ਪਤਨੀ ਨੇ ਪਤੀ ਨੂੰ ਉਤਾਰਿਆ ਮੌਤ ਦੇ ਘਾਟ, ਕਿਹਾ - ਬੇਟੀ ਦਾ ਕਰਨਾ ਚਾਹੁੰਦਾ ਸੀ ਬਲਾਤਕਾਰ
Published : Feb 19, 2023, 10:46 am IST
Updated : Feb 19, 2023, 10:46 am IST
SHARE ARTICLE
photo
photo

ਫਿਲਹਾਲ ਝਾਂਸੀ ਪੁਲਿਸ ਨੇ ਮਾਂ-ਧੀ ਦੇ ਖਿਲਾਫ ਇਰਾਦਾ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ।

 

ਝਾਂਸੀ: ਝਾਂਸੀ 'ਚ ਮਾਂ ਨੇ ਧੀ ਨਾਲ ਮਿਲ ਕੇ ਪਤੀ ਦਾ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਤੋਂ ਬਾਅਦ ਸਾਰੀ ਰਾਤ ਲਾਸ਼ ਕੋਲ ਹੀ ਸੌਂਦੀ ਰਹੀ। ਮੁਲਜ਼ਮ ਦੀ ਪਤਨੀ ਨੇ ਦੱਸਿਆ  ਕਿ ਉਹ ਮੇਰੀ ਧੀ ਨਾਲ ਬਲਾਤਕਾਰ ਕਰਨਾ ਚਾਹੁੰਦਾ ਸੀ। ਮੇਰੇ ਕੋਲ ਮਾਰਨ ਤੋਂ ਇਲਾਵਾ ਕੋਈ ਚਾਰਾ ਨਹੀਂ ਸੀ। ਉਹ ਕਹਿੰਦਾ ਸੀ ਜੋ ਧੀ ਦਾ ਵਿਆਹ ਕਰਨ ਆਵੇਗਾ।  ਮੈਂ ਉਸ ਦਾ ਸਿਰ ਕੱਟ ਦਿਆਂਗਾ। ਫਿਲਹਾਲ ਝਾਂਸੀ ਪੁਲਿਸ ਨੇ ਮਾਂ-ਧੀ ਦੇ ਖਿਲਾਫ ਇਰਾਦਾ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ।

ਮੁਲਜ਼ਮ ਪਤਨੀ ਨੇ ਦੱਸਿਆ, "ਮੇਰਾ ਵਿਆਹ 2002 'ਚ ਕਾਸ਼ੀਰਾਮ (40) ਨਾਲ ਹੋਇਆ ਸੀ। ਜ਼ਿੰਦਗੀ 'ਚ ਕੋਈ ਖੁਸ਼ੀ ਨਹੀਂ ਸੀ। ਉਹ ਲੜਦਾ ਰਹਿੰਦਾ ਸੀ। ਮੈਂ 2-2 ਸਾਲ ਆਪਣੇ ਪੇਕੇ ਘਰ ਰਹੀ। ਮੈਂ ਦਿੱਲੀ 'ਚ ਮਜ਼ਦੂਰੀ ਦਾ ਕੰਮ ਕਰਦੀ ਸੀ। ਪਰ, ਮੇਰੇ ਪਤੀ ਦੀਆਂ ਹਰਕਤਾਂ ਵਿੱਚ ਕੋਈ ਸੁਧਾਰ ਨਹੀਂ ਆਇਆ। ਉਸ ਨੂੰ ਦੋ-ਤਿੰਨ ਵਾਰ ਬਾਈਕ ਲੈ ਕੇ ਦਿੱਤੀ। ਉਸ ਨੇ ਜੂਆ ਖੇਡਣ ਲਈ ਬਾਈਕ ਗਿਰਵੀ ਰੱਖ ਦਿੱਤੀ।  ਮੈਂ ਕਰਜ਼ਾ ਚੁਕਾ ਕੇ ਬਾਈਕ ਛੁਡਵਾਈ।

ਪਤੀ 7 ਮਹੀਨੇ ਪਹਿਲਾਂ ਮਜ਼ਦੂਰੀ ਕਰਨ ਲਈ ਪੰਜਾਬ ਗਿਆ ਸੀ। ਹੁਣ ਉਹ 8 ਦਿਨ ਪਹਿਲਾਂ ਹੀ ਵਾਪਸ ਆਇਆ ਸੀ। ਉਸ ਦਿਨ ਤੋਂ ਉਹ ਸ਼ਰਾਬ ਪੀ ਕੇ ਮੈਨੂੰ ਅਤੇ ਮੇਰੀ ਬੇਟੀ ਦੀ ਕੁੱਟਮਾਰ ਕਰ ਰਿਹਾ ਸੀ। ਬੇਟੀ ਮੈਨੂੰ 8 ਦਿਨਾਂ ਤੋਂ ਬਚਾ ਰਹੀ ਸੀ। ਕਹਿੰਦਾ ਸੀ ਕਿ ਇਹ ਘਰ ਵੇਚਣਾ ਹੈ। ਘਰ ਉਸ ਦੇ ਨਾਂ ਕਰ ਦਿਆਂਗਾ ਜੋ ਸਾਨੂੰ ਪਾਲ ਰਿਹਾ ਹੈ। ਜਦੋਂ ਮੈਂ ਕਿਹਾ ਕਿ ਮੈਂ ਆਪਣੀ ਧੀ ਦਾ ਵਿਆਹ ਕਰਨਾ ਚਾਹੁੰਦੀ ਹਾਂ ਤਾਂ ਉਸ ਨੇ ਕਿਹਾ ਕਿ ਤੂੰ ਇਸ ਦਾ ਵਿਆਹ ਨਹੀਂ ਕਰ ਸਕਦੀ। ਜੋ ਕੋਈ ਵਿਆਹ ਕਰਵਾਉਣ ਲਈ ਆਵੇਗਾ, ਮੈਂ ਉਸ ਦਾ ਸਿਰ ਵੱਢ ਦਿਆਂਗਾ। ਧੀ ਦਾ ਸਿਰ ਵੀ ਵੱਢ ਦਿਆਂਗਾ। ,

Tags: jhansi, crime, murder

SHARE ARTICLE

ਏਜੰਸੀ

Advertisement

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM
Advertisement