ਬਰਫ ਵਿਚ ਫਸੇ 155 ਵਾਹਨਾਂ ਨੂੰ ਫੌਜ ਦੇ ਜਵਾਨਾਂ ਨੇ ਕੱਢਿਆ ਬਾਹਰ
ਨਵੀਂ ਦਿੱਲੀ: ਸਿੱਕਮ ਦੇ ਨਾਥੂ-ਲਾ-ਗੰਗਟੋਕ ਵਿਚ ਅਚਾਨਕ ਹੋਈ ਭਾਰੀ ਬਰਫਬਾਰੀ ਤੋਂ ਬਾਅਦ ਭਾਰਤ-ਚੀਨ ਸਰਹੱਦ ਕੋਲ ਕਰੀਬ 447 ਯਾਤਰੀ ਫਸ ਗਏ। ਇਸ ਦੌਰਾਨ ਭਾਰਤੀ ਫੌਜ ਦੇ ਜਵਾਨਾਂ ਵੱਲੋਂ ਯਾਤਰੀਆਂ ਨੂੰ ਬਚਾਇਆ ਅਤੇ ਬਰਫ ਵਿਚੋਂ ਬਾਹਰ ਕੱਢਿਆ ਗਿਆ।
ਦਰਅਸਲ ਵੀਰਵਾਰ ਨੂੰ ਕਈ ਯਾਤਰੀ ਭਾਰੀ ਬਰਫਬਾਰੀ ਅਤੇ ਜ਼ੀਰੋ ਤਾਪਮਾਨ ਤੋਂ ਬਾਅਦ ਨਾਥੂ-ਲਾ-ਗੰਗਟੋਕ ਮਾਰਗ ‘ਤੇ ਫਸ ਗਏ। ਫੌਜ ਦੇ ਸੂਤਰਾਂ ਅਨੁਸਾਰ ਸਾਰੇ ਯਾਤਰੀ 155 ਵਾਹਨਾਂ ਵਿਚ ਸੀ, ਜੋ 15 ਕਿਲੋਮੀਟਰ ਦੀ ਦੂਰੀ ਵਿਚ ਫਸੇ ਹੋਏ ਸਨ। ਬਰਫੀਲੇ ਤੂਫਾਨ ਤੋਂ ਬਾਅਦ ਸੜਕ ‘ਤੇ ਗੱਡੀਆਂ ਫਿਸਲਣ ਲੱਗੀਆਂ।
ਇਕ ਪ੍ਰੈੱਸ ਬਿਆਨ ਮੁਤਾਬਕ ਦੱਸਿਆ ਗਿਆ ਕਿ, ‘ਯਾਤਰੀਆਂ ਨੂੰ ਬਚਾਉਣ ਲਈ ਫੌਜ ਦੇ ਵਾਹਨਾਂ ਦੀ ਵਰਤੋਂ ਕੀਤੀ ਗਈ ਅਤੇ ਉਹਨਾਂ ਨੂੰ 17 ਮਾਈਲ ਮਿਲਟਰੀ ਕੈਂਪ ਦੇ ਬੈਰਕ ਅੰਦਰ ਰੱਖਿਆ ਗਿਆ। ਸਾਰੇ ਯਾਤਰੀਆਂ ਨੂੰ ਰਿਹਾਇਸ਼ ਮੁਹੱਈਆ ਕਰਵਾਈ ਗਈ ਜਦਕਿ 26 ਯਾਤਰੀਆਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਭਾਰਤੀ ਫੌਜ ਦਾ ਕਹਿਣਾ ਹੈ ਕਿ ਸਾਰੇ ਯਾਤਰੀ ਸੁਰੱਖਿਅਤ ਹਨ।