਗਰਾਮ ਨੂੰ ਵੱਡਾ ਬਣਾਉਣ ਦੀਆਂ ਤਿਆਰੀਆਂ ਚਲ ਰਹੀਆਂ ਹਨ। ਖ਼ਬਰਾਂ ਦੀ ਮੰਨੀਏ ਤਾਂ ਨਮਸਤੇ ਟਰੰਪ ਪ੍ਰੋਗਰਾਮ ਲਈ ਬਾਲੀਵੁੱਡ ਦੀਆਂ ਵੱਡੀਆਂ ਹਸਤੀਆਂ ਨੂੰ ਵੀ ਸੱਦਾ ਦਿੱਤਾ ਗਿਆ ਹੈ।
Motera Stadium
ਇਹਨਾਂ ਵਿਚ ਅਮਿਤਾਭ ਬੱਚਨ, ਸੋਨਮ ਕਪੂਰ ਸਮੇਤ ਹੋਰ ਕਈ ਮਸ਼ਹੂਰ ਅਦਾਕਾਰਾਂ ਨੂੰ ਸੱਦਾ ਦਿੱਤਾ ਜਜਾ ਸਕਦਾ ਹੈ। ਡੋਨਾਲਡ ਟਰੰਪ ਦੇ ਦੌਰੇ ਤੋਂ ਪਹਿਲਾਂ ਅਹਿਮਦਾਬਾਦ ਦੀਆਂ ਸੜਕਾਂ ਤੇ ਨਮਸਤੇ ਟਰੰਪ ਇਵੈਂਟ ਦੇ ਪੋਸਟਰ ਲਗਣੇ ਸ਼ੁਰੂ ਹੋ ਗਏ ਹਨ। ਜਿਸ ਵਿਚ ਭਾਰਤ-ਅਮਰੀਕਾ ਦੀ ਦੋਸਤੀ ਨੂੰ ਦਿਖਾਇਆ ਗਿਆ ਹੈ, ਪੋਸਟਰਾਂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਮੇਲਾਨਿਆਂ ਟਰੰਪ ਦੀਆਂ ਤਸਵੀਰਾਂ ਦਾ ਇਸਤੇਮਾਲ ਕੀਤਾ ਗਿਆ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।