
ਪੁਲਿਸ ਦੀ ਨਜ਼ਰ ਚੜਿਆ ਖ਼ਾਲਿਸਤਾਨੀ
ਨਵੀਂ ਦਿੱਲੀ: ਭਾਰਤ ਨਿਊਜ਼ੀਲੈਂਡ ਵਰਲਡ ਕੱਪ ਮੈਚ ਦੌਰਾਨ ਫਿਰ ਇਕ ਖ਼ਾਲਿਸਤਾਨ ਸਮਰਥਕ ਸਟੇਡੀਅਮ ਵਿਚ ਦੇਖਿਆ ਗਿਆ। ਮੈਨਚੈਸਟਰ ਵਿਚ ਚਲ ਰਹੇ ਮੈਚ ਦੌਰਾਨ ਦਰਸ਼ਕਾਂ ਵਿਚ ਇਕ ਖ਼ਾਲਿਸਤਾਨ ਸਮਰਥਕ ਵੀ ਵੜ ਗਿਆ। ਉਸ ਦੀ ਟੀਸ਼ਰਟ 'ਤੇ ਵੀ ਪੰਜਾਬ ਨੂੰ ਲੈ ਕੇ ਇਤਰਾਜ਼ਯੋਗ ਚੀਜ਼ਾਂ ਲਿਖੀਆਂ ਹੋਈਆਂ ਸਨ। ਹਾਲਾਕਿ ਮੈਚ ਦੀ ਸ਼ੁਰੂਆਤ ਵਿਚ ਹੀ ਉਹ ਬ੍ਰਿਟੇਨ ਪੁਲਿਸ ਦੀ ਨਜ਼ਰ ਵਿਚ ਆ ਗਿਆ ਸੀ ਅਤੇ ਉਸ ਨੂੰ ਹਿਰਾਸਤ ਵਿਚ ਲੈ ਲਿਆ ਗਿਆ।
Photo
ਇਸ ਵਰਲਡ ਕੱਪ ਵਿਚ ਕਈ ਮੈਚਾਂ ਦੌਰਾਨ ਖ਼ਾਲਿਸਤਾਨ ਸਮਰਥਕ ਹੰਗਾਮਾ ਕਰਦੇ ਨਜ਼ਰ ਆਏ ਹਨ। ਪਾਕਿਤਸਾਨ ਅਤੇ ਅਫ਼ਗਾਨਿਸਤਾਨ ਵਿਚ ਖੇਡੇ ਗਏ ਮੈਚ ਵਿਚ ਸਟੈਂਡਸ ਵਿਚ ਕੁੱਝ ਲੋਕ ਖ਼ਾਲਿਸਤਾਨ ਅਤੇ ਪਾਕਿਸਤਾਨ ਦਾ ਝੰਡਾ ਲੈ ਕੇ ਨਾਅਰੇਬਾਜ਼ੀ ਕਰਦੇ ਵੀ ਦਿਖਾਈ ਦਿੱਤੇ ਸਨ। ਸੋਸ਼ਲ ਮੀਡੀਆ 'ਤੇ ਵੀ ਅਜਿਹੇ ਕਈ ਵੀਡੀਉ ਜਨਤਕ ਹੋਈਆਂ ਸਨ ਜਿਹਨਾਂ ਵਿਚ ਵਰਲਡ ਕੱਪ ਮੈਚ ਦੌਰਾਨ ਪਾਕਿਸਤਾਨੀਆਂ ਨਾਲ ਮਿਲ ਕੇ ਖ਼ਾਲਿਸਤਾਨ ਸਮਰਥਕ ਸਿੱਖ ਨਾਅਰੇ ਲਗਾ ਰਹੇ ਹਨ।
ਪਾਕਿਸਤਾਨ ਅਤੇ ਅਫ਼ਗਾਨਿਸਤਾਨ ਵਿਚ ਖੇਡੇ ਗਏ ਵਰਲਡ ਕੱਪ ਮੁਕਾਬਲੇ ਵਿਚ ਸਟੈਂਡਸ ਵਿਚ ਕੁੱਝ ਲੋਕ ਖ਼ਾਲਿਸਤਾਨ ਅਤੇ ਪਾਕਿਸਤਾਨ ਦਾ ਝੰਡਾ ਲੈ ਕੇ ਨਾਅਰੇਬਾਜ਼ੀ ਕਰ ਰਹੇ ਸਨ। ਇਕ ਵੀਡੀਉ ਜੋ ਸਭ ਤੋਂ ਜ਼ਿਆਦਾ ਜਨਤਕ ਹੋਈ ਉਸ ਵਿਚ ਇਕ ਔਰਤ ਨੇ ਦਾਅਵਾ ਕੀਤਾ ਸੀ ਕਿ ਉਹ ਅਹਿਮਦਾਬਾਦ ਤੋਂ ਹੈ। ਇਸ ਵੀਡੀਉ ਵਿਚ ਸਿੱਖ ਭਾਈਚਾਰੇ ਦੇ ਲੋਕ ਪਾਕਿਸਤਾਨ ਜ਼ਿੰਦਾਬਾਦ ਅਤੇ ਖ਼ਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾ ਰਹੇ ਹਨ।
India Team
ਇਸ ਵੀਡੀਉ ਦੇ ਜਨਤਕ ਹੋਣ ਤੋਂ ਬਾਅਦ ਅਹਿਮਦਾਬਾਦ ਪੁਲਿਸ ਦੀ ਕ੍ਰਾਈਮ ਬ੍ਰਾਂਚ ਇਸ ਔਰਤ ਦੀ ਜਾਣਕਾਰੀ ਇਕੱਠੀ ਕਰ ਰਹੀ ਹੈ। ਪੰਜਾਬੀ ਭਾਸ਼ੀ ਲੋਕਾਂ ਲਈ ਇਕ ਵੱਖਰੇ ਰਾਜ ਦੀ ਮੰਗ ਦੀ ਸ਼ੁਰੂਆਤ ਪੰਜਾਬੀ ਸੂਬਾ ਅੰਦੋਲਨ ਤੋਂ ਹੋਈ ਸੀ। ਕਹਿ ਸਕਦੇ ਹਾਂ ਕਿ ਇਹ ਪਹਿਲਾ ਮੌਕਾ ਸੀ ਜਦੋਂ ਪੰਜਾਬ ਨੂੰ ਭਾਸ਼ਾ ਦੇ ਆਧਾਰ 'ਤੇ ਵੱਖ ਦਿਖਾਉਣ ਦੀ ਕੋਸ਼ਿਸ਼ ਹੋਈ। ਅਕਾਲੀ ਦਲ ਦਾ ਜਨਮ ਹੋਇਆ ਅਤੇ ਕੁਝ ਹੀ ਸਮੇਂ ਵਿਚ ਇਸ ਪਾਰਟੀ ਨੇ ਬਹੁਤ ਲੋਕਪ੍ਰਿਯਤਾ ਹਾਸਲ ਕੀਤੀ।
ਅਲੱਗ ਪੰਜਾਬ ਲਈ ਜ਼ਬਰਦਸਤ ਪ੍ਰਦਰਸ਼ਨ ਸ਼ੁਰੂ ਹੋਇਆ ਅਤੇ ਆਖਰ 1966 ਵਿਚ ਇਹ ਮੰਗ ਮੰਨ ਲਈ ਗਈ। ਭਾਸ਼ਾ ਦੇ ਆਧਾਰ 'ਤੇ ਪੰਜਾਬ, ਹਰਿਆਣਾ ਅਤੇ ਕੇਂਦਰ0 ਸ਼ਾਸ਼ਿਤ ਪ੍ਰਦੇਸ਼ ਚੰਡੀਗੜ੍ਹ ਦੀ ਸਥਾਪਨਾ ਹੋਈ। ਖ਼ਾਲਿਸਤਾਨ ਦੇ ਤੌਰ ਤੇ ਵੱਖਰੇ ਰਾਜ ਦੀ ਮੰਗ ਨੇ 1980 ਦੇ ਦਹਾਕਿਆਂ ਵਿਚ ਜ਼ੋਰ ਫੜਿਆ। ਹੌਲੀ-ਹੌਲੀ ਇਹ ਮੰਗ ਵਧਣ ਲੱਗੀ ਅਤੇ ਇਸ ਨੂੰ ਖ਼ਾਲਿਸਤਾਨ ਦਾ ਨਾਮ ਦਿੱਤਾ ਗਿਆ। ਅਕਾਲੀ ਦਲ ਦੇ ਕਮਜ਼ੋਰ ਪੈਣ ਅਤੇ ਦਮਦਮੀ ਟਕਸਾਲ ਦੇ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਲੋਕਪ੍ਰਿਯਤਾ ਵਧਣ ਦੇ ਨਾਲ ਹੀ ਇਹ ਅੰਦੋਲਨ ਹਿੰਸਕ ਹੁੰਦਾ ਗਿਆ।