
‘ਨੈਸ਼ਨਲ ਸਨੋ ਐਂਡ ਆਈਸ ਡਾਟਾ ਸੈਂਟਰ’ ਵਲੋਂ ਸਾਂਝੀ ਕੀਤੀ ਗਈ ਜਾਣਕਾਰੀ
ਵਾਸ਼ਿੰਗਟਨ: ਅੰਟਾਰਕਟਿਕ ਸਾਗਰ ਵਿਚ ਬਰਫ਼ ਦੇ ਘੱਟੋ-ਘੱਟ ਪੱਧਰ ਨੇ ਪਿਛਲੇ ਸਾਲ ਦਾ ਰਿਕਾਰਡ ਤੋੜ ਦਿੱਤਾ ਹੈ ਅਤੇ ਪਿਛਲੇ ਸਾਲ ਦਾ ਘੱਟੋ-ਘੱਟ ਪੱਧਰ ਵੀ ਇਸ ਸਾਲ ਪਹਿਲਾਂ ਹੀ ਹਾਸਲ ਕਰ ਲਿਆ ਹੈ। ਇਹ ਜਾਣਕਾਰੀ ‘ਨੈਸ਼ਨਲ ਸਨੋ ਐਂਡ ਆਈਸ ਡਾਟਾ ਸੈਂਟਰ’ (ਐਨ.ਐਸ.ਆਈ.ਡੀ.ਸੀ.) ਵੱਲੋਂ ਜਾਰੀ ਕੀਤੀ ਗਈ ਹੈ।
ਇਹ ਵੀ ਪੜ੍ਹੋ : ਵਿਗਿਆਨਕ ਖੋਜਾਂ ਜਦ ਮਨੁੱਖੀ ਦਿਮਾਗ਼ ਨੂੰ ਬਹੁਤ ਛੋਟਾ ਤੇ ਬੇਕਾਰ ਜਿਹਾ ਅੰਗ ਬਣਾ ਦੇਂਦੀਆਂ ਹਨ...
ਬਿਆਨ ਵਿੱਚ ਕਿਹਾ ਗਿਆ ਹੈ ਕਿ 13 ਫਰਵਰੀ 2023 ਨੂੰ ਅੰਟਾਰਕਟਿਕ ਸਾਗਰ ਵਿੱਚ ਬਰਫ਼ ਦਾ ਪੱਧਰ ਸਿਰਫ਼ 19.1 ਲੱਖ ਵਰਗ ਕਿਲੋਮੀਟਰ ਤੱਕ ਡਿੱਗ ਗਿਆ ਸੀ। ਇਸ ਦੇ ਨਾਲ ਹੀ ਇਸ ਨੇ ਘੱਟੋ-ਘੱਟ ਬਰਫਬਾਰੀ ਦਾ ਪਿਛਲੇ ਸਾਲ ਦਾ ਰਿਕਾਰਡ ਵੀ ਤੋੜ ਦਿੱਤਾ। ਪਿਛਲੇ ਸਾਲ 25 ਫਰਵਰੀ ਨੂੰ ਸਭ ਤੋਂ ਘੱਟ 19.2 ਲੱਖ ਵਰਗ ਕਿਲੋਮੀਟਰ ਬਰਫ ਰਿਕਾਰਡ ਕੀਤੀ ਗਈ ਸੀ।
ਇਹ ਵੀ ਪੜ੍ਹੋ : ਪਤਨੀ ਨੇ ਪਤੀ ਨੂੰ ਉਤਾਰਿਆ ਮੌਤ ਦੇ ਘਾਟ, ਕਿਹਾ - ਬੇਟੀ ਦਾ ਕਰਨਾ ਚਾਹੁੰਦਾ ਸੀ ਬਲਾਤਕਾਰ
ਬਿਆਨ ਵਿੱਚ ਕਿਹਾ ਗਿਆ ਹੈ ਕਿ ਇਹ ਸਿਰਫ਼ ਦੂਜਾ ਸਾਲ ਹੈ ਜਦੋਂ ਅੰਟਾਰਕਟਿਕ ਸਾਗਰ ਵਿੱਚ ਬਰਫ਼ ਦਾ ਪੱਧਰ 20 ਲੱਖ ਵਰਗ ਕਿਲੋਮੀਟਰ ਤੋਂ ਵੀ ਘੱਟ ਗਿਆ ਹੈ। NSIDC ਦੇ ਅਨੁਸਾਰ, ਪਿਛਲੇ ਸਾਲ 18 ਫਰਵਰੀ ਤੋਂ 3 ਮਾਰਚ ਦੇ ਵਿਚਕਾਰ ਘੱਟੋ-ਘੱਟ ਬਰਫਬਾਰੀ ਦਰਜ ਕੀਤੀ ਗਈ ਸੀ ਅਤੇ ਇਸ ਤਰ੍ਹਾਂ ਇਸ ਦੇ ਹੋਰ ਘਟਣ ਦਾ ਖਦਸ਼ਾ ਹੈ। ਬਿਆਨ 'ਚ ਕਿਹਾ ਗਿਆ ਹੈ ਕਿ ਬਰਫ ਪਿਘਲਣ ਦੇ ਸੀਜ਼ਨ ਦੇ ਖਤਮ ਹੋਣ 'ਚ ਕੁਝ ਹੋਰ ਹਫਤਿਆਂ ਦਾ ਸਮਾਂ ਬਚਣ ਨਾਲ ਸਾਲਾਨਾ ਘੱਟੋ-ਘੱਟ ਪੱਧਰ ਹੋਰ ਹੇਠਾਂ ਆਉਣ ਦੀ ਉਮੀਦ ਹੈ।