ਜ਼ਿਮਨੀ ਚੋਣ ਬਹਾਨੇ ਇਯਾਲੀ ਦੇ ਖੇਡ ਸਟੇਡੀਅਮਾਂ ਬਾਰੇ ਵੱਡੀ ਗੱਲ ਬੇਪਰਦ
Published : Oct 19, 2019, 5:33 pm IST
Updated : Oct 19, 2019, 5:36 pm IST
SHARE ARTICLE
Sandeep sandy exclusive interview
Sandeep sandy exclusive interview

ਦਾਖਾ ਇੱਕ60-70 ਕਿਲੋਮੀਟਰ ਵਿੱਚ ਫੈਲਿਆ ਹੋਇਆ ਹਲਕਾ ਹੈ ਇੱਕ ਲੱਖ 85 ਹਜ਼ਾਰ ਵੋਟਰ ਹਨ

ਚੰਡੀਗੜ੍ਹ : ਜਿਵੇਂ ਤੁਹਾਨੁੰ ਦਿਖਾਇਆ ਕਿ ਅਸੀਂ ਦਾਖਾ ਵਿੱਚ ਹਾਂ ਤੇ ਹੁਣ ਕੈਪਟਨ ਸੰਦੀਪ ਦੇ ਨਾਲ ਹਾਂ ਕਾਂਗਰਸ ਦੇ ਵੱਲੋਂ ਚੋਣ ਲੜ ਰਹੇ ਹਨ। ਕੈਪਟਨ ਸੰਦੀਪ ਸਾਡੇ ਨਾਲ ਜੁੜਨ ਪਹਿਲਾ ਤਾਂ ਬਹੁਤ ਬਹੁਤ ਧੰਨਵਾਦ ਤੇ ਅਸੀਂ ਪਹਿਲੀ ਵਾਰ ਦੇਖਿਆ ਹੈ ਕਿ ਕੈਪਟਨ ਸੰਦੀਪ ਕੈਮਰੇ ਦੇ ਅੱਗੇ ਆਏ ਹੋਣ। ਹਮੇਸ਼ਾ ਦੇਖਿਆ ਹੈ ਕਿ ਜਿੱਥੇ ਵੀ ਕਾਂਗਰਸ ਦੀ ਜਿਵੇਂ 2017 ਦੀ ਚੋਣ ਹੋਵੇ ਜਾਂ ਉਹ ਅਮ੍ਰਿਤਸਰ ਜਿੱਥੇ ਉਨ੍ਹਾਂ ਨੇ ਭਾਜਪਾ ਦੇ ਸੁਨਾਮੀ ਵਿਰੁੱਧ ਵੀ ਖੜ੍ਹਾ ਕਰ ਤਾ ਸੀ ਕੈਪਟਨ ਅਮਰਿੰਦਰ ਸਿੰਘ ਨੂੰ ਜਿਤਾਇਆ ਸੀ ਤੁਸੀਂ ਹਮੇਸ਼ਾ ਪਿੱਛੇਂ ਰਹੇ ਹੋ ਤੇ ਇਸ ਬਾਰ ਅਗੇ ਆ ਕਿਵੇਂ ਲੱਗ ਰਿਹਾ ਹੈ ?

InterviewInterview

ਉੱਤਰ : ਔਖਾ ਹੈ ਜੀ, ਕੰਮ, ਤੁਸੀਂ ਜਦੋਂ ਅੱਗੇ ਆਉਂਦੇ ਹੋ ਤਾਂ ਯੂ ਰਿਲਾਈਸ ਕੀ ਹੁਣ ਤੁਸੀਂ ਘੋੜੇ ਹੋ ਤੇ ਖੱਟਰ ਕਿਸੇ ਹਰ ਕੋਲ ਹੈ ਉਹਦਾ ਜਿਵੇਂ ਦਿਲ ਕਰ ਰਿਹਾ ਹੈ। ਉਹ ਕੰਮ ਛੱਡਣਾ ਔਖਾ ਸੀ ? ਨਹੀਂ ਮੈਂ ਮਹਸਿੂਸ ਕਰਦਾ ਹਾਂ ਕਿ ਜਿਹੜੀ ਇਹ ਸੋਚ ਹੈ ਕਿ 12 ਸਾਲ ਪਹਿਲਾ ਰੱਖਣੀ ਚਾਹੀਦੀ ਸੀ। ਇੱਥੇ ਤੁਸੀਂ ਬਹੁਤ ਜ਼ਿਆਦਾ ਇਨਬੋਲਡ ਹੁੰਦੇ ਹੋ ਅਤੇ ਬਹੁਤ ਕੁਝ ਕਰ ਸਕਦੇ ਹੋ। ਇਹ ਚੇਜ ਕਿਵੇਂ ਆਏ, ਤੁਸੀਂ ਸੋਚਿਆ ਕਿ ਇਹ ਪੋਲੀਟੀਕਲ ? ਮੈਂ ਤਾਂ ਉਦੋਂ ਵੀ ਨਹੀਂ ਸੀ ਸੋਚਿਆ ਤੇ ਨਾਂ ਹੀ ਹੁਣ ਸੋਚਿਆ ਹੈ। ਕੈਪਟਨ ਸਾਬ ਦਾ ਹੁਕਮ ਹੋਇਆ ਸੀ ਐਮ ਸਾਬ ਦਾ ਉਨ੍ਹਾਂ ਨੇ ਕਿਹਾ ਬੇਟਾ ਤੂੰ ਸੋਚ ਲੈ, ਮੈਂ ਕਿਹਾ ਜੀ ਤੁਸੀਂ ਦੱਸੋਂ, ਉਨ੍ਹਾਂ ਨੇ ਕਿਹਾ ਜੋ ਤੇਰੀ ਇੱਛਾ ਹੈ , ਉਨ੍ਹਾਂ ਨੇ ਕਿਹਾ ਹੈ ਮੈ ਓਕੇ।

InterviewInterview

 ਤੁਹਾਨੂੰ ਅਸਲ ਵਿੱਚ ਛੋਟਾ ਕੈਪਟਨ ਕਿਹਾ ਜਾਂਦਾ ਹੈ ਕਿਉਂਕਿ ਸਰਕਾਰ ਦੇ ਪਿੱਛੇ ਸਾਰਾ ਮਕੈਨੀਜ਼ਮ ਤੁਸੀਂ ਚਲਾਉਂਦੇ ਹੋ ਤੇ ਅੱਜ ਦਾਖੇ ਵਿੱਚ ਜੋ ਹਾਲਾਤ ਨੇ ਤੁਸੀਂ ਦਾਖੇ ਵਿੱਚ ਦੇਖ ਕੇ ਤੁਹਾਨੂੰ ਕਿ ਮਹਿਸੂਸ ਹੋ ਰਿਹਾ ਹੈ ਕਿ ਇੱਥੇ ਕੀ ਚਲਾਉਣ ਦੀ ਜ਼ਰੁਰਤ ਹੈ?

ਜਵਾਬ : ਦਾਖਾ ਇੱਕ60-70 ਕਿਲੋਮੀਟਰ ਵਿੱਚ ਫੈਲਿਆ ਹੋਇਆ ਹਲਕਾ ਹੈ ਇੱਕ ਲੱਖ 85 ਹਜ਼ਾਰ ਵੋਟਰ ਹਨ, ਪਰ ਬੇਸਿਕ ਜਿਹੜੀਆਂ ਗੱਲਾਂ ਡਿਵੈਲਪਮੈਂਟ ਦੀਆਂ ਕਰਦੇ ਹਨ ਪਰ ਬੇਸਿਕ ਗੱਲਾਂ ਹੀ ਮਿਸਆਊਂਟ ਹਨ। ਨਾ ਸਵ. ਡਵੀਜ਼ਨ ਹੈ ਤੇ ਨ ਹੀ ਇੱਥੇ ਸਿਵਲ ਹਸਪਤਾਲ ਤੇ ਨਾ ਇੱਥੇ ਸਰਕਾਰੀ ਕਾਲਜ ਹਨ ਨਾ ਹੀ ਫਾਇਰ ਬਿਗ੍ਰੇਡ ਹਨ ਸਟੇਸ਼ਨ ਹਨ। ਇਹ ਤਾਂ ਬੇਸਿਕ ਗੱਲਾਂ ਹਨ ਜੋ ਅੱਜ ਤੋਂ 10-15 ਸਾਲ ਪਹਿਲਾ ਬਣਾ ਦੇਣੇ ਚਾਹੀਦੇ ਹਨ ਫਿਰ ਉਹ ਬਣਾ ਦਿੰਦੇ।

InterviewInterview

ਤੁਸੀਂ ਇੱਥੇ ਗੱਲ ਰਹੇ ਹੋ ਕੀ ਇੱਥੇ ਸਟੇਡੀਅਮ ਦੀ ਗੱਲ ਆ ਰਹੀ ਹੈ ਕਿ ਜਿਹੜੇ ਦਾਖਾ ਤੋਂ ਰਾਮ ਇਯਾਲੀ ਦੀ ਐਮਐਲਏ ਰਹਿ ਚੁੱਕੇ ਹਨ ਨੇ ਕੀ ਸਟੇਡੀਅਮ ਹੀ ਬਣੇ ਨੇ ਕੋਈ ਵੀ ਮੁੱਢਲੀ ਚੀਜ਼ ਨਹੀਂ ਬਣੀ ?

ਸਟੇਡੀਅਮ ਬਣੇ ਜੀ ਸਟੇਡੀਅਮ ਖੇਡਣ ਵਾਲਿਆ ਲਈ ਕੰਮ ਕਰਤਾ। ਤੁਹਾਨੂੰ ਪਤਾ ਤੁਸੀਂ ਜਾਓਗੇ ਤੇ ਇਹ ਸਵਾਲ ਹਰ ਕਿਸੇ ਨੂੰ ਪੁੱਛਣਾ ਕਿ ਇੱਥੇ ਚਿੱਟਾ ਕਿਸਮ ਦਾ ਦਰਿਆ ਵਗਿਆ।ਪਿੰਡ ਜਾਂਗਪਰ ਜਾਣਾ, ਤਲਵੰਡੀ ਜਾਣਾ ਹੋਰ ਬਹੁਤ ਪਿੰਡ ਨੇ। ਇੱਕ ਇੱਕ ਪਿੰਡ ਵਿੱਚ 20-20 ਬੱਚੇ ਪਰਿਵਾਰ ਬਰਬਾਦ, ਜਵਾਨੀਆਂ ਬਰਬਾਦ ਉਦੋਂ ਆਪਣੀ ਡਿਉਟੀ ਕਿੱਥੇ ਸੀ। ਅੱਜ ਇਹ ਬੰਦੇ ਕਹਿੰਦੇ ਨੇ ਕਿ ਅੱਹ ਸਾਨੂੰ ਇੱਥੇ ਡਰ ਹੈ ਕਿ ਅੱਜ ਇੱਥੇ ਧੱਕੇ ਹੋਣਗੇ ਜਾਂ ਤਾਂ ਇੱਥੇ ਨੀਮ ਦਸਤੇ ਬੁਲਾ ਲਓ ਨਹੀਂ ਤਾਂ ਅਸੀਂ ਠੀਕਰੀ ਪਹਿਰੇ ਲਗਾ ਕੇ ਰੋਕਾਗੇ ਜੇ ਕੋਈ ਇਹੋ ਜਿਹੀ ਗੱਲ ਹੋਈ। ਉਹ ਭਾਈ ਲਾਓ ਠੀਕਰੀ ਪਹਿਰੇ ਰੋਕੋ ਹੁਣ ਵੀ ਪਰ ਉਦੋਂ ਵੀ ਠੀਕਰੀ ਪਹਿਰੇ ਲੈਂਦੇ ਘੱਟੋਂ ਘੱਟ ਇਹ ਦਰਿਆ ਨਾ ਵੱਗਣ ਦਿੰਦੇ।

InterviewInterview

ਸਵਾਲ : ਜਿਵੇਂ ਤੁਸੀਂ ਨਸ਼ਿਆ ਦੇ ਦਰਿਆ ਦੀ ਗੱਲ ਕੀਤੀ ਹੈ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਮੈਂ ਇਹ ਦਰਿਆ ਰੋਕਾਂਗਾ, ਉਨ੍ਹਾਂ ਵੱਲੋਂ ਹੈ ਕਿ ਮੈਂ ਰੋਕਿਆ ਹੈ ਪਰ ਜਿਵੇਂ ਤੁਸੀਂ ਕਹਿ ਰਹੇ ਹੋ ਦਾਖਾ ਵਿੱਚ ਇੰਨੀ ਤੇਜ਼ ਵਗ ਰਿਹਾ ਹੈਫ਼ਨਬਸਪ; ਤੇ ਹੁਣ ਅਕਾਲੀਦਲ ਇਹ ਇਲਜ਼ਾਮ ਲਗਾ ਰਿਹਾ ਹੈ ਇਹ ਜੋ ਦਰਿਆ ਵਗਿਆ ਹੈ ਉਹ ਕਾਂਗਰਸ ਦੀ ਸਹਿ ਨਾਲ ਵਗਿਆ ਹੈ?

ਜਵਾਬ : 2007 ਤੋਂ ਲੈ ਕੇ 2017 ਤੇ ਉਸ ਤੋਂ ਪਹਿਲਾ ਦਾ ਸਮਾਂ ਮੈਨੂੰ, ਦੱਸੋ ਕਿ ਤੁਸੀਂ ਇਹ ਨਸੇ ਦਾ ਕੰਮ ਸੁਣਿਆ ਹੋਵੇ ਇਹੋ ਜਿਹਾ। 7 ਤੇ 17 ਦੇ ਵਿੱਚ ਇਹ ਚੀਜ਼ ਆਈ। ਸੀਐਮ ਸਾਬ ਨੇ ਸਹੁੰ ਚੁੱਕੀ ਆਪਾਂ ਨਿਮਰਤ ਜੀ ਸਹੁੰ ਕਦੋਂ ਚੁੱਕਦੇ ਹਾਂ ਜਦੋਂ ਆਪਾਂ ਕਿਸੇ ਕੰਮ ਲਈ ਦ੍ਰਿੜ ਨਿਸ਼ਚੈ, ਇੱਕ ਸੱਚੀ ਸੋਚ ਰੱਖ ਕੇ ਚੱਲਦੇ ਹਾਂ ਤਾਂ ਸੱਚੇ ਪਾਤਿਸ਼ਾਹ ਤਾਂ ਓਟ ਆਸਰਾ ਲੈਂਦੇ ਹਾਂ। ਮਤਲਬ ਇੱਥੇ ਪਤਾ ਲੱਗਦਾ ਹੈ ਉਨ੍ਹਾਂ ਦੀ ਸਨਸੀਅਤਾ ਦਾ। ਜਦੋਂ ਕਿਸੇ ਚੀਜ਼ ਦਾ ਓਟ ਆਸਰਾ ਲੈਂਦੇ ਹਾਂ, ਸਹੁੰ ਖਾਂਦੇ ਕੀ ਮੈਂ ਇੱਕ ਮਹੀਨੇ ਵਿੱਚ, ਉਨ੍ਹਾਂ ਦੀ ਰਿਲਾਈਜੇਸ਼ਨ ਇਹ ਸੀ ਕੀ ਮੈਂ ਥੋੜਾ ਜਾ ਵੀ ਲੇਟ ਹੁੰਦਾ ਤਾਂ ਬੱਚਿਆ ਦੀ ਹੋਰ ਜ਼ਿਆਦਾ ਬਰਬਾਦੀ ਹੋਵੇਗੀ ਤਾਂ ਉਨ੍ਹਾਂ ਨੇ ਕਿਹਾ ਸੀ ਕੀ ਮੈਂ ਇੱਕ ਮਹੀਨੇ ਵਿੱਚ ਇਨ੍ਹਾਂ ਦਾ ਲੱਕ ਤੋੜ ਦਿਆਂਗਾ।

ਸਰਕਾਰ ਆਈ ਤਾਂ ਤੁਸੀਂ ਅਪੋਜੀਸ਼ਨ ‘ਚ ਹੁੰਦੇ ਹੋ ਤਾਂ ਤੁਸੀਂ ਬਹੁਤ ਗੱਲਾਂ ਸੁਣਦੇ ਹੋ, ਜਦੋਂ ਸਰਕਾਰ ਆ ਜਾਂਦੀ ਹੈ ਤਾਂ ਤੁਹਾਨੂੰ ਸਭ ਕੁਝ ਪਤਾ ਲੱਗਦਾ ਹੈ ਕਿ ਸਰਕਾਰ ਵਿੱਚ ਕੀ ਹੋ ਰਿਹਾ ਸੀ ਕਿਸ ਕਸਿਮ ਦੀ ਪੀਟਰਨਾਈਜੇਸ਼ਨ ਹੋ ਰਹੀ ਸੀ, ਕੋਣ ਇਸ ‘ਚ ਰਲਿਆ ਸੀ । ਸਿੱਟ ਬਣੀ, ਇੱਕ ਸਪੈਸ਼ਲ ਟੀਮ ਬਣਾ ਗਈ ਉਸਦਾ ਹੈੱਡ ਬਣਾ ਦਿੱਤਾ ਇੱਕ ਇਹੋ ਜਿਹਾ ਇਨਸਾਨ ਜਿਨ੍ਹਾਂ ਬਾਰੇ ਕਿਹਾ ਜਾਂਦਾ ਹੈ ਕਿ ਜਿਹੜਾ ਕੰਮ ਉਸਨੂੰ ਦਿੱਤਾ ਜਾਂਦਾ ਹੈ ਉਹ ੳਸ ਕੰਮ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਕਰਦਾ ਹੈ।

ਉਸ ਤੋਂ ਬਾਅਦ ਮੈਂ ਅੱਜ ਮੈਂ ਮਹਿਸੂਸ ਕਰਦਾ ਹਾਂ ਮੈਂ ਅੱਜ ਦਾਖਾ ਦੀ ਗੱਲ ਕਰੀ ਦਰਿਆ ਨਹੀਂ ਵੱਗ ਰਹ, ਦਰਿਆ ਵੱਗੇ ਸੀ। ਨਸ਼ਾ ਹੈ, ਨਸ਼ੇ ਦੇ ਆਉਣ ਦੇ ਤਰੀਕੇ ਬਦਲ ਗਏ ਕੋਈ ਦਿੱਲੀ ਤੋਂ ਆ ਰਿਹਾ ਹੈ ਕੋਈ ਜ਼ੰਮੂ ਤੋਂ ਆ ਰਿਹਾ ਹੈ ਇਸੇ ਕਰਕੇ ਮੁੱਖ ਮੰਤਰੀ ਸਾਬ ਨੇ ਇਹ ਆਖਿਆ ਕਿ ਜਦੋਂ ਉਨ੍ਹਾਂ ਨੇ ਮੁੱਖ ਮੰਤਰੀਆਂ ਦੀ ਮੀਟਿੰਗ ਬੁਲਾਈ।ਉਨ੍ਹਾਂ ਨੇ ਨੈਸ਼ਨਲ ਡਰੱਗ ਪਾਲਿਸੀ ਵੇਟ ਕਰ ਸਕਦੀ ਹੈ ਆਪਾਂ ਤਾਂ ਮੁੱਖ ਮੰਤਰੀ ਇਕੱਠੇ ਹੋਈਏ।

ਹਰਿਆਣਾ, ਹਿਮਾਚਲ,ਜ਼ੰਮੂ ਕਸ਼ਮੀਰ, ਉੱਤਰਾਖੰਡ, ਰਾਜਸਥਾਨ ਪੰਜਾਬ ਤੇ ਦਿੱਲੀ। ਕੇਜਰੀਵਾਲ ਸਾਬ 2017 ਚੋਣਾਂ ਸਮੇਂ ਵਾਅਦੇ ਕਰਕੇ ਗਏ ਸੀ ਉਹ ਮੀਟਿੰਗ ‘ਚ ਆਏ ਹੀ ਨਹੀ। ਜਦਕਿ ਮੂਵਮੈਂਟ ਡਰੱਗ ਜਿਹੜੀ ਕਿ ਆਪਾਂ ਰੋਜ ਫੜ੍ਹ ਰਹੇ ਹਾਂ 90% ਉਹ ਦਿੱਲੀ ਵਾਲੇ ਪਾਸੇ ਤੋਂ ਆ ਰਹੀ ਹੈ। ਮੁੱਖਮਤਰੀ ਸਾਬ ਜਿਹੜੇ ਹੈ ਨੇ ਉਨ੍ਹਾਂ ਦੇ ਸੋਲ ਤੇ ਕੋਸ਼ਿਸ਼ ਵਿੱਚ ਕੋਈ ਨਹੀਂ ਹੈ। ਅੱਤਵਾਦ ਸੀ ਕਿੰਨੇ ਸਾਲ ਚੱਲਿਆ ਵਥੇਰੇ ਡੀਜੀਪੀ ਆਏ ਹਰ ਡੀਜੀਪੀ ਨੇ ਕੋਸ਼ਿਸ਼ ਕੀਤੀ ਉਦੋਂ ਉਹ ਅੱਤਵਾਦ ਖ਼ਤਮ ਹੋਇਆ ਜਦੋਂ ਲੋਕ ਸਾਰੇ ਰੱਲ ਗਏ।

ਜਦੋਂ ਲੋਕਾਂ ਨੇ ਮਹਿਸੂਸ ਕੀਤਾ ਕੀ ਬਹੁਤ ਹੋ ਗਿਆ। ਲੋਕਾਂ ਨੇ ਲੋਕ ਲਹਿਰ ਬਣਾ ਦਿੱਤੀ। ਨਿਮਰਤ ਜੀ ਮੈਂ ਇਸ ਨੂੰ ਚਿੱਟਾ ਅੱਤਵਾਦ ਮੰਨਦਾ ਜਿੰਨ੍ਹਾਂ ਚਿਰ ਲੋਕ ਮਾਵਾਂ ਧੀਆਂ ਜਿਹੜੀਆਂ ਬੱਚਿਆਂ ਦੀਆਂ ਗੱਲਾਂ ਲੁਕੋ ਕੇ ਛੁਪਾ ਕੇ ਰੱਖ ਜਾਂਦੀਆਂ ਕਿਉਂਕਿ ਲਾਡਲੇ ਹੁੰਦੇ। ਉਨ੍ਹਾਂ ਨੇ ਮਹਿਸੂਸ ਕੀਤਾ ਕਿ ਨਹੀਂ ਕੀਤਾ ਮੈਂ ਹੁਣ ਇਹ ਜਾਣਨਾ ਜਿਸ ਕਿਸਮ ਦੀਆਂ ਬੀਬੀਆਂ ਨੇ ਭੈਣਾਂ ਮਾਵਾਂ ਨੇ ਗੱਲਾਂ ਕੀਤੀਆਂ ਉੱਥੋ ਹੀ ਗੱਲਾਂ ਆਈਆਂ ਮੇਰੇ ਕੋਲ ਮੈਂ ਕੋਈ ਬਣਾ ਕੇ ਨਹੀਂ ਤੁਹਾਨੂੰ ਦੱਸ ਰਿਹਾ।ਉਹ ਕਹਿੰਦੀਆਂ ਕੀ ਅਸੀਂ ਤੁਹਾਡਾ ਸਾਥ ਦਿਆਂਗੀਆਂ ਕੀ ਤੁਸੀਂ ਇਸ ਨੂੰ ਕਿਸੇ ਤਰੀਕੇ ਨਾਲ ਖਤਮ ਕਰ ਦਿਓ। ਕੀ ਅਜੇ ਵੀ ਕਿਤੇ ਨਾ ਕਿਤੇ ਤੋਂ ਸਾਡੇ ਮੁੰਡਿਆਂ ਨੂੰ ਨਸ਼ਾ ਮਿਲ ਜਾਂਦਾ ਹੈ।

ਇਲਜ਼ਾਮਾਂ ਤੋਂ ਸੁਰੂ ਕਰਦੇ ਹਾਂ ਕਿ ਜੋ ਤੁਹਾਡੇ ਤੇ ਇਲਜ਼ਾਮ ਲੱਗ ਰਹੇ ਹਨ ਪਹਿਲਾ ਇਲਜ਼ਾਮ ਲੱਗ ਰਿਹਾ ਹੈ ਕਿ ਤੁਸੀਂ ਬਾਹਰ ਤੋਂ ਆਏ ਹੋ ਦਾਖਾ ਦੇ ਨਹੀਂ ਹੋ?

ਦੇਖੋ ਇਸ ਵਿੱਚ ਕੋਈ ਸ਼ੱਕ ਨਹੀਂ, ਜ਼ੰਮਣਾ ਤੇ ਮਰਨਾ ਕਿਸੇ ਦੇ ਹੱਥ ‘ਚ ਨਹੀਂ ਹੁੰਦਾ ਮੈਂ ਬਿਲਕੁਲ ਜੰਮਪਲ ਦਾਖਾ ਦਾ ਨਹੀਂ, ਸੱਚੇ ਪਾਤਸ਼ਾਹਿ ਦੀ ਇਹ ਤਾਂ ਮਰਜ਼ੀ ਸੀ ਜਾਂ ਮੇਰੇ ਮਾਂ ਪਿਓ ਦੀ ਸੋਚ ਹੋਣੀ ਕੀ ਸਾਡਾ ਮੁੰਡਾ ਵੱਡਾ ਹੋ ਕੇ ਦਾਖਾ ਤੋਂ ਚੋਣ ਲੜੇਗਾ ਤੇ ਆਪਾਂ ਦਾਖਾ ਕਿਉਂ ਨਾ ਚੱਲੀਏ। ਪਰ ਜਿਹੜੀ ਕਰਮ ਭੂਮੀ ਹੈ ਜਾਂ ਡਿਉਟੀ ਕਰਨ ਵਾਲੀ ਥਾਂ ਹੈ ਉਹ ਮੈਂ ਤਹਿ ਕਰ ਸਕਦਾ ਹਾਂ ਅਤੇ ਮੈਂ ਤਹਿ ਕਰ ਲਈ ਹੈ। ਜਿਸ ਤਰੀਕੇ ਨਾਲ ਮੈਨੂੰ ਦਾਖਾ ਵਾਲਿਆ ਨੇ ਪਿਆਰ ਤੇ ਜਿਸ ਕਿਸਮ ਦਾ ਹੁੰਗਾਰਾ ਦਿੱਤਾ ਹੈ ਮੈਂ ਤਾਂ ਇਹ ਗੱਲ ਸੋਚਦਾ ਹਾਂ ਕਿ ਮੈਂ ਇਹ ਗੱਲ 11-12 ਸਾਲ ਪਹਿਲਾ ਕਿਉਂ ਨਹੀਂ ਸੋਚੀ

ਤੀਸਰੀ ਗੱਲ ਮਰਨਾ ਵੀ ਕਿਸੇ ਦੇ ਹੱਥ ਨਹੀਂ ਨਿਮਰਤ ਜੀ ਪਰ ਮੈਂ ਇਹ ਗੱਲ ਹਰ ਥਾਂ ਕਹਿੰਦਾ ਹਾਂ ਕਿ ਸੱਚੇ ਪਾਤਸ਼ਾਹਿ ਜਦੋਂ ਇੱਥੋਂ ਲੈ ਕੇ ਜਾਵੇ ਤਾਂ ਮੈਂ ਦਾਖਾ ਵਿੱਚ ਹੀ ਬੈਠਾ ਕਿਸੇ ਦਾ ਕੰਮ ਕਰ ਰਿਹਾ ਹੋਵਾ ਐਵੇ ਕਿਸੇ ਕੰਮ ਜਾਂ ਕਿਸੇ ਹੋਰ ਗੱਲ ‘ਚ ਬਾਹਰ ਨਾ ਹੋਵਾ।

ਇੱਕ ਇਲਜ਼ਾਮ ਲੱਗਿਆ ਕਿ ਤੁਸੀਂ ਜਿਹੜੀ ਸਿਆਸੀ ਤਾਕਤ ਉਸ ਨੂੰ ਪੁਲਿਸ ਉਹੋ ਜਿਹੀ ਲਗਾ ਕੇ ਲੋਕਾਂ ਨੂੰ ਡਰਾ ਕੇ ਆਪਣੇ ਵੱਲ ਵੋਟ ਪਵਾਉਣ ਦੀ ਕੋਸ਼ਿਸ਼ ਕਰ ਰਹੇ ਹੋ ?

ਨਿਮਰਤ ਜੀ ਇਸ ਤਰ੍ਹਾਂ ਹੈ ਕੀ ਮੈਂ ਜ਼ਿਮਨੀ ਚੋਣਾਂ ਵਿੱਚ ਹਰ ਬਾਰ ਹਿੱਸਾ ਪਾਇਆ ਹੈ ਜਦੋਂ ਸਰਕਾਰ ਨਹੀਂ ਵੀ ਸੀ ਤੇ ਜਦੋਂ ਹੈਗੀ ਵੀ ਹੈ।ਇਹ ਜਿਹੜੀਆਂ ਆਦਤਾਂ ਨੇ ਕਿ ਜ਼ਿਮਨੀ ਚੋਣ ਦੇ ਵਿੱਚ ਪ੍ਰੈਸ਼ਰ ਪਾਉਣ ਵਾਲੀਆਂ, ਡਰਾਉਣ ਵਾਲੀਆਂ,ਧਮਕਾਉਣ ਵਾਲੀਆ ਇਹ ਉਨ੍ਹਾਂ ਪਾਰਟੀਆਂ ਜਾਂ ਲੀਡਰਾਂ ਦਾ ਤਰੀਕਾ ਹੈਗਾ ਜ਼ਿਮਨੀ ਚੋਣ ਜਿੱਤਣ ਦਾ। ਤੁਹਾਡੇ ਸਾਹਮਣੇ ਹੈਗੇ ਹਾਂ ਤੁਹਾਨੂੰ ਡਰ ਭੈਅ ਕਿੱਥੇ ਦਿੱਖ ਰਿਹਾ ਹੈ ਤੁਹਾਨੂੰ ਬਹੁਤ ਜਗ੍ਹਾਂ ਤੇ ਖਾਲੀ ਝੰਡੇ ਦਿਖਣਗੇ।ਤੁਸੀਂ ਯਾਦ ਕਰੋ ਜ਼ਿਮਨੀ ਚੋਣਾਂ ਮੋਗੇ ਦੀਆਂ, ਧੂਰੀ ਦੀਆਂ, ਦਸੂਹੇ ਦੀਆਂ ਝੰਡਾ ਤਾਂ ਛੱਡੋ ਬੰਦਾ ਨਹੀਂ ਨਿਕਲਣ ਦਿੰਦੇ ਸੀ। ਸ਼ੋ ਉਨ੍ਹਾਂ ਨੂੰ ਆਪਦਾ ਡਰ ਹੈ ਕਿਸੇ ਗੱਲ ਦਾ ਉਹ ਆਪ ਤਿਆਰੀ ਕਰ ਰਹੇ ਹਨ।

ਅੱਜ ਜੋ ਨੌਜਵਾਨ ਪੀੜ੍ਹੀ ਆ ਰਹੀ ਹੈ ਉਹ ਇੱਕ ਵੱਖਰੀ ਸਿਆਸਤ ਦੇਖਣਾ ਚਾਹੁੰਦੇ ਹਨ ਕਿ ਚੋਣਾਂ ਵਿੱਚ ਆਉਂਦੇ ਹਨ ਵਾਅਦੇ ਕਰਦੇ ਹਨ ਚਲੇ ਜਾਂਦੇ ਹਨ ਤੁਸੀਂ ਉਹ ਵੱਖਰੀ ਸਿਆਸਤ ਮੈਂ ਤੁਹਾਨੂੰ ਇਸ ਲਈ ਲਈ ਪੁੱਛ ਰਹੀ ਹਾਂ ਕੀ ਤੁਸੀਂ ਇੱਕ ਪ੍ਰੋਫੈਸਨਲ ਬੈਕਗ੍ਰਾਊਂਡ ਤੋਂ ਆਏ ਤੁਸੀਂ ਮੋਚਰਨੈਵੀ ਵਿੱਚ ਕੰਮ ਕੀਤਾ ?

ਮੈਂ ਦੱਸਦਾ ਜੀ ਕੀ ਸਭ ਤੋਂ ਵੱਡੀ ਸਮੱਸਿਆ ਕੀ ਜਦੋਂ ਚੋਣਾਂ ਅਨਾਊਂਸ ਹੋ ਜਾਂਦੀ ਹਨ ਤਾਂ ਉਦੋਂ ਰਿਸ਼ਤੇ ਨਾਤੇ ਬਣਨੇ ਸ਼ੁਰੂ ਹੁੰਦੇ ਹਨ ਧਰਨੇ ਉਸ ਟਾਈਮ ਲੱਗਦੇ ਹਨ, ਕੰਮ ਉਸ ਟਾਈਮ ਕਰਾਉਣ ਆਉਂਦੀ ਹੈ ਦੁਨੀਆ ਤੇ ਸਿਆਸਤ ਵੀ ਉਵੇਂ ਹੀ ਹੋ ਚੁੱਕੇ ਨੇ ਕੀ ਠੀਕ ਹੈ ਭਾਈ ਜੇ ਇਨ੍ਹਾਂ ਦੇ ਇਨ੍ਹਾਂ ਦੀ ਹਰ ਗੱਲ ਮੰਨਣੀ ਹੈ ਇਨ੍ਹਾਂ ਤੇ ਕੋਈ ਗੁੱਸਾ ਗਿਲ੍ਹਾ ਨਹੀਂ ਕਰਨਾ, ਕੱਢ ਲਓ ਔਖੇ ਸੌਖੇ ਕੱਢ ਲਿਓ ਦਿਨ ਜਿਹੜੇ 15 ਦਿਨ ਨੇ।

ਮੈਂ ਮਹਿਸੂਸ ਕਰਦਾ ਹਾਂ ਕੀ ਤੁਹਾਨੂੰਫ਼ਨਬਸਪ; ਜਿਹੜੀ ਐਸ਼ੋਸੀਏਸ਼ਨ ਉਹ ਲੰਬੀ ਰੱਖਣੀ ਚਾਹੀਦੀ ਹੈ। ਮੈਂ ਤਾਂ ਬੱਚਿਆਂ ਨੂੰ ਇਹ ਗੱਲ ਕਹਿੰਦਾ ਹਾਂ ਯੂਥ ਆ ਕੇ ਮਿਲ ਰਿਹਾ ਹੈ ਬਹੁਤ ਪਿਆਰ ਦੇ ਰਿਹਾ ਹੈ ਤੇ ਮੈਂ ਹਰ ਇੱਕ ਨੂੰ ਇਹੋ ਗੱਲ ਕਹਿੰਦਾ ਹਾਂ ਕੀ ਦੇਖੋ ਤੁਸੀਂ 150 ਬੰਦਾ ਖੜਿਆ ਹੈ ਮੈਂ ਨਹੀਂ ਹਰ ਕਿਸੇ ਨੂੰ ਯਾਦ ਰੱਖ ਸਕਦਾ। ਜਿਹੜਾ ਲੀਡਰ ਭਰਾ ਹੈ ਉਹ ਮੇਰੇ ਨਾਲ ਰਾਬਤਾ ਰੱਖੇ 10 ਦਿਨਾਂ ਵਾਲੀ ਖੇਡ ਨਾ ਬਣਾਏ। ਤੁਸੀਂ ਮੈਨੂੰ ਵੀ ਵਰਤ ਕੇ ਦੇਖ ਲਿਓ ਕੀ ਮੈਂ ਕਿਸ ਕਿਸਮ ਦਾ ਇਨਸਾਨ ਹਾਂ।

ਜਵਾਬ. ਇੱਕ ਇਲਜ਼ਾਮ ਤੁਸੀ ਮਨਪ੍ਰੀਤ ਇਆਲੀ ਉੱਤੇ ਲਗਾਇਆ ਐ ਕਿ ਜਿਹੜੇ ਸਟੇਡੀਅਮ ਬਣਾਏ ਗਏ ਉਹਨਾਂ ਦੀ ਕੀਮਤ 25 ਲੱਖ ਰੁਪਏ ਹੈ.ਪਰ ਉਸ ਲਈ ਲਿਆ 1 ਜਾ ਦੋ ਕਰੋੜ ਰੁਪਏ ਗਿਆ ਐ..ਇਸ ਬਾਰੇ ਤੁਸੀ ਕੱਝ ਹੋਰ ਦੱਸੋਗੇ

ਦੇਖੋ ਮੈ ਪਹਿਲਾ ਹੀ ਕਹਿੰਦਾ ਹਾਂ ਕਿ ਮੈ ਇਲਜ਼ਾਮ ਲਗਾਉਂਦਾ ਹੀ ਨਹੀਂ ਪਰ ਜਦੋਂ ਲੋਕਾ ਨੇ ਕਿਹਾ ਕਿ ਤੁਸੀ ਸਟੇਡੀਅਮ ਦੀ ਗੱਲਾਂ ਹਰ ਥਾਂ ਸੁਣਦੋ ਹੋ ਪਰ ਤੁਸੀ ਕੁੱਝ ਬੋਲਦੇ ਕਿਉ ਨਹੀਂ..ਤਾਂ ਮੇਰਾ ਕਹਿਣਾ ਸੀ ਕਿ ਉਸਨੇ ਜਿਹੜੇ ਸਟੇਡੀਅਮ ਬਣਾਏ ਹਨ..ਉਸਦੀ ਵਰਤੋਂ ਬੱਚਿਆ ਲਈ ਹੋ ਸਕਦੀ ਐ...ਤਾਂ ਮੈ ਕਿਉ ਕੁੱਝ ਬੋਲਾ..ਪਰ ਉੱਥੋ ਇੱਕ ਅਵਾਜ਼ ਉੱਠ ਕੇ ਆਈ ਕਿ ਇਸਦੀ ਜਾਂਚ ਤਾਂ ਕਰਵਾਉ..ਇੱਕ ਇਹੋ ਜਿਹਾ ਇੱਥੇ ਵੀਡੀਉ ਐ..ਜਿਸ ਬਾਰੇ ਮੈਨੂੰ ਉਸਨੇ ਨਾਮ ਵੀ ਦਿੱਤਾ।

ਤੁਹਾਨੂੰ ਪਤਾ ਲੱਗੇਗਾ ਕਿ ਇੱਥੇ ਸਟੇਡੀਅਮ ਕੋਈ ਬਣੇ ਨੇ..ਇੱਥੇ ਲੋਕਾਂ ਦੇ ਘਰ ਭਰੇ ਨੇ..ਕਿ ਜੋ ਵੀ ਉਸਦੀ ਅਸਲੀ ਕੀਮਤ ਸੀ..ਉਹ ਤਾਂ ਜਾਂਚ ਚ ਪਤਾ ਲੱਗੇਗਾ ਕਿ ਕੀ ਸਚਾਈ ਹੈ..ਤਾਂ ਮੈ ਇਹ ਗੱਲ ਜਰੂਰ ਆਖੀ ਹੈ ਕਿ ਤੁਸੀ ਚਾਹੁੰਦੇ ਹੋ ਕਿ ਮੈ ਇਸਨੂੰ ਉਠਾਵਾ ਤਾਂ ਮੈ ਉੱਠਾ ਲੈਦਾ ਹਾਂ ਤਾਂ ਹੀ ਮੈ ਲੋਕਾਂ ਦੇ ਕਹਿਣ ਤੇ ਗੱਲ ਉਠਾਈ ਐ..

ਪ੍ਰਸ਼ਨ. ਜਿੱਤੋ ਜਾ ਹਾਰੋ ਤੁਸੀ ਵੀਡੀਉ ਦੀ ਜਾਂਚ ਕਰਵਾ ਸਕਦੇ ਹੋ

ਗੱਲ ਜਿੱਤ ਹਾਰ ਦੀ ਖਤਮ ਹੋ ਗਈ ਐ ਜੀ..ਇਹ ਹੁਣ ਦਾਖੇ ਦੀ ਜ਼ਿੰਮੇਵਾਰੀ ਬਣ ਚੁੱਕੀ ਐ..

ਪ੍ਰਸ਼ਨ ਕੀ ਸਾਨੂੰ ਇਸ ਬਾਰੇ ਸਾਫ਼ ਪਤਾ ਚੱਲੇਦਾ ਕਿਉਕਿ ਹੁਣ ਇਹ ਆਮ ਗੱਲ ਬਣ ਚੁੱਕੀ ਐ ਕਿ  ਟੈਂਡਰ ਕੁੱਝ ਹੋਰ ਨਿਕਲਦਾ ਐ.. ਅਤੇ ਅਸਲ ਕੀਮਤ ਕੁੱਝ ਹੋਰ ਹੁੰਦੀ ਐ..

ਇਹ ਟੈਂਡਰਾ ਦੀ ਗੱਲ ਨਹੀਂ ..ਇਹ ਤਾਂ ਜਦੋਂ ਜਾਂਚ ਹੋਵੇਗੀ ਤਾਂ ਪਤਾ ਚੱਲੇਗਾ ਕਿ ਕਿਸ ਕਿਸਮ ਦੇ ਬਿੱਲ ਬਣੇ ਅਤੇ ਕਿਸ ਕਿਸਮ ਦਾ ਮੈਟੀਰੀਅਲ ਆਇਆ..ਪਰ ਇਹ ਹੋਵੇਗਾ ਜ਼ਰੂਰ..

ਪ੍ਰਸ਼ਨ ਤੁਸੀ ਜਿੱਤੇ ਤਾਂ ਬੜੇ ਲੋਕ ਉਮੀਦ ਕਰਦੇ ਨੇ ਕਿ ਤੁਸੀ ਮੰਤਰੀ ਜ਼ਰੂਰ ਬਣੋਗੇ ..

ਨਹੀਂ ਜੀ ਗੱਲ ਇਸ ਤਰ੍ਹਾ ਕਿ ਮੇਰੀ ਜ਼ਿੰਦਗੀ ਵਿੱਚ ਜੋ ਸਿਆਸਤ ਦਾ ਸਾਰਾ ਸਮਾਂ ਸੀਐੱਮ ਕੈਪਟਨ ਅਮਰਿੰਦਰ ਸਿੰਘ ਜੀ ਨਾਲ ਗੁਜਰਿਆ ਐ..ਮੈਨੂੰ ਉਹਨਾਂ ਨੇ ਅੱਜ ਇਹ ਮੌਕਾ ਦਿੱਤਾ ਐ..ਉਹਨਾਂ ਨੇ ਮੈਨੂੰ ਵੈਸੇ ਹੀ ਬਹੁਤ ਕੁੱਝ ਦੇ ਦਿੱਤਾ ਐ..ਅਤੇ ਤੁਸੀ ਪਹਿਲਾ ਹੀ ਇਸ ਇੰਰਵੀਊ ਚ ਕਹਿ ਕੇ ਹੱਟੇ ਹੋ ਜਿਸ ਤਰ੍ਹਾ ਉਹਨਾਂ ਨੇ ਮੈਨੂੰ ਇੱਜ਼ਤ, ਪਿਆਰ ਅਤੇ ਮਾਨ ਸਤਿਕਾਰ ਦਿੱਤਾ ਐ..ਇਸ ਤੋਂ ਵੱਧ ਕੀ ਚਾਹੀਦਾ ਐ..

 ਪ੍ਰਸ਼ਨ ਪਰ ਜੇਕਰ ਦਾਖੇ ਤੋਂ ਮੰਤਰੀ ਆਵੇਗਾ ਤਾਂ ਦਾਖੇ ਨੂੰ ਤਾਂ ਬਹੁਤ ਕੁੱਝ ਮਿਲ ਸਕਦਾ ਐ

ਦਾਖੇ ਨੂੰ ਤਾਂ ਵੈਸੇ ਵੀ ਮਿਲ ਸਕਦਾ ਐ..ਜਦੋਂ ਸੀਐਮ ਸਾਹਿਬ ਨੇ ਇਹੀ ਕਹਿਤਾ ਕਿ ਜਿਸ ਤਰ੍ਹਾ ਮੈਨੂੰ ਪਟਿਆਲਾ ਹਲਕਾ ਐ..ਉਸੇ ਤਰ੍ਹਾਂ ਮੈਨੂੰ ਦਾਖਾ ਹਲਕਾ ਐ.ਕੱਲ੍ਹ ਨੋ ਘੰਟੇ ਉਹ ਬੱਸ ਤੋਂ ਥੱਲੇ ਨਹੀਂ ਉੱਤਰੇ..ਅਤੇ ਇੱਕ ਛੋਟੀ ਜਿਹੀ ਘਟਨਾ ਹੋਈ ਕਿ ਤਾਰ ਆ ਗਈ ਅੱਗੇ..ਅਤੇ ਦਸਤਾਰ ਉੱਤਰ ਗਈ..ਪਰ ਤੁਸੀ ਵੇਖੋ ਉਸ ਇਨਸਾਨ ਨੂੰ ਜਿਸਨੇ ਡੇਢ ਮਿੰਟ ਵਿੱਚ  ਬਿਨਾਂ ਕਿਸੇ ਸ਼ੀਸ਼ੇ  ਤੋਂ  ਬਿਨਾਂ ਕਿਸੇ ਨੂੰ ਦੇਖਿਆ..ਉਹਨਾਂ ਨੇ ਆਪਣੀ ਦਸਤਾਰ ਦੁਬਾਰਾ ਸਜਾ ਕੇ ਫਿਰ ਉੱਤੇ ਆ ਗਏ ਸੀ..ਇਹ ਨਿਸ਼ਾਨੀ ਹੈ ਉਸ ਇਨਸਾਨ ਦੀ..

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੌਣ ਖੋਹੇਗਾ ਤੁਹਾਡੀਆਂ ਜ਼ਮੀਨਾਂ-ਜਾਇਦਾਦਾਂ ? ਮਰ+ਨ ਤੋਂ ਬਾਅਦ ਕਿੱਥੇ ਜਾਵੇਗੀ 55% ਦੌਲਤ ?

26 Apr 2024 11:00 AM

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM
Advertisement