
ਮੇਡ ਇਨ ਇੰਡੀਆ ਦੇ ਤਹਿਤ ਵਿਕਸਿਤ ਕੀਤੀ ਗਈ ਐਂਟੀ ਟੈਂਕ ਗਾਇਡੇਡ ਮਿਜ਼ਾਇਲ...
ਨਵੀਂ ਦਿੱਲੀ: ਮੇਡ ਇਨ ਇੰਡੀਆ ਦੇ ਤਹਿਤ ਵਿਕਸਿਤ ਕੀਤੀ ਗਈ ਐਂਟੀ ਟੈਂਕ ਗਾਇਡੇਡ ਮਿਜ਼ਾਇਲ ‘ਧਰੁਵਾਸਤਰ’ ਦਾ ਟ੍ਰਾਇਲ ਸਫਲਤਾਪੂਰਵਕ ਪੂਰਾ ਕਰ ਲਿਆ ਗਿਆ ਹੈ। ਇਹ ਟ੍ਰਾਇਲ ਪੱਛਮੀ ਰੇਗਿਸਤਾਨ ਵਿੱਚ ਆਰਮਡ ਫੋਰਸਿਸ ਦੇ ਉਪਭੋਗਤਾ ਸਮੂਹ ਦੇ ਨਾਲ ਪੂਰਾ ਹੋਇਆ ਹੈ ਅਤੇ ਹੁਣ ਮਿਜ਼ਾਇਲ ਫੌਜ ‘ਚ ਸ਼ਾਮਲ ਹੋਣ ਲਈ ਤਿਆਰ ਹੈ। ਇਸ ਮਿਜ਼ਾਇਲ ਨੂੰ ਥਲ ਸੈਨਾ ਵਿੱਚ ‘ਹੇਲਿਨਾ’ ਅਤੇ ਹਵਾਈ ਫੌਜ ‘ਚ ‘ਧਰੁਵਾਸਤਰ’ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਹ ਮੋਬਾਇਲ ਜਾਂ ਸਥਿਰ ਟੈਂਕ ਜਾਂ ਬਖਤਰਬੰਦ ਕਰਮਚਾਰੀਆਂ ਦੇ ਟਿਕਾਣਿਆਂ ਨੂੰ ਆਸਾਨੀ ਨਾਲ ਆਪਣਾ ਨਿਸ਼ਾਨਾ ਬਣਾ ਸਕਦਾ ਹੈ।
Helena Anti Tank Misile
ਇਹ ਡਾਇਰੈਕਟ ਅਤੇ ਟਾਪ ਮੋਡ ਦੋਨਾਂ ਵਿੱਚ ਹੈ। ਇਸਨੂੰ ਉਡਦੇ ਹੈਲੀਕਾਪਟਰ ਨਾਲ ਜਾਂ ਜ਼ਮੀਨ ‘ਤੇ ਕਿਸੇ ਵਿਸ਼ੇਸ਼ ਵਾਹਨ ਨਾਲ ਵੀ ਦਾਗਿਆ ਜਾ ਸਕਦਾ ਹੈ। ਮਿਜ਼ਾਇਲ ਦੀ ਤਾਕਤ ਦੁਸ਼ਮਣ ਦੇ ਹੋਸ਼ ਉਡਾਣ ਵਾਲੇ ਹਨ। ਇਹ ਮਿੰਟਾਂ ‘ਚ ਦੁਸ਼ਮਣਾਂ ਦੇ ਟਿਕਾਣਿਆਂ ਨੂੰ ਨੇਸਤਾਨਾਬੂਦ ਕਰ ਸਕਦਾ ਹੈ। ਇਸਦੀ ਮਾਰੂ ਸਮਰੱਥਾ 4 ਤੋਂ 7 ਕਿਲੋਮੀਟਰ ਦੇ ਵਿੱਚ ਹੈ। ਭਾਰਤ ਦੀ ਹਥਿਆਰਬੰਦ ਫੌਜ ਆਪਣੇ ਮਿਸ਼ਨ ਦੀਆਂ ਜਰੂਰਤਾਂ ਨੂੰ ਪੂਰਾ ਕਰਨ ਲਈ ਇਸ ਤਰ੍ਹਾਂ ਦੇ ਆਧੁਨਿਕ ਟੈਂਕ-ਰੋਧੀ ਮਿਜ਼ਾਇਲ ਦੀ ਤਲਾਸ਼ ਕਰ ਰਹੀ ਸੀ, ਜਿਸਨੂੰ ਇਸ ਪ੍ਰਣਾਲੀ ਦੇ ਫੌਜ ਵਿਚ ਸ਼ਾਮਿਲ ਹੋਣ ਤੋਂ ਬਾਅਦ ਪੂਰਾ ਮੰਨਿਆ ਜਾ ਸਕਦਾ ਹੈ।
Helena Anti Tank Misile
ਇਸਨੂੰ DRDO ਨੇ ਵਿਕਸਿਤ ਕੀਤਾ ਹੈ। ਪਿਛਲੇ ਸਾਲ ਇਸਦਾ ਸਫਲ ਪ੍ਰੀਖਣ ਓਡੀਸਾ ਦੇ ਬਾਲਾਸੋਰ ਤਟ ਉੱਤੇ ਕੀਤਾ ਗਿਆ ਸੀ। ਚੀਨ ਨਾਲ ਸਰਹੱਦ ਵਿਵਾਦ ਸਮੇਂ ਪੱਛਮੀ ਰੇਗਿਸਤਾਨ ‘ਚ ਫ਼ੌਜ ਕਰਮਚਾਰੀਆਂ ਦੇ ਨਾਲ ਇਸਦਾ ਸਫਲ ਟ੍ਰਾਇਲ ਕੀਤਾ ਗਿਆ ਹੈ। ਇਸਦੇ ਤਹਿਤ ਮਿਜ਼ਾਇਲ ਦੀ ਸਮਰੱਥਾ ਪਰਖਣ ਲਈ ਹੇਠਲਾ ਅਤੇ ਵੱਧ ਰੇਂਜ ਵਿੱਚ ਪੰਜ ਮਿਸ਼ਨ ਪੂਰੇ ਕੀਤੇ ਗਏ। ਸਥਿਰ ਅਤੇ ਗਤੀਮਾਨ ਨਿਸ਼ਾਨਿਆਂ ਨੂੰ ਸਾਧਣ ਲਈ ਇਨ੍ਹਾਂ ਮਿਜ਼ਾਇਲਾਂ ਨੂੰ ਹੋਵਰ ਅਤੇ ਫਾਰਵਰਡ ਫਲਾਇਟ ਵਿੱਚ ਦਾਗਿਆ ਗਿਆ।
army
ਕੁਝ ਮਿਸ਼ਨਾਂ ਨੂੰ ਲੜਾਕੂ ਟੈਂਕਾਂ ਦੇ ਵਿਰੁੱਧ ਲੜਾਕੂ ਹਥਿਆਰਾਂ ਦੇ ਨਾਲ ਟ੍ਰਾਇਲ ਕੀਤਾ ਗਿਆ। ਇੱਕ ਮਿਸ਼ਨ ਗਤੀਮਾਨ ਹੈਲੀਕਾਪਟਰ ਦੇ ਮਾਧਿਅਮ ਨਾਲ ਗਤੀਮਾਨ ਟਿਕਾਣਿਆਂ ਉੱਤੇ ਪੂਰਾ ਕੀਤਾ ਗਿਆ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਸ ਉਪਲਬਧੀ ਲਈ ਡੀਆਰਡੀਓ, ਭਾਰਤੀ ਥਲ ਸੈਨਾ ਅਤੇ ਭਾਰਤੀ ਹਵਾਈ ਫੌਜ ਨੂੰ ਵਧਾਈ ਦਿੱਤੀ ਹੈ। ਡੀਡੀ ਆਰਐਂਡਡੀ ਸਕੱਤਰ ਅਤੇ ਡੀਆਰਡੀਓ ਪ੍ਰਧਾਨ ਡਾ. ਜੀ ਸਤੇਸ਼ ਰੇੱਡੀ ਨੇ ਵੀ ਸਫਲ ਪ੍ਰੀਖਣਾਂ ਵਿੱਚ ਸ਼ਾਮਿਲ ਟੀਮਾਂ ਦੀਆਂ ਕੋਸ਼ਿਸ਼ਾਂ ਦੀ ਪ੍ਰਸੰਸ਼ਾ ਕੀਤੀ ਹੈ।