
ਦੇਸ਼ ਦੀਆਂ ਧੀਆਂ ਦੇ ਆਤਮ ਵਿਸ਼ਵਾਸ ਤੋਂ ਬਿਨਾਂ ਸੰਭਵ ਨਹੀਂ ਹੈ ਆਤਮਨਿਰਭਰਤਾ- ਪੀਐਮ ਮੋਦੀ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸ ਜ਼ਰੀਏ ਵਿਸ਼ਵ ਭਾਰਤੀ ਯੂਨੀਵਰਸਿਟੀ ਦੇ ਕਨਵੋਕੇਸ਼ਨ ਵਿਚ ਹਿੱਸਾ ਲਿਆ। ਇਸ ਮੌਕੇ ਪੱਛਮੀ ਬੰਗਾਲ ਦੇ ਰਾਜਪਾਲ ਜਗਦੀਪ ਧਨਖੜ ਵੀ ਮੌਜੂਦ ਰਹੇ। ਇਸ ਮੌਕੇ ਪੀਐਮ ਮੋਦੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ। ਪੀਐਮ ਮੋਦੀ ਨੇ ਵਿਦਿਆਰਥੀਆਂ ਨੂੰ ਕਿਹਾ ਤੁਸੀਂ ਸਿਰਫ ਇਕ ਯੂਨੀਵਰਸਿਟੀ ਦਾ ਹੀ ਹਿੱਸਾ ਨਹੀਂ ਹੋ ਬਲਕਿ ਇਕ ਜੀਵੰਤ ਪਰੰਪਰਾ ਦਾ ਹਿੱਸਾ ਵੀ ਹੋ।
PM Modi
ਉਹਨਾਂ ਨੇ ਰਬਿੰਦਰਨਾਥ ਟੈਗੋਰ ਅਤੇ ਵਿਸ਼ਵ ਭਾਰਤੀ ਯੂਨੀਵਰਸਿਟੀ ਦੇ ਮਹੱਤਵ ਸਬੰਧੀ ਚਰਚਾ ਕੀਤੀ। ਉਹਨਾਂ ਕਿਹਾ ਜੇਕਰ ਰਬਿੰਦਰਨਾਥ ਟੈਗੋਰ ਵਿਸ਼ਵ ਭਾਰਤੀ ਨੂੰ ਸਿਰਫ ਇਕ ਯੂਨੀਵਰਸਿਟੀ ਦੇ ਰੂਪ ਵਿਚ ਦੇਖਣਾ ਚਾਹੁੰਦੇ ਤਾਂ ਉਹ ਇਸ ਨੂੰ ਗਲੋਬਲ ਯੂਨੀਵਰਸਿਟੀ ਜਾਂ ਕੋਈ ਹੋਰ ਨਾਮ ਦੇ ਸਕਦੇ ਸੀ ਪਰ ਉਹਨਾਂ ਨੇ ਇਸ ਨੂੰ ਵਿਸ਼ਵ ਭਾਰਤੀ ਯੂਨੀਵਰਸਿਟੀ ਦਾ ਨਾਂਅ ਦਿੱਤਾ ਹੈ।
PM Modi
ਉਹਨਾਂ ਕਿਹਾ ਟੈਗੋਰ ਲਈ ਵਿਸ਼ਵ ਭਾਰਤੀ ਸਿਰਫ ਗਿਆਨ ਦੇਣ ਵਾਲੀ ਸੰਸਥਾ ਨਹੀਂ ਸੀ। ਇਹ ਭਾਰਤੀ ਸੱਭਿਆਚਾਰ ਦੇ ਟੀਚੇ ਤੱਕ ਪਹੁੰਚਣ ਦੀ ਇਕ ਕੋਸ਼ਿਸ਼ ਹੈ।ਪੀਐਮ ਮੋਦੀ ਨੇ ਕਿਹਾ ਕਿ ਆਤਮਨਿਰਭਰਤਾ, ਦੇਸ਼ ਦੀਆਂ ਧੀਆਂ ਦੇ ਆਤਮ ਵਿਸ਼ਵਾਸ ਦੇ ਬਿਨਾਂ ਸੰਭਵ ਨਹੀਂ ਹੈ। ਨਵੀਂ ਸਿੱਖਿਆ ਨਿਤੀ ਵਿਚ ਪਹਿਲੀ ਵਾਰ ਜੈਂਡਰ ਇਨਕਲੂਜ਼ਨ ਫੰਡ ਦਾ ਪ੍ਰਬੰਧ ਵੀ ਕੀਤਾ ਗਿਆ ਹੈ।
PM Modi
ਉਹਨਾਂ ਕਿਹਾ ਅਸੀਂ ਇਸ ਸਾਲ ਅਪਣੀ ਅਜ਼ਾਦੀ ਦੇ 75ਵੇਂ ਸਾਲ ਵਿਚ ਦਾਖਲ ਹੋ ਰਹੇ ਹਾਂ। ਵਿਸ਼ਵ ਭਾਰਤੀ ਦੇ ਹਰੇਕ ਵਿਦਿਆਰਥੀ ਵੱਲੋਂ ਦੇਸ਼ ਨੂੰ ਸਭ ਤੋਂ ਵੱਡਾ ਤੋਹਫਾ ਹੋਵੇਗਾ ਕਿ ਭਾਰਤ ਦੇ ਅਕਸ ਨੂੰ ਹੋਰ ਨਿਖਾਰਨ ਲਈ ਤੁਸੀਂ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕਰੋ।