ਰੂਸ ਨੇ ਆਰਕਟਿਕ ‘ਚ ਤੈਨਾਤ ਕੀਤੀ S-400 ਮਿਜ਼ਾਇਲ
Published : Sep 16, 2019, 6:57 pm IST
Updated : Sep 16, 2019, 6:57 pm IST
SHARE ARTICLE
Putin
Putin

ਰੂਸ ਨੇ ਆਰਕਟਿਕ ਮਹਾਸਾਗਰ ਖੇਤਰ 'ਚ ਆਪਣੀ ਫ਼ੌਜੀ ਮੌਜੂਦਗੀ ਮਜ਼ਬੂਤ...

 ਮਾਸਕੋ: ਰੂਸ ਨੇ ਆਰਕਟਿਕ ਮਹਾਸਾਗਰ ਖੇਤਰ 'ਚ ਆਪਣੀ ਫ਼ੌਜੀ ਮੌਜੂਦਗੀ ਮਜ਼ਬੂਤ ਕਰਨ ਦੀ ਦਿਸ਼ਾ 'ਚ ਇਕ ਹੋਰ ਕਦਮ ਵਧਾਇਆ ਹੈ। ਰੂਸ ਨੇ ਇੱਥੇ ਨੋਵਾਇਆ ਜੇਮਲੀਆ ਟਾਪੂ ਸਮੂਹ 'ਚ ਐੱਸ-400 ਮਿਜ਼ਾਈਲ ਰੱਖਿਆ ਪ੍ਰਣਾਲੀ ਤਾਇਨਾਤ ਕੀਤੀ ਹੈ। ਰੂਸ ਦੇ ਰੱਖਿਆ ਮੰਤਰਾਲੇ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਟਾਪੂ ਸਮੂਹ ਦੇ ਯੂਜਨੀ ਟਾਪੂ 'ਤੇ ਤਾਇਨਾਤ ਹਵਾਈ ਫ਼ੌਜ ਦੇ ਉੱਤਰੀ ਬੇੜੇ ਦੇ ਸਤ੍ਹਾ ਤੋਂ ਹਵਾ 'ਚ ਮਾਰ ਕਰਨ ਵਾਲੀ ਮਿਜ਼ਾਈਲ ਰੈਜੀਮੈਂਟ 'ਚ ਨਵੀਂ ਐੱਸ-400 ਮਿਜ਼ਾਈਲ ਰੱਖਿਆ ਪ੍ਰਣਾਲੀ ਨੂੰ ਸ਼ਾਮਲ ਕੀਤਾ ਗਿਆ ਹੈ।

ਪਹਿਲਾਂ ਇਸ ਰੈਜੀਮੈਂਟ 'ਚ ਐੱਸ-300 ਮਿਜ਼ਾਈਲ ਰੱਖਿਆ ਪ੍ਰਣਾਲੀ ਤਾਇਨਾਤ ਸੀ। ਇਹ ਐੱਸ-400 ਦਾ ਪਿਛਲਾ ਐਡੀਸ਼ਨ ਹੈ। ਐੱਸ-400 ਦੁਨੀਆ ਦੀ ਸਭ ਤੋਂ ਉੱਨਤ ਮਿਜ਼ਾਈਲ ਰੱਖਿਆ ਪ੍ਰਣਾਲੀ ਹੈ। ਇਹ 400 ਕਿਲੋਮੀਟਰ ਦੂਰ ਤੋਂ ਹੀ ਟੀਚੇ 'ਤੇ ਨਿਸ਼ਾਨਾ ਲਾ ਸਕਦੀ ਹੈ। ਪਿਛਲੇ ਕੁਝ ਸਾਲਾਂ ਦੌਰਾਨ ਰੂਸ ਨੇ ਆਰਕਟਿਕ 'ਚ ਆਪਣੀ ਫ਼ੌਜੀ ਮੌਜੂਦਗੀ ਨੂੰ ਜ਼ਿਕਰਯੋਗ ਰੂਪ ਨਾਲ ਮਜ਼ਬੂਤ ਕੀਤਾ ਹੈ। ਨੋਵਾਇਆ ਜੇਮਲੀਆ ਤੋਂ ਇਲਾਵਾ ਰੂਸ ਨੇ ਫ੍ਰੇਂਜ ਜੋਸੇਫ ਟਾਪੂ, ਨਿਊ ਸਾਈਬੇਰੀਆ ਟਾਪੂ ਸਮੂਹ ਤੇ ਕਈ ਹੋਰਨਾਂ ਥਾਵਾਂ 'ਤੇ ਫ਼ੌਜੀ ਟੁਕੜੀਆਂ ਤਾਇਨਾਤ ਕੀਤੀਆਂ ਹਨ।

ਰੂਸ ਖ਼ੁਦ ਨੂੰ ਇਕ ਆਰਕਟਿਕ ਦੇਸ਼ ਦੱਸਦਾ ਹੈ। ਖਣਿਜਾਂ ਦੀ ਭਰਪੂਰਤਾ ਤੇ ਰਣਨੀਤਕ ਅਹਿਮੀਅਤ ਨੂੰ ਵੇਖਦਿਆਂ ਰੂਸ ਇਸ ਖੇਤਰ 'ਤੇ ਦਾਅਵਾ ਕਰਦਾ ਰਿਹਾ ਹੈ। ਹਾਲੀਆ ਹੀ 'ਚ ਰੂਸ ਨੇ ਆਰਕਟਿਕ 'ਚ ਇਕ ਤੈਰਦਾ ਹੋਇਆ ਪਰਮਾਣੂ ਪਲਾਂਟ ਵੀ ਸਥਾਪਤ ਕੀਤਾ ਹੈ। ਗ੍ਰੀਨਪੀਸ ਸਮੇਤ ਵਾਤਾਵਰਨ ਸਰਪ੍ਰਸਤੀ ਦੀ ਦਿਸ਼ਾ 'ਚ ਕੰਮ ਕਰਦੀਆਂ ਕਈ ਏਜੰਸੀਆਂ ਨੇ ਇਸ ਕਦਮ ਦੀ ਆਲੋਚਨਾ ਕੀਤੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM

'ਨੀਲਾ ਬਾਣਾ ਪਾ ਕੇ ਸਿੱਖੀ ਨੂੰ ਬਦਨਾਮ ਕੀਤਾ ਮਹਿਰੋਂ ਨੇ' Gursimran Mand | Sri Darbar Sahib |Amritpal Mehron

16 Jun 2025 3:02 PM

ਸਾਨੂੰ ਵੱਖ ਵੱਖ ਕਰਨ ਲਈ ਲੱਚਰਤਾ ਫੈਲਾਈ ਜਾ ਰਹੀ ਹੈ-Akal Takht Jathedar Gargaj|Amritpal mehron| Kamal Bhabhi

16 Jun 2025 3:02 PM

Nihang Singh Lawyer Big Disclosures | Amritpal Singh Mehron | Kamal Kaur Bhabhi Murder Case News

15 Jun 2025 8:46 PM

Kamal Kaur Bhabhi Murder Case Update : Amritpal Singh Mehron fled abroad | Punjab Police Disclosures

15 Jun 2025 8:44 PM
Advertisement