
ਦਸਿਆ ਕਿ ਸ਼ੱਕੀ ਆਈ.ਈ.ਡੀ ਜੰਮੂ-ਪੰੁਛ ਰਾਜਮਾਰਗ ’ਤੇ ਮੰਜਾਕੋਟ ’ਚ ਸੜਕ ਕਿਨਾਰੇ ਮਿਲਿਆ ਸੀ।
ਜੰਮੂ : ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ’ਚ ਇਕ ਵਿਅਸਤ ਰਾਜਮਾਰਗ ’ਤੇ ਪ੍ਰੈਸ਼ਰ ਕੁੱਕਰ ਦੇ ਅੰਦਰ ਸ਼ੱਕੀ ਆਈ.ਈ.ਡੀ ਦਾ ਸਮਾਂ ਰਹਿੰਦੇ ਪਤਾ ਲੱਗ ਜਾਣ ਨਾਲ ਬੁਧਵਾਰ ਨੂੰ ਇਕ ਵੱਡਾ ਹਾਦਸਾ ਟਲ ਗਿਆ। ਅਧਿਕਾਰੀਆਂ ਨੇ ਇਸ ਬਾਰੇ ਦਸਿਆ। ਉਨ੍ਹਾਂ ਦਸਿਆ ਕਿ ਸ਼ੱਕੀ ਆਈ.ਈ.ਡੀ ਜੰਮੂ-ਪੰੁਛ ਰਾਜਮਾਰਗ ’ਤੇ ਮੰਜਾਕੋਟ ’ਚ ਸੜਕ ਕਿਨਾਰੇ ਮਿਲਿਆ ਸੀ। ਜਿਸ ਨੂੰ ਬਾਅਦ ’ਚ ਫ਼ੌਜ ਦੇ ਬੰਬ ਨਿਪਟਾਰਾ ਅਮਲੇ ਨੇ ਨਸ਼ਟ ਕਰ ਦਿਤਾ।
armyਰਾਜੌਰੀ ਦੇ ਸੀਨੀਅਰ ਪੁਲਿਸ ਅਧਿਕਾਰੀ ਚੰਦਨ ਕੋਹਲੀ ਨੇ ਦਸਿਆ, ‘‘ਅੱਜ ਸਵੇਰੇ ਫ਼ੌਜ ਗਸ਼ਤ ਦੌਰਾਨ ਮੰਜਾਕੋਟ ਕੋਲ ਰਾਜਮਾਰਗ ’ਤੇ ਇਕ ਸ਼ੰਕੀ ਵਸਤੂ ਦੇਖੀ ਸੀ।’’ ਉਨ੍ਹਾਂ ਦਸਿਆ ਰਾਜਮਾਰਗ ’ਤੇ ਤੁਰਤ ਆਵਾਜਾਈ ਨੂੰ ਕੰਟਰੋਲ ਕੀਤਾ ਗਿਆ ਅਤੇ ਬੰਬ ਨਿਪਟਾਰਾ ਅਮਲੇ ਨੂੰ ਸੱਦਿਆ ਗਿਆ। ਸ਼ੱਕੀ ਵਸਤੂ ਫਲ ਪੈਕ ਕਰਨ ਵਾਲੇ ਬਕਸੇ ਅੰਦਰ ਰਖੀ ਸੀ, ਜਿਸ ਨੂੰ ਨਸ਼ਟ ਕਰ ਦਿਤਾ ਗਿਆ।’
army ਅਧਿਕਾਰੀ ਨੇ ਦਸਿਆ ਕਿ ਪੁਲਿਸ ਥਾਣੇ ’ਚ ਕਾਨੂੰਨ ਸਬੰਧੀ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਫ਼ੌਜ ਦੇ ਇਕ ਅਧਿਕਾਰੀ ਨੇ ਦਸਿਆ ਕਿ ਮੰਗਲਵਾਰ-ਬੁਧਵਾਰ ਰਾਤ ਤਿੰਨ ਲੀਟਰ ਦੇ ਪ੍ਰੈਸ਼ਰ ਕੁੱਕਰ ਦੇ ਅੰਦਰ ਸ਼ੱਕੀ ਆਈ.ਈ.ਡੀ ਦਿਖਿਆ।